ਲੁਧਿਆਣਾ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੇ ਅੱਜ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਹਾਲਾਂਕਿ ਮੈਰਿਟ ਲਿਸਟ ਤਾਂ ਨਹੀਂ ਜਾਰੀ ਕੀਤੀ ਗਈ ਪਰ ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਸੀਨੀਅਰ ਸੈਕੰਡਰੀ ਮੈਮੋਰੀਅਲ ਸਕੂਲ ਦੇ ਵਿਦਿਆਰਥੀਆਂ ਨੇ ਇਸ ਵਾਰ ਬਾਜ਼ੀ ਮਾਰੀ ਹੈ।
ਜ਼ਿਕਰ ਕਰ ਦਈਏ ਕਿ ਕਾਮਰਸ ਸਟਰੀਮ ਦੇ ਵਿੱਚ ਦਵਿੰਦਰ ਸਿੰਘ ਨੇ 450 ਵਿੱਚੋਂ 449 ਅੰਕ ਹਾਸਿਲ ਕੀਤੇ ਨੇ ਜਦੋਂ ਕਿ ਕਾਮਰਸ ਵਿੱਚ ਹੀ ਜਸਵਿੰਦਰ ਸਿੰਘ ਨੇ 446 ਨੰਬਰ ਜਦੋਂ ਕਿ ਸਾਇੰਸ ਵਿਸ਼ੇ ਵਿੱਚ ਅੰਕੁਰ ਪਾਂਡੇ ਨੇ 450 ਵਿੱਚੋਂ 447 ਅੰਕ ਹਾਸਿਲ ਕੀਤੇ ਹਨ।
ਤਿੰਨਾਂ ਅੱਵਲ ਰਹੇ ਵਿਦਿਆਰਥੀਆਂ ਨੇ ਆਪਣੀ ਮਿਹਨਤ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਕੂਲ ਦੇ ਅਧਿਆਪਕ, ਪ੍ਰਿੰਸੀਪਲ, ਡਾਇਰੈਕਟਰ ਦੀ ਸਖ਼ਤ ਮਿਹਨਤ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸਾਥ ਕਰਕੇ ਹੀ ਉਨ੍ਹਾਂ ਨੇ ਇਹ ਅੰਕ ਹਾਸਿਲ ਕੀਤੇ ਹਨ।
ਇਸ ਮੌਕੇ ਵਿਦਿਆਰਥੀਆਂ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਜੇ ਮੁੰਡੇ ਵਧੀਆ ਢੰਗ ਨਾਲ ਪੜ੍ਹਾਈ ਕਰਨ ਤਾਂ ਉਹ ਵੀ ਪਹਿਲੇ ਨੰਬਰ 'ਤੇ ਆ ਸਕਦੇ ਹਨ।