ਲੁਧਿਆਣਾ: ਪੰਜਾਬ ਵਿੱਚ ਚੋਣ ਪ੍ਰਚਾਰ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ। ਇੱਕ ਪਾਸੇ ਜਿੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਵਿਸ਼ੇਸ਼ ਤੌਰ ‘ਤੇ ਪੰਜਾਬ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ, ਉੱਥੇ ਹੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ (Senior Congress leadership) ਵੀ ਪੰਜਾਬ ਵਿੱਚ ਲਗਾਤਾਰ ਚੋਣ ਪ੍ਰਚਾਰ ਕਰ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਕਾਂਗਰਸ ਦੀ ਸੀਨੀਅਰ ਲੀਡਰ ਪ੍ਰਿਯੰਕਾ ਗਾਂਧੀ ਵੱਲੋਂ ਲੁਧਿਆਣਾ ਵਿੱਚ ਰੋਡ ਸ਼ੋਅ ਕੀਤਾ ਗਿਆ। ਇਸ ਮੌਕੇ ਕਾਂਗਰਸ ਦੇ ਕਈ ਵੱਡੀ ਲੀਡਰ ਇਸ ਰੋਡ ਸ਼ੋਅ ਵਿੱਚ ਨਜ਼ਰ ਆਏ।
ਪ੍ਰਿਯੰਕਾ ਗਾਂਧੀ ਦਾ ਇਹ ਰੋਡ ਸ਼ੋਅ ਵਿਧਾਨ ਸਭਾ ਹਲਕਾ (Assembly constituency) ਕੇਂਦਰੀ ਅਤੇ ਪੂਰਬੀ ਦੇ ਵਿੱਚ ਆਪਣੇ ਉਮੀਦਵਾਰਾਂ ਦੇ ਹੱਕ ‘ਚ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਇੱਕ-ਇੱਕ ਵੋਟ ਕਾਂਗਰਸ ਪਾਰਟੀ (Congress Party) ਨੂੰ ਦੇ ਕੇ ਪੰਜਾਬ ਅਤੇ ਦੇਸ਼ ਦੇ ਹਿੱਤ ਲਈ ਇੱਕ ਮਜ਼ੂਬਤ ਸਰਕਾਰ ਨੂੰ ਸਥਾਪਿਤ ਕਰਨ, ਤਾਂ ਜੋ ਦੇਸ਼ ਤੇ ਪੰਜਾਬ ਦਾ ਵਿਕਾਸ ਹੋ ਸਕੇ।
ਇਸ ਦੌਰਾਨ ਉਨ੍ਹਾਂ ਦੇ ਨਾਲ ਐੱਮ.ਪੀ. ਰਵਨੀਤ ਸਿੰਘ ਬਿੱਟੂ ਅਤੇ ਭੁਪਿੰਦਰ ਹੁੱਡਾ ਵੀ ਮੌਜੂਦ ਹਨ ਅਤੇ ਉਮੀਦਵਾਰ ਉਨ੍ਹਾਂ ਦੇ ਨਾਲ ਰੋਡ ਸ਼ੋਅ ‘ਚ ਸ਼ਾਮਿਲ ਹੋਏ, ਇਸ ਦੌਰਾਨ ਪ੍ਰਿਅੰਕਾ ਗਾਂਧੀ ਨੇ ਕਿਸੇ ਜਨਸਭਾ ਨੂੰ ਸੰਬੋਧਿਤ ਨਹੀਂ ਕੀਤਾ, ਇਸ ਮੌਕੇ ਉਨ੍ਹਾਂ ਨੇ ਆਪਣੇ ਉਮੀਦਵਾਰਾਂ ਦੀ ਜਿੱਤਾ ਦਾ ਵੀ ਐਲਾਨ ਕਰਦਿਆ ਸਾਰੇ ਕਾਂਗਰਸੀ ਵਰਕਰਾਂ ਨੂੰ ਵੋਟਾਂ ਤੋਂ ਪਹਿਲਾਂ ਹੀ ਵਧਾਈ ਦਿੰਦੀ।
ਦੂਜੇ ਪਾਸੇ ਲੁਧਿਆਣਾ ਕੇਂਦਰੀ ਤੋਂ ਕਾਂਗਰਸ ਦੇ ਉਮਦੀਵਾਰ (Congress candidate from Ludhiana Central) ਸੁਰਿੰਦਰ ਡਾਵਰ ਨੇ ਕਿਹਾ ਕਿ ਹਲਕੇ ਵਿੱਚ 'ਆਪ', ਅਕਾਲੀ ਦਲ, ਤੇ ਭਾਜਪਾ ਦਾ ਕੋਈ ਵਜ਼ੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਹੀ ਹਲਕੇ ਦੇ ਵਿਕਾਸ ਲਈ ਕੰਮ ਕਰ ਰਹੇ ਹਨ, ਜਿਸ ਕਰਕੇ ਉਨ੍ਹਾਂ ਦੇ ਹਲਕੇ ਦੇ ਲੋਕ ਉਨ੍ਹਾਂ ਤੋਂ ਬਹੁਤ ਖੁਸ਼ ਵੀ ਹਨ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਲੋਕਾਂ ਤੋਂ ਮੰਗੀ ਮੁਆਫ਼ੀ, ਉਧਾਰੇ ਮੰਗੇ 5 ਸਾਲ