ETV Bharat / state

ਲੁਧਿਆਣਾ ਟੋਲ ਪਲਾਜ਼ਾ 'ਤੇ ਪ੍ਰਾਈਵੇਟ ਬੱਸਾਂ ਦੀ ਗੁੰਡਾਗਰਦੀ, ਟੋਲ ਨਾ ਦੇਣ ਕਰ ਕੇ ਲੱਖਾਂ ਦਾ ਨੁਕਸਾਨ - Ladowal toll plaza in loss

ਲੁਧਿਆਣਾ ਦਾ ਲਾਡੋਵਾਲ ਫ਼ਿਰ ਸੁਰਖੀਆਂ ਵਿੱਚ ਆ ਗਿਆ ਹੈ, ਇੱਥੋਂ ਲੰਘਣ ਵਾਲੀਆਂ ਪ੍ਰਾਈਵੇਟ ਬੱਸਾਂ ਦੇ ਡਰਾਇਵਰ ਟੋਲ ਨਾ ਦੇ ਕੇ ਜ਼ਬਰਦਸਤੀ ਲੰਘ ਜਾਂਦੇ ਹਨ ਅਤੇ ਭੰਨ-ਤੋੜ ਵੀ ਕਰਦੇ ਹਨ।

private bus drivers not paying toll
ਲੁਧਿਆਣਾ ਟੋਲ ਪਲਾਜ਼ਾ 'ਤੇ ਪ੍ਰਾਈਵੇਟ ਬੱਸਾਂ ਦੀ ਗੁੰਡਾਗਰਦੀ, ਟੋਲ ਨਾ ਦੇਣ ਕਰ ਕੇ ਲੱਖਾਂ ਦਾ ਨੁਕਸਾਨ
author img

By

Published : Mar 17, 2020, 11:45 PM IST

ਲੁਧਿਆਣਾ: ਲਾਡੋਵਾਲ ਦਾ ਟੋਲ ਪਲਾਜ਼ਾ ਅਕਸਰ ਹੀ ਸੁਰਖੀਆਂ ਵਿੱਚ ਰਹਿੰਦਾ ਹੈ ਅਤੇ ਹੁਣ ਮੁੜ ਤੋਂ ਟੋਲ ਪਲਾਜ਼ਾ ਸੁਰਖੀਆਂ ਵਿੱਚ ਹੈ ਕਿਉਂਕਿ ਪ੍ਰਾਈਵੇਟ ਬੱਸ ਆਪ੍ਰੇਟਰ ਬਿਨਾਂ ਟੋਲ ਦਿੱਤੇ ਗੁੰਡਾਗਰਦੀ ਕਰਦਿਆਂ ਟੋਲ ਤੋਂ ਨਿਕਲ ਜਾਂਦੇ ਹਨ ਅਤੇ ਕਈ ਵਾਰ ਤਾਂ ਬੈਰੀਅਰ ਵੀ ਤੋੜ ਦਿੰਦੇ ਹਨ। ਜਿਸ ਕਰਕੇ ਟੋਲ ਅਧਿਕਾਰੀ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਡੀਸੀ ਨੂੰ ਵੀ ਦੇ ਦਿੱਤੀ ਹੈ।

ਵੇਖੋ ਵੀਡੀਓ।

ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਖਾਂ ਦਾ ਨੁਕਸਾਨ ਹੁੰਦਾ ਹੈ ਅਤੇ ਬੱਸ ਡਰਾਇਵਰਾਂ ਨੂੰ ਸਿਆਸੀ ਸ਼ਹਿ ਪ੍ਰਾਪਤ ਹੈ। ਮੈਨੇਜਰ ਚੰਚਲ ਸਿੰਘ ਰਾਠੌਰ ਨੇ ਦੱਸਿਆ ਕਿ ਰੂਬੀ 'ਤੇ ਲੰਮੇ ਸਮੇਂ ਤੋਂ ਪ੍ਰਾਈਵੇਟ ਬੱਸ ਡਰਾਇਵਰ ਬਿਨਾਂ ਟੋਲ ਅਦਾ ਕੀਤੇ ਗੁੰਡਾਗਰਦੀ ਵਿਖਾਉਂਦਿਆਂ ਇੱਥੋਂ ਲੰਘ ਜਾਂਦੇ ਹਨ। ਜਦੋਂ ਕਿ ਇਸ ਸਬੰਧੀ ਉਹ ਟਰਾਂਸਪੋਰਟ ਵਿਭਾਗ ਅਤੇ ਪ੍ਰਸ਼ਾਸਨ ਨਾਲ ਵੀ ਗੱਲ ਕਰ ਚੁੱਕੇ ਹਨ। ਜਿਨ੍ਹਾਂ ਨੇ ਬੱਸ ਆਪਰੇਟਰਾਂ ਤੋਂ ਟੋਲ ਵਸੂਲਣ ਦੀ ਗੱਲ ਆਖੀ, ਪਰ ਇਸ ਦੇ ਬਾਵਜੂਦ ਬੱਸ ਆਪਰੇਟਰ ਟੋਲ ਨਹੀਂ ਦਿੰਦੇ ਅਤੇ ਕਈ ਵਾਰ ਤਾਂ ਬੈਰੀਅਰ ਵੀ ਤੋੜ ਦਿੰਦੇ ਹਨ।

ਇਹ ਵੀ ਪੜ੍ਹੋ : ਸੰਗਰੂਰ ਪੁਲਿਸ ਨੇ 2 ਸਾਲ ਪੁਰਾਣਾ ਕਤਲ ਮਾਮਲਾ ਸੁਲਝਾਇਆ, 4 ਦੋਸ਼ੀ ਕੀਤੇ ਕਾਬੂ

ਉਨ੍ਹਾਂ ਕਿਹਾ ਕਿ ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਸਿਆਸੀ ਸ਼ਹਿ ਪ੍ਰਾਪਤ ਹੋਣ ਕਰਕੇ ਉਹ ਗੁੰਡਾਗਰਦੀ ਕਰਦੇ ਹਨ ਅਤੇ ਸਟਾਫ਼ ਨਾਲ ਵੀ ਲੜਦੇ ਝਗੜਦੇ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ 200-250 ਨਿੱਜੀ ਬੱਸਾਂ ਬਿਨਾਂ ਟੋਲ ਦਿੱਤੇ ਚੱਲੀ ਜਾਂਦੀਆਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.