ਲੁਧਿਆਣਾ/ਖੰਨਾ: ਰਵੀਦਾਸ ਭਾਈਚਾਰੇ ਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਸੰਤ ਰਵੀ ਚਰਨ ਦਾਸ ਦਾ ਦੇਹਾਂਤ ਹੋ ਗਿਆ ਹੈ। ਸੰਤ ਰਵੀ ਚਰਨ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਸੰਤ ਰਵੀ ਚਰਨ ਨੇ ਰਵੀਦਾਸ ਸਮਾਜ ਨੂੰ ਨਾਂਅ ਬਾਣੀ ਦੇ ਨਾਲ ਜੋੜਿਆ ਸੀ। ਪੰਜਾਬ ਵਿੱਚ ਸੰਤ ਰਵੀ ਚਰਨ ਦੇ ਲੱਖਾਂ ਪੈਰੋਕਾਰ ਹਨ।
ਦੱਸਣਯੋਗ ਹੈ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਖੰਨਾ ਦੇ ਨਜ਼ਦੀਕ ਬਣੇ ਸਤਸੰਗ ਘਰ ਦਹਿੜੂ ਵਿਖੇ ਲਿਆਇਆ ਗਿਆ। ਇਸ ਸ਼ੋਕ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਉਨ੍ਹਾਂ ਦੇ ਅੰਤਿਮ ਦਰਸ਼ਨਾ ਲਈ ਪੁਜੀ। ਉਸ ਤੋਂ ਬਾਅਦ ਸੰਤ ਰਵੀ ਚਰਨ ਨੇ ਖੁਰਾਲਗੜ੍ਹ ਵਿਖੇ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਮਾਧੀ ਦਿੱਤੀ ਜਾਵੇਗੀ।
ਸੰਤ ਰਵੀ ਚਰਨ ਨੇ ਹਰ ਵੇਲੇ ਰਵਿਦਾਸ ਸਮਾਜ ਦਾ ਮਾਰਗ ਦਰਸ਼ਕ ਬਣ ਕੇ ਉਨ੍ਹਾਂ ਨੂੰ ਰਵਿਦਾਸ ਜੀ ਦੀ ਬਾਣੀ ਨਾਲ ਜੋੜਿਆ ਹੈ। ਇਸ ਦੁਖ ਭਰੀ ਘੜੀ ਵਿੱਚ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਪੈਰੋਕਾਰਾ ਦੀਆਂ ਅੱਖਾਂ ਭਿੱਜੀਆਂ ਨਾਲ ਸ਼ਰਧਾਂਜਲੀ ਦਿੱਤੀ।