ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਜਿਥੇ ਇੱਕ ਪਾਸੇ ਦਾਅਵੇ ਕੀਤੇ ਜਾ ਰਹੇ ਨੇ ਕਿ ਉਨ੍ਹਾਂ ਵੱਲੋਂ ਬੀਤੇ 9 ਮਹੀਨਿਆਂ ਅੰਦਰ ਲਗਭੱਗ ਪੱਚੀ ਹਜ਼ਾਰ ਦੇ ਕਰੀਬ ਨੌਕਰੀਆਂ ਦੇ ਦਿੱਤੀਆਂ ਗਈਆਂ, ਠੀਕ ਉਥੇ ਹੀਪੀਐਸਐਮਐਸਯੂ ਦੇ ਵਾਸਦੀਪ ਭੁੱਲਰ, ਸੁਖਪਾਲ ਖਹਿਰਾ ਅਤੇ ਹੋਰਨਾਂ ਆਗੂਆਂ ਵੱਲੋਂ ਲੁਧਿਆਣਾ ਵਿਖੇ ਇਕ ਪ੍ਰੈੱਸ ਕਾਨਫਰੰਸ ਕਰਕੇ ਕਈ ਸਵਾਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਸਾਡੀ ਕਾਫੀ ਲੰਮੇ ਸਮੇਂ ਤੋਂ ਜੱਦੋ-ਜਹਿਦ ਜਾਰੀ ਹੈ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ।
ਇਹ ਹਨ ਯੂਨੀਅਨ ਦੀਆਂ ਮੰਗਾਂ: ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ 11 ਫ਼ੀਸਦੀ ਏਰੀਅਰ ਹੈ ਜੋ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਸਰਕਾਰ ਆਊਟਸੋਰਸ ਉੱਤੇ ਲਗਾਤਾਰ ਭਰਤੀ ਕਰ ਰਹੀ ਹੈ ਅਤੇ ਦਾਅਵੇ ਵੀ ਕਰ ਰਹੀ ਹੈ ਕਿ ਉਨ੍ਹਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਉੱਥੇ ਹੀ ਦੂਜੇ ਪਾਸੇ ਮੁਲਾਜ਼ਮਾਂ ਨੂੰ ਫਾਰਗ ਵੀ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਬਾਕੀ ਸੂਬਿਆਂ ਵਿੱਚ 20 ਸਾਲ ਦੀ ਨੌਕਰੀ ਵਿੱਚ ਸਾਰੇ ਫਾਇਦੇ ਦਿੱਤੇ ਜਾਂਦੇ ਹਨ। ਕਈ ਸੂਬਿਆਂ ਵਿੱਚ 58 ਸਾਲ ਦੀ ਉਮਰ ਵਿੱਚ ਸੇਵਾ ਮੁਕਤ ਕੀਤਾ ਜਾਂਦਾ ਹੈ ਜਦੋਂਕਿ ਪੰਜਾਬ ਸਰਕਾਰ ਸਰਕਾਰੀ ਮੁਲਾਜ਼ਮਾਂ ਦਾ ਆਰਥਿਕ ਪੱਖ ਤੋਂ ਵੱਡਾ ਨੁਕਸਾਨ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਪਹਿਲਾਂ ਸੇਵਾ ਮੁਕਤ ਕਰਦੀ ਹੈ ਅਤੇ ਫਿਰ ਆਊਟ ਸੋਰਸ ਉੱਤੇ ਉਨ੍ਹਾ ਨੂੰ 67 ਸਾਲ ਦੀ ਉਮਰ ਤੱਕ ਭਰਤੀ ਵੀ ਕਰ ਰਹੀ ਹੈ।
ਇਹ ਵੀ ਪੜ੍ਹੋ: 26 ਜਨਵਰੀ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਨੇ ਲਾਇਆ ਨਾਕਾ, ਕੱਟੇ ਚਾਲਾਨ
ਕਲਮ ਛੋੜ ਹੜਤਾਲ: ਆਗੂਆਂ ਨੇ ਕਿਹਾ ਕਿ ਪਹਿਲਾਂ ਅਸੀਂ ਸਾਰੇ ਹੀ 29 ਤੋਂ ਲੈਕੇ 31 ਜਨਵਰੀ ਤੱਕ ਵਿਧਾਇਕਾਂ ਨੂੰ ਮੰਗ ਪੱਤਰ ਦੇਵਾਂਗੇ ਅਤੇ ਉਸ ਤੋਂ ਬਾਅਦ 10 ਫਰਵਰੀ ਨੂੰ ਪੱਕੇ ਤੌਰ ਉੱਤੇ ਕਲਮ ਛੋਡ ਹੜਤਾਲ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਜਿਹੜੀ ਸਰਕਾਰ 25 ਹਜ਼ਾਰ ਨੌਕਰੀਆਂ ਦੇਣ ਦਾ ਦਾਅਵਾ ਕਰ ਰਹੀ ਹੈ, ਉਸ ਦਾ ਵੇਰਵਾ ਦਿੱਤਾ ਜਾਵੇ।
ਸੀਐੱਮ ਨੂੰ ਸਵਾਲ: ਜਥੇਬੰਦੀ ਦੇ ਆਗੂਆਂ ਨੇ ਸਵਾਲ ਕੀਤਾ ਹੈ ਕਿ ਜਿਹੜੇ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਨੌਜਵਾਨ ਵਿਦੇਸ਼ ਨਹੀਂ ਜਾਣਗੇ ਉਨ੍ਹਾਂ ਨੂੰ ਇਥੇ ਹੀ ਨੌਕਰੀ ਦਿੱਤੀ ਜਾਵੇਗੀ, ਇਸਦਾ ਕੀ ਅਧਾਰ ਹੈ। ਉਨਾਂ ਕਿਹਾ ਕਿ ਪਹਿਲਾ ਮੁੱਖ ਮੰਤਰੀ ਆਪਣੇ ਬੇਟੇ ਨੂੰ ਬਾਹਰ ਬੁਲਾ ਕੇ ਇਥੇ ਨੌਕਰੀ ਦੇਕੇ ਵਿਖਾਉਣ। ਉਨ੍ਹਾ ਕਿਹਾ ਕਿ 70 ਫੀਸਦੀ ਪੰਜਾਬ ਦਾ ਨੌਜਵਾਨ ਬਾਹਰ ਜਾ ਚੁੱਕਾ ਹੈ ਅਤੇ ਸਰਕਾਰ ਜਿੰਨੇ ਵੀ ਦਾਅਵੇ ਕਰ ਰਹੀ ਹੈ ਉਨ੍ਹਾਂ ਵਿੱਚ ਕੋਈ ਵੀ ਸੱਚਾਈ ਨਹੀਂ ਹੈ।