ETV Bharat / state

ਸੁਪਨਿਆਂ ਨੂੰ ਖੰਭ ਦੇਣ ਦੀ ਉਮਰੇ ਪਾਲ ਰਹੀ ਪਰਿਵਾਰ, ਰਾਸ਼ੀ ਦਾ ਸੰਗੀਤ ਕੀਲ ਲਵੇਗਾ ਤੁਹਾਡਾ ਵੀ ਦਿਲ

12 ਸਾਲ ਦੀ ਰਾਸ਼ੀ ਜਿਸ ਦੇ ਸੰਗੀਤ ਦਾ ਹਰ ਕੋਈ ਮੁਰੀਦ ਹੈ, ਜਿਸ ਦੀ ਉਮਰ ਸੁਪਨਿਆਂ ਨੂੰ ਵੇਖਦੇ ਹੋਏ ਪੂਰਾ ਕਰਨ ਦੀ ਹੈ, ਪਰ ਕਿਸਮਤ ਨੇ ਅਜਿਹੀ ਖੇਡ ਖੇਡੀ ਕਿ ਗਾਇਕੀ ਦੇ ਸ਼ੌਂਕ ਨੂੰ ਉਸ ਨੇ ਹੁਣ ਤੋਂ ਹੀ ਆਪਣਾ ਕਿੱਤਾ ਬਣਾ ਲਿਆ। ਇੱਥੋਂ ਤੱਕ ਕਿ ਪੰਜਾਬੀ ਗਾਇਕ ਮਾਸਟਰ ਸਲੀਮ ਨੇ ਵੀ ਉਸ ਨੂੰ ਆਪਣੀ ਧੀ ਬਣਾਇਆ ਹੈ। ਜਾਣੋ ਆਖਰ ਕੌਣ ਹੈ ਰਾਸ਼ੀ ਸਲੀਮ।

Rashi Saleem in Ludhiana,  Master Saleem fan of Rashi Saleem
Master Saleem fan of Rashi Saleem
author img

By

Published : Nov 1, 2022, 7:26 AM IST

Updated : Nov 1, 2022, 10:41 AM IST

ਲੁਧਿਆਣਾ: ਕਈ ਵਾਰ ਜਿੰਦਗੀ ਅਜਿਹੀ ਰਾਹ 'ਤੇ ਲਿਆ ਕੇ ਇਨਸਾਨ ਨੂੰ ਛੱਡ ਦਿੰਦੀ ਹੈ ਕਿ ਓਥੋਂ ਲੰਘਣਾ ਉਸ ਨੂੰ ਮੁਸ਼ਕਿਲ ਹੋ ਜਾਂਦਾ ਹੈ। ਕੁਝ ਅਜਿਹਾ ਹੀ ਹੋਇਆ ਹੈ ਲੁਧਿਆਣਾ ਦੀ ਰਾਸ਼ੀ ਨਾਲ ਜਿਸ ਨੂੰ ਬਚਪਨ ਤੋਂ ਹੀ ਗਾਇਕੀ ਦਾ ਬਹੁਤ ਸ਼ੌਕ ਸੀ ਅਤੇ 4 ਸਾਲ ਦੀ ਉਮਰ ਵਿਚ ਉਸ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਦੇ ਪਿਤਾ ਦਾ ਸੁਪਨਾ ਸੀ ਕਿ ਹੁਣ ਵੱਡੀ ਹੋ ਕੇ ਇਕ ਵਧੀਆ ਗਾਇਕਾ ਬਣੇ, ਪਰ ਕਿਸਮਤ ਨੂੰ ਕੁਝ ਹੋਰ ਹੀ (Master Saleem fan of Rashi Saleem) ਮਨਜ਼ੂਰ ਸੀ।

