ETV Bharat / state

ਜੇਲ੍ਹ 'ਚ ਕੈਦੀ ਦੀ ਜਨਮਦਿਨ ਪਾਰਟੀ ਦੀ ਵੀਡੀਓ ਨੇ ਪੰਜਾਬ ਦੀ ਸਿਆਸਤ 'ਚ ਲਿਆਂਦਾ ਭੁਚਾਲ, ਸਰਕਾਰ ਨੂੰ ਸਿੱਧੇ ਹੋਏ ਵਿਰੋਧੀ - ਕੈਦੀ ਦੀ ਜਨਮਦਿਨ ਪਾਰਟੀ

Viral Video Of Prisoner Birthday Party: ਜੇਲ੍ਹ ਤੋਂ ਕੈਦੀਆਂ ਦੇ ਜਨਮਦਿਨ ਦੀ ਜਸ਼ਨ ਮਨਾਉਂਦੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਸਰਕਾਰ 'ਤੇ ਵਿਰੋਧੀਆਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

Prisoner Birthday Party
Prisoner Birthday Party
author img

By ETV Bharat Punjabi Team

Published : Jan 5, 2024, 10:27 AM IST

ਚੰਡੀਗੜ੍ਹ: ਪਹਿਲਾਂ ਪੰਜਾਬ ਦੀ ਜੇਲ੍ਹ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਅਤੇ ਹੁਣ ਕੈਦੀ ਦੀ ਜਨਮਦਿਨ ਪਾਰਟੀ ਅਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਇਸ ਨੂੰ ਲੈਕੇ ਹੁਣ ਵਿਰੋਧੀ ਪਾਰਟੀਆਂ ਨੇ ਇਸ ਮੁੱਦੇ 'ਤੇ ਸੂਬੇ ਦੀ 'ਆਪ' ਸਰਕਾਰ ਨੂੰ ਘੇਰ ਲਿਆ ਹੈ।

  • Where are the five G jammers to sanitise jails hon jail minister @BhagwantMann that you use for you’re personal security …. One man should be responsible for6 prisoners according to the jail manual … one is controlling 26 in Punjab jails , that is how understaffed you’re… pic.twitter.com/YqzFVmzu0g

    — Navjot Singh Sidhu (@sherryontopp) January 4, 2024 " class="align-text-top noRightClick twitterSection" data=" ">

ਸਿੱਧੂ ਨੇ ਦੱਸਿਆ ਫੇਲ੍ਹ ਮੰਤਰੀ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਅਤੇ ਜੇਲ੍ਹ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਹੈ ਕਿ ਉਹ 5ਜੀ ਜੈਮਰ ਕਿੱਥੇ ਹੈ, ਜਿਸ ਦੀ ਵਰਤੋਂ ਤੁਸੀਂ ਆਪਣੀ ਨਿੱਜੀ ਸੁਰੱਖਿਆ ਲਈ ਕਰਦੇ ਹੋ। ਉਨ੍ਹਾਂ ਕਿਹਾ ਕਿ ਜੇਲ੍ਹ ਮੈਨੂਅਲ ਅਨੁਸਾਰ ਛੇ ਕੈਦੀਆਂ ਲਈ ਆਦਮੀ ਜ਼ਿੰਮੇਵਾਰ ਹੋਣਾ ਚਾਹੀਦਾ ਹੈ। ਜਦੋਂ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਇੱਕ ਵਿਅਕਤੀ 26 ਵਿਅਕਤੀਆਂ ਨੂੰ ਸੰਭਾਲ ਰਿਹਾ ਹੈ। ਇੰਨੇ ਥੋੜ੍ਹੇ ਸਟਾਫ ਨਾਲ, ਤੁਸੀਂ ਇੱਕ ਅਸਫਲ ਜੇਲ੍ਹ ਮੰਤਰੀ ਹੋ ਅਤੇ ਤੁਸੀਂ ਰੁਜ਼ਗਾਰ ਦੀ ਗੱਲ ਕਰਦੇ ਹੋ। ਜਾਗੋ ਜਨਾਬ...

