ਲੁਧਿਆਣਾ : ਬੀਤੇ ਦਿਨੀਂ ਸਮਾਜ ਸੇਵੀ ਜਥੇਬੰਦੀਆਂ ਅਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਬੁੱਢਾ ਦਰਿਆ ਪੈਦਲ ਯਾਤਰਾ ਭਾਗ-1 ਅਤੇ 3 ਦੀ ਰਿਪੋਰਟ ਵਿੱਚ ਕਈ ਅਹਿਮ ਖੁਲਾਸੇ ਕੀਤੇ ਗਏ ਹਨ। ਇਸ ਸਬੰਧੀ ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਕਰਵਾਏ ਸਮਾਗਮ ਦੌਰਾਨ ਇਸ ਯਾਤਰਾ ਦੌਰਾਨ ਹੋਏ ਤਜਰਬਿਆਂ,ਬੁੱਢੇ ਨਾਲੇ ਦੀ ਅਸਲ ਸਥਤਿੀ ਤੋਂ ਡਾਕੂਮੈਂਟਰੀ ਰਾਹੀਂ ਜਾਣੂ ਕਰਵਾਇਆ ਗਿਆ। ਸਮਾਗਮ ਵਿੱਚ ਕਰਨਲ ਸੀਐਮ ਲਖਨਪਾਲ, ਮਹਿੰਦਰ ਸਿੰਘ ਸੇਖੋਂ, ਰਣਜੋਧ ਸਿੰਘ ਅਤੇ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ। ਪਬਲਿਕ ਐਕਸ਼ਨ ਕਮੇਟੀ ਅਤੇ ਬੁੱਢਾ ਦਰਿਆ ਕਮੇਟੀ ਨੇ ਬੁੱਢੇ ਦਰਿਆ ਕਮੇਟੀ ਦੀ ਸਫਾਈ ਨੂੰ ਲੈ ਕੇ ਸਰਕਾਰ ਵੱਲੋਂ ਖਰਚ ਕੀਤੇ ਜਾ ਰਹੇ 650 ਕਰੋੜ ਰੁਪਏ ਨੂੰ ਲੈ ਕੇ ਚੁੱਕੇ ਸਵਾਲ। ਕਿਹਾ ਬਿਮਾਰੀ ਕੋਈ ਹੋਰ ਹੈ ਅਤੇ ਇਲਾਜ ਕਿਸੇ ਹੋਰ ਚੀਜ਼ ਦਾ ਕੀਤਾ ਜਾ ਰਿਹਾ ਹੈ। ਲੁਧਿਆਣਾ ਵਿੱਚ ਪਬਲਿਕ ਐਕਸ਼ਨ ਕਮੇਟੀ ਅਤੇ ਬੁੱਢਾ ਦਰਿਆ ਕਮੇਟੀ ਵੱਲੋਂ ਅੱਜ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ, ਜਿੱਥੇ ਬੁੱਢੇ ਦਰਿਆ ਦੀ ਸਫਾਈ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਗਏ ਨੇ।
ਪੈਸੇ ਦੀ ਬਰਬਾਦੀ: ਉਹਨਾਂ ਨੇ ਬੁੱਢੇ ਦਰਿਆ ਦੀ ਸਫਾਈ ਨੂੰ ਲੈ ਕੇ ਖਰਚ ਕੀਤੇ ਜਾ ਰਹੇ 650 ਕਰੋੜ ਰੁਪਏ ਨੂੰ ਪੈਸੇ ਦੀ ਬਰਬਾਦੀ ਦੱਸਿਆ ਤੇ ਕਿਹਾ ਕਿ ਬੁੱਢੇ ਦਰਿਆ ਦੀ ਸਫਾਈ ਦਾ ਕੰਮ ਸਹੀ ਨਹੀਂ ਚੱਲ ਰਿਹਾ। ਉਹਨਾਂ ਨੇ ਉਦਾਹਰਨ ਦਿੰਦੇ ਹੋਏ ਕਿਹਾ ਕਿ ਲੁਧਿਆਣਾ ਦੇ ਗਿਆਸਪੁਰਾ ਵਿੱਚ ਗੈਸ ਲੀਕ ਕਾਂਡ ਹੋਇਆ ਸੀ ਜਿਸ ਨੂੰ ਲੈ ਕੇ ਪੁਲਿਸ ਦੀ ਕਮੇਟੀ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਮੇਟੀ ਅਤੇ ਪ੍ਰਸ਼ਾਸਨ ਵੱਲੋਂ ਇੱਕ ਹੋਰ ਸਿਟ ਬਣਾਈ ਗਈ ਸੀ। ਪਰ ਜਿਸ ਦਾ ਨਤੀਜਾ ਜੀਰੋ ਨਿਕਲਿਆ।
