ਲੁਧਿਆਣਾ : ਅੱਜ ਪੰਜਾਬ ਭਰ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋਣ ਨਾਲ ਲੋਕਾਂ ਦਾ ਜਿਉਂਨਾ ਮੁਹਾਲ ਹੋਇਆ ਪਿਆ ਹੈ। ਸਵਾਰੀਆਂ ਨੂੰ ਘੰਟਿਆਂ ਭਰ ਇੰਤਜ਼ਾਰ ਕਰਨ ਪਿਆ ਅਤੇ ਮਹਿਲਾਵੈਨ ਵੀ ਖੱਜਲ ਖ਼ੁਆਰ ਹੁੰਦੀਆਂ ਨਜ਼ਰ ਆਈਆਂ। ਦਰਅਸਲ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਗੇਟ ਰੈਲੀ ਕਰਕੇ ਬੱਸਾਂ ਬੰਦ ਕੀਤੀਆਂ ਗਈਆਂ ਹਨ। ਉਥੇ ਹੀ ਦੂਜੇ ਪਾਸੇ 28 ਜੂਨ ਨੂੰ ਸਾਰੇ ਹੀ ਪੰਜਾਬ ਭਰ ਦੇ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਮੁਲਾਜ਼ਮ ਸੰਗਰੂਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨਗੇ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਾਰੇ ਹੀ ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ। ਪਰ ਉਹ ਪੂਰਾ ਨਹੀਂ ਕੀਤਾ, ਉਨ੍ਹਾਂ ਕਿਹਾ ਕਿ ਯਾਤਰੀ ਅੱਜ ਪਰੇਸ਼ਾਨ ਹੋ ਰਹੇ ਹਨ ਪਰ ਅਸੀਂ ਸਰਕਾਰ ਨੂੰ ਇਸ ਸਬੰਧੀ ਇਕ ਮਹੀਨਾ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਸੀ, ਪਰ ਸਾਡੇ ਨਾਲ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨੇ ਗੱਲਬਾਤ ਨਹੀਂ ਕੀਤੀ।
- SKM ਪੰਜਾਬ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਕਿਹਾ- ਮੱਕੀ ਤੇ ਮੂੰਗੀ ਦੀ ਐੱਮਐੱਸਪੀ 'ਤੇ ਨਹੀਂ ਹੋਈ ਖਰੀਦ, ਸੀਐੱਮ ਮਾਨ ਦੀ ਰਿਹਾਇਸ਼ ਘੇਰਨ ਲਈ ਕੂਚ
- ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਵਾਲੀ ਸਕੀਮ ਫੇਲ੍ਹ ! ਕਿਸਾਨਾਂ ਨੇ ਮੋੜਿਆ ਮੂੰਹ, ਵੇਖੋ ਖ਼ਾਸ ਰਿਪੋਰਟ
- Tomato Price Hike: ਟਮਾਟਰ ਦੇ ਭਾਅ ਪਹੁੰਚੇ 100 ਰੁਪਏ ਪ੍ਰਤੀ ਕਿਲੋ ਤੱਕ, ਜਾਣੋ ਅਚਾਨਕ ਕਿਉਂ ਵਧੀਆਂ ਕੀਮਤਾਂ
ਆਊਟਸੋਰਸਿੰਗ ਬੰਦ ਕਰਨ ਦਾ ਦਾਅਵਾ : ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨਾਲ ਵੀ ਸਾਡੀ ਯੂਨੀਅਨ ਦੇ ਆਗੂਆਂ ਦੀ ਬੈਠਕ ਹੋਈ ਸੀ ਜਿਸ ਵਿੱਚ ਸਾਡੀਆਂ ਕੁਝ ਮੰਗਾਂ ਉਹਨਾਂ ਨੇ ਮੰਨ ਲਈਆਂ ਸਨ ਜਿਸ ਵਿੱਚ 5 ਫੀਸਦੀ ਹਰ ਸਾਲ ਤਨਖਾਹ ਵਿੱਚ ਵਾਧਾ,ਕਿਲੋਮੀਟਰ ਸਕੀਮ ਤਹਿਤ ਭਰਤੀਆਂ ਬੰਦ,ਆਊਟਸੋਰਸਿੰਗ ਬੰਦ ਕਰਨ ਦਾ ਦਾਅਵਾ ਕੀਤਾ ਸੀ। ਪਰ ਇਸ ਦੇ ਬਾਵਜੂਦ ਸਰਕਾਰ ਆਪਣੀ ਗੱਲਾਂ ਨੂੰ ਪੁਗਾਉਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਅੱਜ ਸਾਡੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਆਉਣ ਵਾਲੇ ਦਿਨਾਂ ਵਿੱਚ ਜਾਮ : ਜ਼ਿਕਰਯੋਗ ਹੈ ਕਿ ਪਨਬੱਸ ਰੋਡਵੇਜ਼ ਦੀਆਂ ਬੱਸਾਂ ਬੰਦ ਹੋਣ ਕਰਕੇ ਆਮ ਲੋਕਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਖਾਸ ਕਰਕੇ ਲੁਧਿਆਣਾ ਬੱਸ ਸਟੈਂਡ ਤੇ ਬੱਸਾਂ ਦੀ ਉਡੀਕ ਕਰ ਰਹੀ ਮਹਿਲਾ ਸਵਾਰੀਆਂ ਨੇ ਕਿਹਾ ਕਿ ਉਨਾਂ ਨੇ ਸਫ਼ਰ ਕਰ ਕੇ ਜਾਣਾ ਸੀ ਪਰ ਸਰਕਾਰੀ ਬੱਸਾਂ ਪੂਰੀ ਤਰ੍ਹਾਂ ਬੰਦ ਹੈ, ਸਰਕਾਰੀ ਬੱਸਾਂ ਦੇ ਵਿੱਚ ਮਹਿਲਾਵਾਂ ਨੂੰ ਸਫ਼ਰ ਮੁਫ਼ਤ ਹੈ। ਜਿਸ ਕਰਕੇ ਜ਼ਿਆਦਤਰ ਮਹਿਲਾਵਾਂ ਸਰਕਾਰੀ ਬੱਸਾਂ ਵਿਚ ਸਫ਼ਰ ਕਰਦੀਆਂ ਹਨ। ਪਰ ਅੱਜ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋਣ ਕਰਕੇ ਮਹਿਲਾ ਸਵਾਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇੰਝ ਹੀ ਚੱਕਾ ਜਾਮ ਕਰਨ ਦੀ ਗੱਲ ਕੀਤੀ ਗਈ ਹੈ।