ਤਿੰਨ ਸਾਲ ਪਹਿਲਾ ਉਸ ਦੇ ਪਿਤਾ ਦੀ ਮੌਤ ਹੋ ਗਈ ਜਦੋਂ ਉਹ ਮਹਿਜ਼ 9 ਸਾਲ ਦੀ ਸੀ, ਪੂਰੇ ਪਰਿਵਾਰ ਦੀ ਜਿੰਮੇਵਾਰੀਆਂ ਦਾ ਬੋਝ ਪੈ ਗਿਆ। ਪਰਿਵਾਰ ਪਹਿਲਾਂ ਤੋਂ ਹੀ ਆਰਥਿਕ ਪੱਖੋਂ ਕਾਫੀ ਕਮਜ਼ੋਰ ਹੈ, ਪਰ ਰਾਸ਼ੀ ਨੇ ਆਪਣੇ ਨਾ ਸਿਰਫ ਪਿਤਾ ਦਾ ਸੁਪਨਾ ਪੂਰਾ ਕੀਤਾ ਸਗੋਂ ਆਪਣੇ ਪਰਿਵਾਰ ਦਾ ਵੀ ਸਹਾਰਾ ਬਣੀ ਹੈ। 12 ਸਾਲ ਦੀ ਉਮਰ ਦੇ ਵਿਚ ਰਾਸ਼ੀ ਜਗਰਾਤਿਆਂ ਵਿੱਚ ਭੇਂਟਾ ਗਾਉਂਦੀ ਹੈ ਅਤੇ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ। ਉਸ ਦੇ ਪਰਿਵਾਰ ਦੇ ਵਿੱਚ ਚਾਰ ਮੈਂਬਰ ਹਨ, ਜਿਸ ਵਿੱਚ ਉਸ ਦੀ ਮਾਂ, ਵੱਡੀ ਭੈਣ ਅਤੇ ਛੋਟਾ ਭਰਾ ਹੈ।

ਸੁਪਨਿਆਂ ਨੂੰ ਖੰਭ ਦੇਣ ਦੀ ਉਮਰੇ ਪਾਲ ਰਹੀ ਪਰਿਵਾਰ, ਰਾਸ਼ੀ ਦਾ ਸੰਗੀਤ ਕੀਲ ਲਵੇਗਾ ਤੁਹਾਡਾ ਵੀ ਦਿਲ

ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲ ਰਿਹਾ ਸੀ, ਪਰ ਰਾਸ਼ੀ ਨੇ ਪੂਰੇ ਪਰਿਵਾਰ ਲਈ ਸਹਾਰਾ ਬਣਨ ਦਾ ਫ਼ੈਸਲਾ ਲਿਆ ਹੈ। ਆਪਣੇ ਸ਼ੋਕ ਨੂੰ ਅਤੇ ਆਪਣੇ ਪਿਤਾ ਦੇ ਸੁਪਨੇ ਨੂੰ ਉਸ ਨੇ ਆਪਣਾ ਕਿੱਤਾ ਬਣਾਇਆ ਅਤੇ ਨਾਲ ਹੀ ਰੁਜ਼ਗਾਰ ਦਾ ਸਾਧਨ ਵੀ। ਰਾਸ਼ੀ ਦੀ ਉਮਰ ਭਾਵੇਂ ਬਾਰਾਂ ਸਾਲ ਦੀ ਹੈ ਪਰ ਉਸਦੀ ਗਾਇਕੀ ਦੇ ਸਾਰੇ ਹੀ ਮੁਰੀਦ ਹਨ, ਇਥੋਂ ਤੱਕ ਕਿ ਪੰਜਾਬੀ ਦੇ ਨਾਮੀ ਗਾਇਕ ਮਾਸਟਰ ਸਲੀਮ ਵੀ ਇਸ ਬੱਚੀ ਦੇ ਮੁਰੀਦ ਹਨ। ਇਕ ਜਗਰਾਤੇ ਦੇ ਵਿੱਚ ਮੁਲਾਕਾਤ ਦੇ ਦੌਰਾਨ ਜਦੋਂ ਰਾਸ਼ੀ ਨੇ ਦੱਸਿਆ ਕਿ ਉਸ ਦੇ ਪਿਤਾ ਨਹੀਂ ਨੇ ਤਾਂ ਮਾਸਟਰ ਸਲੀਮ ਨੇ ਉਸ ਨੂੰ ਆਪਣੀ ਧੀ ਬਣਾ ਲਿਆ ਅਤੇ ਕਿਹਾ ਕਿ ਅੱਜ ਤੋਂ ਬਾਅਦ ਜੇਕਰ ਕੋਈ ਪੁੱਛੇਗਾ ਤਾਂ ਉਸ ਨੂੰ ਦੱਸ ਦੇਣਾ ਕਿ ਉਹ ਉਸ ਦੀ ਧੀ ਹੈ। ਇੰਨਾ ਹੀ ਨਹੀਂ ਮਾਸਟਰ ਸਲੀਮ ਨੇ ਰਾਸ਼ੀ ਨੂੰ ਆਪਣਾ ਸ਼ਗਿਰਦ ਵੀ ਬਣਾਇਆ ਹੈ ਜਿਸ ਕਰਕੇ ਹੁਣ ਰਾਸ਼ੀ ਨੇ ਆਪਣੇ ਨਾਂ ਪਿੱਛੇ ਸਲੀਮ ਲਾ ਕੇ ਰਾਸ਼ੀ ਸਲੀਮ ਬਣ ਗਈ ਹੈ।