ਬੁੱਢੇ ਦਰਿਆ ਦੇ ਵਿੱਚ ਕੈਮੀਕਲ ਯੁਕਤ ਪਾਣੀ ਪੈ ਰਿਹਾ: ਪਬਲਿਕ ਐਕਸ਼ਨ ਕਮੇਟੀ ਨੇ ਕਿਹਾ ਕਿ ਬਿਮਾਰੀ ਕਿਤੇ ਹੋਰ ਹੁੰਦੀ ਹੈ ਪਰ ਸਰਕਾਰਾਂ ਇਲਾਜ ਕੁਝ ਹੋਰ ਚੀਜ਼ ਦਾ ਕਰਦੀਆਂ ਨੇ। ਇਸ ਬਾਬਤ ਧਿਆਨ ਦੇਣ ਦੀ ਜਰੂਰਤ ਹੈ ਇਸ ਤੋਂ ਇਲਾਵਾ ਉਹਨਾਂ ਇਸ ਮਾਮਲੇ ਵਿੱਚ ਦਖਲ ਦੇਣ ਦੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਲਗਾਤਾਰ ਇਸ ਬੁੱਢੇ ਦਰਿਆ ਦੇ ਵਿੱਚ ਕੈਮੀਕਲ ਯੁਕਤ ਪਾਣੀ ਪੈ ਰਿਹਾ ਹੈ ਅਤੇ ਇਹ ਕਈ ਬਿਮਾਰੀਆਂ ਨੂੰ ਦਸਤਕ ਦੇ ਰਿਹਾ ਹੈ। ਪੀ ਏ ਸੀ ਦੇ ਮੈਂਬਰਾਂ ਨੇ ਕਿਹਾ ਕਿ ਸਾਨੂੰ ਹਰ ਇਕ ਫੈਕਟਰੀ ਦਾ ਪਤਾ ਹੈ ਜੋਕਿ ਹਾਲੇ ਵੀ ਕੈਮੀਕਲ ਬੁੱਢੇ ਦਰਿਆ ਚ ਸੁੱਟ ਰਹੇ ਨੇ, ਉਨ੍ਹਾਂ ਕਿਹਾ ਕਿ ਅਸੀਂ ਪ੍ਰਸਾਸ਼ਨ ਨੂੰ ਨਾਂ ਵੀ ਦੱਸਣ ਲਈ ਤਿਆਰ ਹਨ।
- Open Debate 1 November Updates: ਇੱਕ ਨਵੰਬਰ ਦੀ ਖੁੱਲ੍ਹੀ ਡਿਬੇਟ ਦੇ ਮੱਦੇਨਜ਼ਰ ਲੁਧਿਆਣਾ 'ਚ ਸੁਰੱਖਿਆ ਸਖ਼ਤ,ਪੀਏਯੂ ਨੂੰ ਛਾਉਣੀ 'ਚ ਕੀਤਾ ਗਿਆ ਤਬਦੀਲ
- Law and order situation in Punjab: ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਤੋਂ ਘਬਰਾਇਆ ਵਪਾਰੀ ਵਰਗ, ਸਰਕਾਰ ਅੱਗੇ ਰੱਖੀ ਵੱਡੀ ਮੰਗ ?
- Simrajit Bains on Open Debate: ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੇ ਸੀਐੱਮ ਮਾਨ ਨੂੰ ਲਿਖਿਆ ਪੱਤਰ, ਕਿਹਾ- ਮੈਨੂੰ ਵੀ ਡਿਬੇਟ 'ਚ ਆਉਣ ਦਾ ਦਿੱਤਾ ਜਾਵੇ ਮੌਕਾ
ਇਸ ਦੌਰਾਨ ਪੀ ਏ ਸੀ ਦੇ ਮੈਂਬਰਾਂ ਨੇ ਕਿਹਾ ਕਿ ਅਸੀਂ ਲਗਾਤਾਰ ਪੈਦਲ ਯਾਤਰਾ ਕੱਢ ਰਹੇ ਹਨ। ਹਰ ਇਤਵਾਰ ਨੂੰ ਓਹ ਬੁੱਢੇ ਨਾਲੇ ਦੇ ਕੰਢੇ ਯਾਤਰਾ ਕੱਢਦੇ ਨੇ। ਉਨ੍ਹਾ ਕਿਹਾ ਕਿ ਯਾਤਰਾ ਦੇ 3 ਪੜਾਅ ਹੁਣ ਤਕ ਪੂਰੇ ਵੀ ਹੋ ਚੁੱਕੇ ਨੇ। ਪੀ ਏ ਸੀ ਦੇ ਮੈਂਬਰਾਂ ਨੇ ਪ੍ਰਦੂਸ਼ਣ ਤੇ ਗੰਭੀਰ ਚਿੰਤਾਂ ਜਾਹਿਰ ਕੀਤੀ। ਉਨ੍ਹਾ ਨੇ ਕਿਹਾ ਕਿ ਕਈ ਸਰਕਾਰ ਆਇਆਂ ਕਈ ਗਈਆਂ ਵੱਡੇ ਵੱਡੇ ਪ੍ਰੋਜੇਕਟ ਪਾਸ ਹੋਏ ਪਰ ਹਾਲੇ ਤੱਕ ਬੁੱਢੇ ਨਾਲੇ ਦੇ ਹਾਲਾਤਾਂ ਜੀਉ ਦੇ ਤਿਉਂ ਬਣੇ ਹੋਏ ਨੇ। ਪੀ ਏ ਸੀ ਦੀ ਕਮੇਟੀ ਨੇ ਹੀ ਮੱਤੇਵਾੜਾ ਚ ਲੱਗਣ ਵਾਲੀ ਫੈਕਟਰੀ ਦਾ ਵਿਰੋਧ ਕੀਤਾ ਸੀ।