  • I don't think something needs to be commented on this video.
    This is itself sufficient proof of total failure and complete collapse of Law and order and how CM, HM, and Jail Minister Bhagwant Mann is working for the welfare of Punjab. By the way, the event is Criminals enjoying… pic.twitter.com/5nRAU7pxDD

    — Bikram Singh Majithia (@bsmajithia) January 4, 2024 " class="align-text-top noRightClick twitterSection" data=" ">

ਬਿਕਰਮ ਮਜੀਠੀਆ ਨੇ ਚੁੱਕੇ ਸਵਾਲ: ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਦੀ ਵੀਡੀਓ ਦੇ ਬਹਾਨੇ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਵੀਡੀਓ 'ਤੇ ਕੋਈ ਟਿੱਪਣੀ ਕਰਨ ਦੀ ਲੋੜ ਨਹੀਂ ਹੈ। ਇਹ ਆਪਣੇ ਆਪ ਵਿੱਚ ਅਮਨ-ਕਾਨੂੰਨ ਦੀ ਪੂਰੀ ਤਰ੍ਹਾਂ ਅਸਫਲਤਾ ਅਤੇ ਪੂਰੀ ਤਰ੍ਹਾਂ ਢਹਿ-ਢੇਰੀ ਹੋਣ ਦਾ ਸਬੂਤ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਪੰਜਾਬ ਦੀ ਭਲਾਈ ਲਈ ਕਿਸ ਤਰ੍ਹਾਂ ਕੰਮ ਕਰ ਰਹੇ ਹਨ। ਉਂਝ ਇਹ ਘਟਨਾ ਲੁਧਿਆਣਾ ਜੇਲ੍ਹ ਵਿੱਚ ਵਾਪਰੀ ਹੈ। ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਉਨ੍ਹਾਂ ਨੇ ਮੁੱਖ ਮੰਤਰੀ ਦਾ ਨਾਂ ਲਿਖਿਆ ਹੈ ਅਤੇ ਅੱਗੇ ਲਿਖਿਆ ਹੈ ਕਿ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।

ਭਾਜਪਾ ਨੇ ਵੀ ਆਖੀ ਇਹ ਗੱਲ: ਭਾਜਪਾ ਆਗੂ ਅਰਵਿੰਦ ਖੰਨਾ ਦਾ ਕਹਿਣਾ ਹੈ ਕਿ ਇਹ ਪਾਰਟੀ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਚੱਲ ਰਹੀ ਹੈ। ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ਜੋ ਵਾਅਦਾ ਤੁਸੀਂ ਪੰਜਾਬ ਨਾਲ ਕੀਤਾ ਸੀ, ਕੀ ਇਹ ਉਹ ਹੀ ਬਦਲਾਅ ਹੈ।

ਸਰਕਾਰ ਦਾ ਹਾਈਟੈਕ ਜੇਲ੍ਹਾਂ ਦਾ ਦਾਅਵਾ: ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ ਸੀ ਕਿ ਪੰਜਾਬ ਦੀਆਂ ਜੇਲ੍ਹਾਂ ਹਾਈਟੈਕ ਸੁਰੱਖਿਆ ਅਧੀਨ ਆਉਂਦੀਆਂ ਹਨ, ਜਿੰਨ੍ਹਾਂ ਦੀ ਪੋਲ ਇਸ ਵੀਡੀਓ ਨੇ ਖੋਲ੍ਹ ਦਿੱਤੀ ਹੈ, ਕਿਉਂਕਿ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਨੂੰ ਲੈਕੇ ਵੀ ਸਰਕਾਰ ਵਲੋਂ ਜਵਾਬ ਦਾਖਲ ਕੀਤਾ ਗਿਆ ਸੀ ਕਿ ਜਿਥੇ ਲਾਰੈਂਸ ਬਿਸ਼ਨੋਈ ਨੂੰ ਰੱਖਿਆ ਗਿਆ, ਉਹ ਹਾਈਟੈਕ ਜੇਲ੍ਹ ਹੈ ਤੇ ਜੈਮਰ ਲੱਗੇ ਹੋਏ ਹਨ ਤੇ ਉਹ ਇੰਟਰਵਿਊ ਪੰਜਾਬ ਤੋਂ ਬਾਹਰ ਦੀ ਜੇਲ੍ਹ ਦੀ ਹੈ। ਇਸ ਤੋਂ ਇਲਾਵਾ ਅਕਸਰ ਕੁਝ ਦਿਨਾਂ ਬਾਅਦ ਜੇਲ੍ਹ ਤੋਂ ਕੈਦੀਆਂ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਸਾਹਮਣੇ ਆ ਜਾਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.