ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਅੱਜ ਡਾਕਟਰ ਅਮਨਪ੍ਰੀਤ ਬਰਾੜ ਵੱਲੋਂ ਲਿਖੀ ਗਈ ਕਿਤਾਬ 'ਪੰਜਾਬ ਦੀ ਖੇਤੀ ਪ੍ਰਬੰਧਨ ਦੀ ਅੱਖ ਤੋਂ' ਅੱਜ ਲੋਕ ਸਮਰਪਿਤ ਕੀਤੀ ਗਈ। ਇਸ ਕਿਤਾਬ ਵਿੱਚ ਅਹਿਮ ਤੌਰ ਉੱਤੇ ਪੰਜਾਬ ਦੇ ਡੂੰਘੇ ਹੁੰਦੇ ਜਾ ਰਹੇ ਪਾਣੀ ਤੋਂ ਇਲਾਵਾ ਬੁੱਢੇ ਨਾਲੇ ਦਾ ਮੁੱਦਾ, ਪੰਜਾਬ ਵਿੱਚ ਝੋਨੇ ਦੀ ਖੇਤੀ ਦਾ ਬਦਲ, ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਹੋਰ ਪੰਜਾਬ ਦੀਆਂ ਫਸਲਾਂ ਅਤੇ ਐਮਐਸਪੀ ਦਾ ਮੁੱਦਾ ਅਤੇ ਨਾਲ ਹੀ ਝੋਨੇ ਦੇ ਬਦਲ ਵਜੋਂ ਮੱਕੀ ਕਿਉਂ ਨਹੀਂ ਕਾਮਯਾਬ ਹੋ ਪਾ ਰਹੀ ਅਤੇ ਕਿਸਾਨ ਇਸ ਦਾ ਹੋਰ ਕੀ ਹੱਲ ਕਰ ਸਕਦੇ ਹਨ, ਇਸ ਸਬੰਧੀ ਵਿਚਾਰ ਚਰਚਾ (Punjab Di Kheti Prabandhan Di Aakh Ton) ਕੀਤੀ ਗਈ ਹੈ।
ਕਿਤਾਬ ਖੁਦ ਡਾਕਟਰ ਅਮਨਪ੍ਰੀਤ ਬਰਾੜ ਵੱਲੋਂ ਲਿਖੀ ਗਈ ਹੈ, ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਹੋਈ ਬੀਐਸਸੀ ਖੇਤੀਬਾੜੀ ਅਤੇ ਫਿਰ ਐਮਐਸਸੀ ਤੋਂ ਬਾਅਦ ਪੀਐਚਡੀ ਕਰ ਚੁੱਕੇ ਹਨ। ਕਿਤਾਬ ਦੇ ਲੋਕ ਸਮਰਪਣ ਕਰਨ ਮੌਕੇ ਵਿਸ਼ੇਸ਼ ਤੌਰ ਉੱਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਗਮੀਤ ਸਿੰਘ ਬਰਾੜ ਅਤੇ ਨਾਲ ਹੀ ਨਾਲ ਹੀ, ਪੰਜਾਬ ਭਾਜਪਾ ਦੇ ਜਨਰਲ ਸੱਕਤਰ ਪਰਮਿੰਦਰ ਸਿੰਘ ਬਰਾੜ ਵਿਸ਼ੇਸ਼ ਵੀ ਪਹੁੰਚੇ, ਜਿਨ੍ਹਾਂ ਨੇ ਕਿਤਾਬ ਦੀ ਸ਼ਲਾਘਾ ਕੀਤੀ।
ਪੰਜਾਬ ਦੇ ਮੰਡੀਕਰਨ ਬਾਰੇ ਜ਼ਿਕਰ: ਵਾਈਸ ਚਾਂਸਲਰ ਸਤਬੀਰ ਸਿੰਘ ਗੌਸਲ ਨੇ ਕਿਹਾ ਕਿ ਕਿਤਾਬ ਵਿੱਚ ਨਾ ਸਿਰਫ ਖੇਤੀ ਸਬੰਧੀ ਮੁਸ਼ਕਲਾਂ ਦਾ ਜ਼ਿਕਰ ਕੀਤਾ ਗਿਆ ਹੈ, ਸਗੋਂ ਉਨ੍ਹਾਂ ਦੇ ਹੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬੇਹਦ ਜ਼ਰੂਰੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਮੰਡੀਕਰਨ ਬਾਕੀ ਫਸਲਾਂ ਨੂੰ ਲੈ ਕੇ ਵੀ ਇਸ ਕਿਤਾਬ ਵਿੱਚ ਜ਼ਿਕਰ ਕੀਤਾ ਗਿਆ ਹੈ।
ਖੇਤੀ ਸਬੰਧੀ ਸਮੱਸਿਆਵਾਂ ਦੇ ਹੱਲ ਦਾ ਵੀ ਢੁੱਕਵਾਂ ਵਿਚਾਰ ਵਟਾਂਦਰਾ : ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਤਾਬ ਦੇ ਲੇਖਕ ਡਾਕਟਰ ਅਮਨਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਖੇਤੀ ਸਬੰਧੀ ਆ ਰਹੀਆਂ ਸਮੱਸਿਆਵਾਂ ਤੋਂ ਇਲਾਵਾ ਪੰਜਾਬ ਦੇ ਕਿਸਾਨਾਂ ਦੀਆਂ ਮਜਬੂਰੀਆਂ ਹੀ ਨਹੀਂ, ਸਗੋਂ ਇਸ ਵਿੱਚ ਉਨ੍ਹਾਂ ਦਾ ਹੱਲ ਦਾ ਵੀ ਢੁੱਕਵਾਂ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਿਤਾਬ ਵਿੱਚ ਖੇਤੀ ਦੀ ਆਧੁਨਿਕਤਾ ਨੂੰ ਅਪਣਾ ਕੇ ਕਿਸਾਨ ਕਿਸ ਤਰ੍ਹਾਂ ਆਪਣੀ ਆਮਦਨ ਵਧਾ ਸਕਦੇ ਹਨ, ਖਾਸ ਕਰਕੇ ਝੋਨੇ ਦੇ ਬਦਲ ਵਜੋਂ ਕਿਸਾਨਾਂ ਕੋਲ ਕਿਹੋ ਜਿਹੇ ਹੋਰ ਬਦਲ ਹਨ ਅਤੇ ਜੇਕਰ ਉਹ ਬਦਲ ਕਿਸਾਨ ਅਪਣਾਉਂਦੇ ਹਨ, ਤਾਂ ਉਨ੍ਹਾਂ ਨੂੰ ਕਿਹੜੀ-ਕਿਹੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਹ ਹੱਲ ਕਿਵੇਂ ਕਰ ਸਕਦੇ ਨੇ, ਇਸੇ ਦਾ ਨਿਚੋੜ ਵੀ ਕਿਤਾਬ ਦੇ ਵਿੱਚ ਕੱਢਿਆ ਗਿਆ ਹੈ।