ETV Bharat / state

ਰਾਣਾ ਸੋਢੀ ਨੇ ਅਕਾਲੀ ਦਲ ਦੇ ਦਿੱਲੀ ‘ਚ ਮਾਰਚ ਨੂੰ ਲੈਕੇ ਚੁੱਕੇ ਸਵਾਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਲੁਧਿਆਣਾ ਇੱਕ ਸਮਾਗਮ ‘ਚ ਪਹੁੰਚੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ (Sports Minister Rana Gurmeet Sodhi) ਦਾ ਅਕਾਲੀ ਦਲ ਵੱਲੋਂ ਦਿੱਲੀ ਵਿੱਚ ਕਿਸਾਨਾਂ ਦੇ ਹੱਕ ਵਿੱਚ ਮਾਰਚ ਕੱਢਣ ਨੂੰ ਲੈਕੇ ਸਵਾਲ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਮੱਗਰਮੱਛ ਦੇ ਹੱਝੂ ਵਹਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦਾ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ (Cabinet Minister Gurpreet Kangar) ਦੇ ਜਵਾਈ ਨੂੰ ਨੌਕਰੀ ਮਾਮਲੇ ਵਿੱਚ ਵੀ ਬਿਆਨ ਸਾਹਮਣੇ ਆਇਆ ਹੈ।

ਰਾਣਾ ਸੋਢੀ ਨੇ ਅਕਾਲੀ ਦਲ ਦੇ ਦਿੱਲੀ ‘ਚ ਮਾਰਚ ਨੂੰ ਲੈਕੇ ਚੁੱਕੇ ਸਵਾਲ

author img

By

Published : Sep 17, 2021, 3:48 PM IST

ਲੁਧਿਆਣਾ: ਇੱਕ ਸਮਾਗਮ ‘ਚ ਸ਼ਿਰਕਤ ਕਰਨ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ (Sports Minister Rana Gurmeet Sodhi) ਨੇ ਕਿਹਾ ਹੈ ਕਿ ਅਕਾਲੀ ਦਲ ਜੋ ਦਿੱਲੀ ਦੇ ਵਿਚ ਮਾਰਚ ਕੱਢ ਰਿਹਾ ਹੈ ਉਹ ਸਿਰਫ ਇੱਕ ਮਗਰਮੱਛ ਦੇ ਹੰਝੂ ਰੋਣ ਵਾਲਾ ਕੰਮ ਹੈ। ਉਨ੍ਹਾਂ ਸਾਫ ਕਿਹਾ ਕਿ ਸਿਰਫ਼ ਕਾਂਗਰਸ ਹੀ ਇਕ ਅਜਿਹੀ ਪਾਰਟੀ ਹੈ ਜੋ ਕਿਸਾਨਾਂ ਦੇ ਨਾਲ ਪਹਿਲੇ ਦਿਨ ਤੋਂ ਖੜ੍ਹੀ ਹੈ। ਇਸ ਦੌਰਾਨ ਉਨ੍ਹਾਂ ਕਾਂਗੜ ਦੇ ਜਵਾਈ ਨੂੰ ਨੌਕਰੀ ਦਿੱਤੇ ਜਾਣ ‘ਤੇ ਕਿਹਾ ਕਿ ਇਸ ਗੱਲ ਨੂੰ ਮੁੱਦਾ ਨਹੀਂ ਬਣਾਉਣਾ ਚਾਹੀਦਾ ਜੇ ਉਨ੍ਹਾਂ ‘ਚ ਕੋਈ ਯੋਗਤਾ ਹੋਵੇਗੀ ਤਾਂ ਹੀ ਉਨ੍ਹਾਂ ਨੂੰ ਇਹ ਨੌਕਰੀ ਦਿੱਤੀ ਜਾ ਰਹੀ ਹੈ।

ਰਾਣਾ ਸੋਢੀ ਨੇ ਅਕਾਲੀ ਦਲ ਦੇ ਦਿੱਲੀ ‘ਚ ਮਾਰਚ ਨੂੰ ਲੈਕੇ ਚੁੱਕੇ ਸਵਾਲ

ਓਧਰ ਦੂਜੇ ਪਾਸੇ ਕਾਂਗਰਸ ਦੇ ਲਗਾਤਾਰ ਚੱਲ ਰਹੇ ਕਲੇਸ਼ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਕਾਂਗਰਸ ਇਕਜੁੱਟ ਹੈ ਅਤੇ ਆਪਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਧੜੇਬਾਜ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਕਾਂਗਰਸ ਇੱਕ ਧੜੇ ਵਾਂਗ ਹੀ ਚੋਣ ਲੜੇਗੀ।

ਓਧਰ ਕਿਸਾਨਾਂ ਵੱਲੋਂ ਸਿਆਸੀ ਆਗੂਆਂ ਦੇ ਕੀਤੇ ਜਾ ਰਹੇ ਘਿਰਾਓ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਕਿਸਾਨ ਪਰੇਸ਼ਾਨ ਹੈ ਜਿਸ ਕਰਕੇ ਉਹ ਚਾਹੁੰਦਾ ਹੈ ਕਿ ਉਨ੍ਹਾਂ ਦੀ ਆਵਾਜ਼ ਵਿਧਾਨ ਸਭਾ, ਲੋਕ ਸਭਾ ‘ਚ ਪਹੁੰਚਾਈ ਜਾਵੇ। ਰਾਣਾ ਸੋਢੀ ਨੇ ਕਿਹਾ ਕਿ ਇਸੇ ਕਰਕੇ ਉਹ ਸਿਆਸੀ ਆਗੂਆਂ ਦਾ ਘਿਰਾਓ ਕਰ ਰਹੇ ਹਨ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਜਨਮਦਿਨ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਨੇ ਕਿ ਅੱਜ ਦੇ ਦਿਨ ਨਰਿੰਦਰ ਮੋਦੀ ਕਿਸਾਨਾਂ ਨੂੰ ਸੌਗਾਤ ਦਿੰਦਿਆਂ ਖੇਤੀ ਕਾਨੂੰਨ ਰੱਦ ਕਰ ਦੇਣ ਤਾਂ ਜੋ ਕਿਸਾਨ ਵੀ ਖ਼ੁਸ਼ ਹੋ ਜਾਣ।

ਇਹ ਵੀ ਪੜ੍ਹੋ:ਨਵਜੋਤ ਸਿੱਧੂ ਦਾ ਟਵੀਟ ਧਮਾਕਾ, ਸੁਖਬੀਰ ਬਾਦਲ ’ਤੇ ਇੰਜ ਵਿੰਨ੍ਹੇ ਨਿਸ਼ਾਨੇ

ETV Bharat Logo

Copyright © 2025 Ushodaya Enterprises Pvt. Ltd., All Rights Reserved.