ETV Bharat / state

ਰਵਨੀਤ ਬਿੱਟੂ ਨੂੰ ਮਿਲੀ Z+ ਸੁਰੱਖਿਆ - ਬੁਲੇਟ ਪਰੂਫ ਜੈਕਟ

ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਸੂਬੇ ਦੇ ਵਿੱਚ ਵਧ ਰਹੀਆਂ ਅੱਤਵਾਦੀ ਗਤੀ ਵਿਧੀਆਂ ਦੇ ਚੱਲਦੇ ਉਨ੍ਹਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ। ਸੁਰੱਖਿਆ ਮਿਲਣ ਤੋਂ ਬਾਅਦ ਸੀਆਈਐੱਸਐੱਫ ਦੇ ਅਧਿਕਾਰੀਆਂ ਦੇ ਵੱਲੋਂ ਰਵਨੀਤ ਬਿੱਟੂ ਦੇ ਘਰ ਪਹੁੰਚ ਹਾਲਾਤ ਦਾ ਜਾਇਜ਼ ਲਿਆ ਗਿਆ ਹੈ।

ਰਵਨੀਤ ਬਿੱਟੂ ਨੂੰ ਮਿਲੀ Z+ ਸੁਰੱਖਿਆ
ਰਵਨੀਤ ਬਿੱਟੂ ਨੂੰ ਮਿਲੀ Z+ ਸੁਰੱਖਿਆ
author img

By

Published : Aug 24, 2021, 8:53 PM IST

ਲੁਧਿਆਣਾ: ਪੰਜਾਬ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਾ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਹੁਣ ਜ਼ੈਡ ਪਲੱਸ ਸੁਰੱਖਿਆ ਦਿੱਤੀ ਗਈ ਹੈ। ਸੁਰੱਖਿਆ ਮਿਲਣ ਤੋਂ ਬਾਅਦ ਸੀਆਈਐਸਐਫ ਦੇ ਸੀਨੀਅਰ ਅਧਿਕਾਰੀ ਰਵਨੀਤ ਬਿੱਟੂ ਦੇ ਲੁਧਿਆਣਾ ਨਿਵਾਸ ਸਥਾਨ ‘ਤੇ ਪਹੁੰਚੇ ਹਨ। ਅਧਿਕਾਰੀਆਂ ਨੇ ਇੱਥੇ ਪਹੁੰਚ ਸੁਰੱਖਿਆ ਨੂੰ ਲੈਕੇ ਘਰ ਵਿੱਚ ਵੱਖ-ਵੱਖ ਥਾਵਾਂ ਦਾ ਜਾਇਜ਼ਾ ਲਿਆ ਗਿਆ ਹੈ।

ਰਵਨੀਤ ਬਿੱਟੂ ਨੂੰ ਮਿਲੀ Z+ ਸੁਰੱਖਿਆ

ਜਾਣਕਾਰੀ ਅਨੁਸਾਰ ਸੀਆਈਐਸਐਫ ਦੇ ਜਵਾਨ ਰਵਨੀਤ ਬਿੱਟੂ ਦੀ ਦਿੱਲੀ ਅਤੇ ਲੁਧਿਆਣਾ ਸਥਿਤ ਰਿਹਾਇਸ਼ 'ਤੇ ਵੀ ਤਾਇਨਾਤ ਕੀਤੇ ਜਾਣਗੇ। ਜੋ ਉਨ੍ਹਾਂ ਨੂੰ 24 ਘੰਟੇ ਸੁਰੱਖਿਆ ਪ੍ਰਦਾਨ ਕਰਨਗੇ, ਹਾਲਾਂਕਿ ਰਵਨੀਤ ਬਿੱਟੂ ਨੇ ਇਸ ਬਾਰੇ ਜ਼ਿਆਦਾ ਕੁਝ ਨਹੀਂ ਕਿਹਾ।

ਜ਼ੈੱਡ ਪਲੱਸ ਸੁਰੱਖਿਆ ਮਿਲਣ ਨੂੰ ਲੈਕੇ ਰਵਨੀਤ ਬਿੱਟੂ ਦਾ ਬਿਆਨ ਵੀ ਸਾਹਮਣੇ ਆਇਆ ਹੈ। ਇਸ ਮੌਕੇ ਉਨ੍ਹਾਂ ਇਹ ਯਕੀਨੀ ਤੌਰ 'ਤੇ ਕਿਹਾ ਗਿਆ ਹੈ ਕਿ ਉਹ ਸ਼ਹੀਦਾਂ ਦੇ ਪਰਿਵਾਰ ਨਾਲ ਸਬੰਧਿਤ ਹੈ ਅਤੇ ਧਮਕੀਆਂ ਤੋਂ ਨਹੀਂ ਡਰਦੇ। ਉਨ੍ਹਾਂ ਇਹ ਵੀ ਕਿਹਾ ਹੈ ਕਿ ਸੁਰੱਖਿਆ ਏਜੰਸੀਆਂ ਦਾ ਕੰਮ ਸੁਰੱਖਿਆ ਕਰਨਾ ਹੈ।

ਜ਼ੈੱਡ ਪਲੱਸ ਸੁਰੱਖਿਆ ਵਿੱਚ ਕੀ ਹੁੰਦਾ ਹੈ ਸ਼ਾਮਿਲ ?