ਰਾਸ਼ੀ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਗਈ ਸੀ। ਛੋਟੇ ਹੁੰਦੇ ਉਸ ਦੇ ਪਿਤਾ ਦਾ ਸੁਪਨਾ ਸੀ ਕਿ ਉਹ ਗਾਇਕ ਬਣੇ ਪਰ ਉਸ ਦੇ ਪਿਤਾ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਸ ਨੇ ਆਪਣੇ ਪਿਤਾ ਦਾ ਸੁਪਨਾ ਪੂਰਾ ਕੀਤਾ ਹੈ। ਰਾਸ਼ੀ ਵੱਡੀ ਹੋ ਕੇ ਇੱਕ ਚੰਗੀ ਗਾਇਕਾ ਬਣਨਾ ਚਾਹੁੰਦੀ ਹੈ। ਰਾਸ਼ੀ ਨੇ ਦੱਸਿਆ ਕਿ ਉਸ ਨੂੰ ਆਪਣੀ ਗਾਇਕੀ ਨਾਲ ਜਿੰਨੇ ਵੀ ਪੈਸੇ ਮਿਲਦੇ ਹਨ ਉਹ ਸਾਰੇ ਆਪਣੇ ਘਰ ਦੇ ਦਿੰਦੀ ਹੈ, ਕਿਉਂਕਿ ਘਰ ਦੇ ਹਾਲਾਤ ਚੰਗੇ ਨਹੀਂ ਹੈ। ਉਸ ਨੇ ਦੱਸਿਆ ਕੇ ਉਹ ਸਕੂਲ ਵੀ ਜਾਂਦੀ ਹੈ। ਸਵੇਰੇ ਪੰਜ ਵਜੇ ਉਠ ਕੇ ਉਹ ਇੱਕ ਘੰਟਾ ਰਿਆਜ਼ ਕਰਦੀ ਹੈ ਅਤੇ ਫਿਰ ਸਕੂਲ ਲਈ ਤਿਆਰ ਹੋ ਕੇ ਸਕੂਲ ਜਾਂਦੀ ਹੈ। ਸਕੂਲ ਤੋਂ ਆਉਣ ਤੋਂ ਬਾਅਦ ਸਾਰਾ ਸਕੂਲ ਦਾ ਕੰਮ ਕਰਨ ਤੋਂ ਬਾਅਦ ਉਹ ਮੁੜ ਤੋਂ ਰਿਆਜ਼ ਕਰਦੀ ਹੈ ਅਤੇ ਸ਼ਾਮ ਨੂੰ ਪ੍ਰੋਗਰਾਮ ਦੀ ਲਾਉਂਦੀ ਹੈ।

ਰਾਸ਼ੀ ਨੇ ਦੱਸਿਆ ਕਿ ਉਸ ਦੇ ਇਸ ਸ਼ੌਕ ਲਈ ਉਸ ਦਾ ਪਰਿਵਾਰ ਉਸ ਦਾ ਪੂਰਾ ਸਾਥ ਦਿੰਦਾ ਹੈ। ਰਾਸ਼ੀ ਦੇ ਚਚਰੇ ਭਰਾ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਗਾਉਣ ਦਾ ਬਹੁਤ ਸ਼ੋਂਕ ਰੱਖਦੀ ਹੈ ਅਤੇ ਉਸ ਦੇ ਇਸ ਸ਼ੌਂਕ ਲਈ ਪਰਿਵਾਰ ਵੀ ਇਸ ਦਾ ਸਮਰਥਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮਾਸਟਰ ਸਲੀਮ ਦੇ ਕਰਕੇ ਰਾਸ਼ੀ ਨੂੰ ਕੰਮ ਵੀ ਮਿਲ ਰਿਹਾ ਹੈ, ਉਨ੍ਹਾਂ ਕਿਹਾ ਕਿ ਉਹ ਅਕੈਡਮੀ ਵੀ ਜਾਂਦੀ ਹੈ ਅਤੇ ਸੰਗੀਤ ਸਿੱਖਦੀ ਹੈ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਿਲ ਕੇ SIT ਚੀਫ ਨੇ ਇਨਸਾਫ ਦਾ ਦਿੱਤਾ ਭਰੋਸਾ

etv play button

Last Updated : Nov 1, 2022, 10:41 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.