ਲੁਧਿਆਣਾ: ਭਾਰਤ ਫਲਾਂ ਦੀ ਕਾਸ਼ਤ ਵਿੱਚ ਚੌਥੇ ਨੰਬਰ ਉੱਤੇ ਸੇਬਾਂ ਦੀ ਕਾਸ਼ਤ ਕਰਦਾ ਹੈ। ਭਾਰਤ ਵਿੱਚ ਜੰਮੂ ਕਸ਼ਮੀਰ, ਉੱਤਰਾਖੰਡ, ਹਿਮਾਚਲ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਸੇਬਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਉਨ੍ਹਾਂ ਸੂਬਿਆਂ ਵਿੱਚ 3 ਲੱਖ ਹੈਕਟੇਅਰ ਰਕਬੇ ਵਿੱਚ ਸੇਬਾਂ ਦੀ ਕਾਸ਼ਤ ਹੁੰਦੀ ਹੈ ਅਤੇ ਇਹ ਤਿੰਨ ਸੂਬੇ ਲਗਭਗ ਸਲਾਨਾ 27 ਲੱਖ ਟਨ ਦੇ ਕਰੀਬ ਸੇਬਾਂ ਦੀ ਪੈਦਾਵਾਰ ਕਰਦੇ ਹਨ।
ਉੱਥੇ ਹੀ ਚੀਨ, ਇਰਾਨ, ਅਫ਼ਗ਼ਾਨਿਸਤਾਨ ਅਤੇ ਤੁਰਕੀ ਤੋਂ ਵੀ ਸੇਬ ਭਾਰਤ ਭੇਜਿਆ ਜਾਂਦਾ ਹੈ, ਲਗਭਗ 4 ਲੱਖ ਟਨ ਦੇ ਕਰੀਬ ਸੇਬ ਇੰਪੋਰਟ ਹੁੰਦਾ ਹੈ। ਸੇਬ ਠੰਢੇ ਇਲਾਕਿਆਂ ਦਾ ਫਲ ਹੈ ਅਤੇ ਇਸ ਦੀ ਕਾਸ਼ਤ ਤੇ ਮੰਡੀਕਰਨ ਕਰਨਾ ਸੌਖਾ ਹੈ। ਸੇਬ ਦੀਆਂ ਵੱਖ-ਵੱਖ ਕਿਸਮਾਂ ਨੂੰ 6 ਤੋਂ ਲੈ ਕੇ 11 ਮਹੀਨੇ ਤੱਕ ਸਟੋਰ ਕੀਤਾ ਜਾ ਸਕਦਾ ਹੈ, ਇਹੀ ਕਾਰਨ ਹੈ ਕਿ ਬਜ਼ਾਰ ਵਿੱਚ ਚੰਗੀ ਕੁਆਲਿਟੀ ਦਾ ਸੇਬ ਪੂਰੇ ਸਾਲ ਉਪਲਬਧ ਰਹਿੰਦਾ ਹੈ।
ਪਰ ਸੇਬ ਦੀ ਕਾਸ਼ਤ ਹੁਣ ਪੰਜਾਬ ਵਿੱਚ ਸੰਭਵ ਹੋ ਸਕੀ ਹੈ, ਜਿਸ ਵਿੱਚ ਪੰਜਾਬ ਖੇਤੀਬਾੜੀ ਯੂਨਵਰਸਿਟੀ ਲੁਧਿਆਣਾ ਦੇ ਫਲ ਵਿਭਾਗ ਦਾ ਅਹਿਮ ਰੋਲ ਰਿਹਾ ਹੈ। ਕੇਂਦਰੀ ਪੰਜਾਬ ਤੇ ਨੀਮ ਪਹਾੜੀ ਇਲਾਕਿਆਂ ਵਿੱਚ ਲਗਭਗ ਇਕ ਦਹਾਕੇ ਦੀ ਖੋਜ ਤੋਂ ਬਾਅਦ 8 ਅਮਰੀਕਨ, ਹਿਮਾਚਲੀ ਤੇ ਹੋਰਨਾਂ ਕਈ ਕਿਸਮਾਂ ਤੋਂ ਇਲਾਵਾ ਹੁਣ ਅੰਨਾ ਤੇ ਡੋਰਸੈੱਟ ਗੋਲਡਨ ਸੇਬ ਦੀ ਕਿਸਮ ਵੀ ਹੁਣ ਹੋ ਸਕਦੀ ਹੈ।
ਪੰਜਾਬ 'ਚ ਸੇਬਾਂ ਦੀ ਕਾਸ਼ਤ ਕਿੱਥੇ ਹੋ ਰਹੀ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੇਬ ਦੀਆਂ 2 ਕਿਸਮਾਂ ਪੰਜਾਬ ਦੇ ਕਿਸਾਨਾਂ ਨੂੰ ਘਰੇਲੂ ਬਾਗਬਾਨੀ ਅਤੇ ਛੋਟੇ ਰਕਬੇ ਦੇ ਵਿੱਚ ਲਾਉਣ ਲਈ ਸਿਫਾਰਿਸ਼ ਕੀਤੀਆਂ ਗਈਆਂ ਹਨ। ਇਹਨਾਂ ਕਿਸਮਾਂ ਦੀ ਖੇਤੀ ਹੁਣ ਜ਼ਿਆਦਾਤਰ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਹੋ ਰਹੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾਕਟਰ ਅਨਿਰੁਧ ਠਾਕੁਰ ਨੇ ਦੱਸਿਆ ਕਿ ਫਿਲਹਾਲ ਇਹਨਾਂ ਕਿਸਮਾਂ ਨੂੰ ਅਸੀਂ ਵੱਡੇ ਪੱਧਰ ਉੱਤੇ ਮਾਨਤਾ ਨਹੀਂ ਦਿੱਤੀ, ਕਿਉਕਿ ਇਸ ਕਿਸਮਾਂ ਦੇ ਸੇਬਾਂ ਦਾ ਸਾਈਜ਼ ਆਮ ਸੇਬ ਨਾਲੋਂ ਕਾਫੀ ਛੋਟਾ ਹੈ। ਇਸ ਤੋਂ ਇਲਾਵਾ ਇਸ ਵਿੱਚ ਲਾਲ ਰੰਗ ਦੀ ਵੀ ਕਮੀ ਹੁੰਦੀ ਹੈ, ਕਿਉਂਕਿ ਪੰਜਾਬ ਦੇ ਵਿੱਚ ਗਰਮੀ ਜ਼ਿਆਦਾ ਸਮਾਂ ਪੈਂਦੀ ਹੈ। ਲਾਲ ਰੰਗ ਦੀ ਕਮੀ ਕਰਕੇ ਜਿਸ ਕਿਸਮ ਦੇ ਸੇਬਾਂ ਦੇ ਮੰਡੀਕਰਨ ਦੇ ਵਿੱਚ ਕਈ ਸਮੱਸਿਆ ਕਿਸਾਨਾਂ ਨੂੰ ਹੁੰਦੀਆਂ ਹਨ।
ਪ੍ਰੋਸੈਸਿੰਗ ਲਈ ਲਾਹੇਵੰਦ:- ਪੰਜਾਬ ਖੇਤੀਬਾੜੀ ਦੇ ਮਾਹਿਰ ਡਾਕਟਰਾਂ ਨੇ ਦੱਸਿਆ ਹੈ ਕਿ ਸੇਬ ਦੀਆਂ ਇਨ੍ਹਾਂ ਦੋਵੇਂ ਕਿਸਮਾਂ ਦੇ ਸੇਬਾਂ ਦੀ ਪ੍ਰੋਸੈਸਿੰਗ ਆਸਾਨੀ ਦੇ ਨਾਲ ਕੀਤੀ ਜਾ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵੀ ਇਸ ਕਿਸਮਾਂ ਦੇ ਸੇਬਾਂ ਤੋਂ ਝਾੜ ਪ੍ਰਾਪਤ ਕਰਨ ਤੋਂ ਬਾਅਦ ਇਨ੍ਹਾਂ ਨੂੰ ਪ੍ਰੋਸੈਸਿੰਗ ਦੇ ਲਈ ਟੈਸਟ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਹੈ ਕਿ ਇਨ੍ਹਾਂ ਦੋਹਾਂ ਹੀ ਕਿਸਮਾਂ ਨੂੰ 3 ਤੋਂ ਲੈ ਕੇ 6 ਮਹੀਨਿਆਂ ਅਤੇ 11 ਮਹੀਨੇ ਤੱਕ ਪ੍ਰੋਸੈਸਿੰਗ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਕਿਸਮਾਂ ਦੇ ਸੇਬਾਂ ਦਾ ਜੂਸ ਤਾਂ ਚੰਗਾ ਨਿਕਲਦਾ ਹੈ।
ਪੰਜਾਬ ਖੇਤੀਬਾੜੀ ਦੇ ਮਾਹਿਰ ਡਾਕਟਰਾਂ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਕਿਸਮਾਂ ਨਾਲ ਸੇਬਾਂ ਦਾ ਬੀਜ ਬਣਾਉਣ ਦੇ ਲਈ ਐਮ.ਓ.ਯੂ ਸਾਈਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਇਸ ਨੂੰ ਵੱਡੇ ਪੱਧਰ ਉੱਤੇ ਬਾਗ਼ਬਾਨੀ ਲਈ ਵੀ ਵਰਤਿਆ ਜਾ ਸਕਦਾ ਹੈ, ਇਸ ਉੱਤੇ ਸਾਡੇ ਵੱਲੋਂ ਹਾਲੇ ਵੀ ਖੋਜ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਕਿਸਮਾਂ ਦੀ ਕਾਸ਼ਤ ਲਈ ਬਹੁਤ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੈ। ਇਹਨਾਂ ਲਈ 70 ਤੋਂ ਲੈਕੇ 100 ਸੈਂਟੀਮੀਟਰ ਤੱਕ ਦਾ ਪਾਣੀ ਲਗਾਇਆ ਜਾ ਸਕਦਾ ਹੈ।