  • ਜ਼ੈੱਡ ਪਲੱਸ ਸੁਰੱਖਿਆ ਦੌਰਾਨ ਸ਼ਖ਼ਸ ਦੇ ਆਲੇ-ਦੁਆਲੇ ਸੁਰੱਖਿਆ ਦਾ ਵੱਡਾ ਘੇਰਾ ਹੁੰਦਾ ਹੈ।
  • ਇੱਕ ਸਪੈਸ਼ਲ ਜ਼ੈਮਰ ਗੱਡੀ ਅਤੇ ਇੱਕ ਵਿਸ਼ੇਸ਼ ਬੁਲੇਟ ਪਰੂਫ ਜੈਕਟ ਵੀ ਦਿੱਤੀ ਜਾਂਦੀ ਹੈ।
  • 58 ਦੇ ਕਰੀਬ ਕਮਾਂਡੋ ਜ਼ੈੱਡ ਪਲੱਸ ਸੁਰੱਖਿਆ ਵਿਚ ਤਾਇਨਾਤ ਰਹਿੰਦੇ ਹਨ।
  • 10 ਆਰਮ ਸਟੈਟਿਕ ਗਾਰਡ, 6 ਪੀਐਸਓ ਰਾਊਂਡ ਦ ਕਲਾਕ ਇੱਕ ਸਮੇਂ ਵਿੱਚ ਰਹਿੰਦੇ ਹਨ।
  • 24 ਜਵਾਨ, 2 ਐਸਕਾਰਟ ਰਾਊਂਡ ਦ ਕਲਾਕ 5-8 ਵਾਚਰਸ ਵੀ 2 ਸ਼ਿਫਟਾਂ ਵਿੱਚ ਤੈਨਾਤ ਰਹਿੰਦੇ ਹਨ।
  • ਪੰਜਾਬ ਪੁੁਲਿਸ ਦੀ ਇੱਕ ਪਾਇਲਟ ਕਾਰ ਅਤੇ ਸੀਆਈਐੱਸਐੱਫ ਦੀ 1 ਪਾਇਲਟ ਕਾਰ ਕਾਫਿਲੇ ਵਿੱਚ ਤਾਇਨਾਤ ਰਹਿੰਦੀ ਹੈ।
  • ਪੰਜਾਬ ਪੁਲਿਸ ਦਾ ਇੱਕ ਇੰਸਪੈਕਟਰ ਲੇਵਲ ਦਾ ਅਧਿਕਾਰੀ ਸਕਿਓਰਿਟੀ ਦੀ ਅਗਵਾਈ ਕਰਦਾ ਹੈ।
  • ਇਸ ਤੋਂ ਇਲਾਵਾ ਹਰ ਜ਼ਿਲ੍ਹੇ ਦੇ ਵਿੱਚ ਵੀ ਇੱਕ ਪਾਇਲਟ ਮੁਹੱਈਆ ਕਰਵਾਈ ਜਾਂਦੀ ਹੈ।
  • ਜ਼ਿਲ੍ਹਾ ਬਦਲਣ ਤੇ ਜ਼ਿਲ੍ਹਾ ਪੁਲਿਸ ਵੱਲੋਂ ਦਿੱਤੀ ਗਈ ਪਾਇਲਟ ਬਦਲ ਜਾਂਦੀ ਹੈ ਅਤੇ ਦੂਸਰੇ ਜ਼ਿਲ੍ਹੇ ਦੀ ਪਾਇਲਟ ਨਾਲ ਕਾਇਲੇ ਵਿੱਚ ਸ਼ਾਮਿਲ ਹੋ ਜਾਂਦੀ ਹੈ।

ਇਹ ਵੀ ਪੜ੍ਹੋ:ਪੰਜਾਬ ਕਾਂਗਰਸ 'ਚ ਚੱਲ ਰਹੇ ਕਲੇਸ਼ ਤੋਂ ਅੱਕੇ ਰਵਨੀਤ ਬਿੱਟੂ

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.