ਲੁਧਿਆਣਾ:ਵਾਰਡ ਨੰਬਰ 43 ਦੁਗਰੀ ਵਿਚ ਪਿਛਲੇ ਚਾਰ ਦਿਨਾਂ ਤੋਂ ਪੀਣ ਵਾਲਾ ਪਾਣੀ ਨਾ ਆਉਣ ਕਾਰਨ ਲੋਕ ਪ੍ਰੇਸ਼ਾਨ ਹਨ। ਇਲਾਕਾ ਵਾਸੀਆਂ ਨੇ ਖਾਲੀ ਬਾਲਟੀਆਂ ਖੜਕਾਂ ਕੇ ਵਾਰਡ ਕੌਂਸਲਰ ਦੇ ਖਿਲਾਫ ਰੋਸ਼ ਪ੍ਰਦਸ਼ਨ ਕੀਤਾ ਗਿਆ।
ਇਲਾਕਾ ਵਾਸੀਆਂ ਨੇ ਕਿਹਾ ਕਿ ਇਕ ਤਾਂ ਕੋਰੋਨਾ ਦੀ ਮਾਰ ਪੈ ਰਹੀ ਹੈ ਦੂਸਰੇ ਪਾਸੇ ਇਲਾਕੇ ਵਿਚ ਪਾਣੀ ਨਾ ਆਉਣ ਕਰਨ ਲੋਕ ਪ੍ਰੇਸ਼ਾਨ ਹਨ। ਲੋਕਾਂ ਨੂੰ ਦੂਰੋਂ ਗੁਰਦਵਾਰੇ ਤੋਂ ਪਾਣੀ ਲਿਆਣਾ ਪੈ ਰਿਹਾ ਹੈ। ਵਾਰਡ ਕੌਂਸਲਰ ਨੂੰ ਕਈ ਵਾਰ ਸ਼ਿਕਾਇਤ ਕੀਤੀ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਲੋਕਾਂ ਵਿਚ ਰੋਸ਼ ਪਾਇਆ ਗਿਆ।
ਪੱਤਰਕਾਰਾਂ ਵੱਲੋਂ ਕੌਂਸਲਰ ਰੁਪਿੰਦਰ ਸਿਲਾ ਨਾਲ ਗੱਲ ਕੀਤੀ ਤਾ ਕੌਂਸਲਰ ਨੇ ਦਸਿਆ ਕਿ ਦੋ ਟਿਊਬਲਾ ਦੀਆਂ ਮੋਟਰਾਂ ਸੜ ਜਾਨ ਕਾਰਨ ਪਾਣੀ ਦੀ ਕਿੱਲਤ ਆਈ ਹੈ। ਕੁਝ ਇਲਾਕਿਆ ਵਿਚ ਪਾਣੀ ਚਾਲੂ ਕਰ ਦਿਤਾ ਹੈ। ਜਲਦ ਹੀ ਟਿਊਬਲ ਠੀਕ ਕਰਕੇ ਦੂਸਰਿਆ ਇਲਾਕਿਆ ਵਿਚ ਵੀ ਪੀਣ ਵਾਲਾ ਪਾਣੀ ਆ ਜਾਵੇਗਾ।