ETV Bharat / state

ਪਿਆਜ਼ ਨੇ ਕਢਵਾਏ ਲੋਕਾਂ ਦੇ ਹੰਝੂ, 50 ਰੁਪਏ ਕਿੱਲੋ ਤੋਂ ਹੋਇਆ ਪਾਰ - ludhiana sabji mandi

ਪੰਜਾਬ ਵਿੱਚ ਸਬਜ਼ੀਆਂ ਦੀ ਕੀਮਤ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਹੁਣ ਸਬਜ਼ੀਆਂ ਦਾ ਰਾਜੇ ਪਿਆਜ਼ ਦੀ ਕੀਮਤ 50 ਰੁਪਏ ਕਿਲੋ ਤੋਂ ਪਾਰ ਹੋ ਗਈ ਹੈ। ਜੋ ਇਕ ਹਫ਼ਤੇ ਪਹਿਲਾਂ 30-40 ਰੁਪਏ ਕਿੱਲੋ ਵਿੱਕ ਰਿਹਾ ਸੀ। ਇਨ੍ਹਾਂ ਵੱਧੀਆਂ ਕੀਮਤਾਂ ਨੇ ਲੋਕਾਂ ਦੀ ਰਸੋਈ ਦਾ ਬਜਟ ਹਿਲਾ ਦਿੱਤਾ ਹੈ।

ਫ਼ੋਟੋ
author img

By

Published : Sep 18, 2019, 8:20 PM IST

ਲੁਧਿਆਣਾ: ਪੰਜਾਬ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਜਿਸ ਕਾਰਨ ਸਬਜ਼ੀ ਮੰਡੀ ਵਿੱਚ ਆਉਣ ਵਾਲਾ ਹਰ ਗਾਹਕ ਦੁਖੀ ਹੋ ਰਿਹਾ ਹੈ। ਸਬਜ਼ੀ ਵੇਚਣ ਵਾਲਿਆਂ ਨੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਪਿਆਜ਼ ਦੀ ਕੀਮਤ 60 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਸਕਦੀ ਹੈ। ਪਿਆਜ਼ ਖਰੀਦਣ ਆਏ ਲੋਕਾਂ ਨੇ ਕਿਹਾ ਹੈ ਕਿ ਪਿਆਜ਼ ਦੀ ਕੀਮਤ ਇੰਨੇ ਵੱਡੇ ਪੱਧਰ ਉੱਤੇ ਵਧਣ ਕਾਰਨ ਉਨ੍ਹਾਂ ਦੀ ਰਸੋਈ ਦਾ ਬਜਟ ਹਿੱਲ ਗਿਆ ਹੈ।

ਵੇਖੋ ਵੀਡੀਓ

ਮਹਾਰਾਸ਼ਟਰ ਵਿੱਚ ਹੜ੍ਹ ਆਉਣ ਕਾਰਨ ਪਿਆਜ਼ ਦੀ ਫ਼ਸਲ ਨਸ਼ਟ ਹੋ ਗਈ ਹੈ ਜਿਸ ਨੂੰ ਲੈ ਕੇ ਹੁਣ ਪਿਆਜ਼ ਦੇ ਕੀਮਤ ਅਸਮਾਨ ਛੂਹਣ ਲੱਗੇ ਹਨ। ਸਬਜ਼ੀ ਖ਼ਰੀਦਣ ਆਉਣ ਵਾਲੇ ਗਾਹਕਾਂ ਨੇ ਕਿਹਾ ਕਿ ਇਹ ਸਭ ਵਪਾਰੀਆਂ ਦੀ ਮਿਲੀ ਭੁਗਤ ਹੈ ਅਤੇ ਸਰਕਾਰ ਵੀ ਇਸ ਵਿੱਚ ਸ਼ਾਮਲ ਹੈ। ਲੋਕਾਂ ਨੇ ਕਿਹਾ ਕਿ ਮਹਿੰਗਾਈ ਦੀ ਮਾਰ ਪਹਿਲਾਂ ਹੀ ਲੋਕਾਂ ਨੂੰ ਮਾਰ ਰਹੀ ਹੈ ਅਤੇ ਹੁਣ ਉੱਤੋਂ ਪਿਆਜ਼ ਦੀਆਂ ਵਧੀਆਂ ਕੀਮਤਾਂ ਲੋਕਾਂ ਦੇ ਹੰਝੂ ਕਢਾ ਰਹੀ ਹੈ।

ਉਧਰ ਦੂਜੇ ਪਾਸੇ ਸਬਜ਼ੀ ਵੇਚਣ ਵਾਲਿਆਂ ਦਾ ਕਹਿਣਾ ਹੈ ਕਿ ਪਿਆਜ਼ ਦੀ ਕੀਮਤ ਜੋ ਕੁਝ ਦਿਨ ਪਹਿਲਾਂ 40 ਰੁਪਏ ਸੀ, ਉਹ ਹੁਣ 50 ਰੁਪਏ ਕਿਲੋ ਹੋ ਗਈ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਇਸ 'ਚ ਹੋਰ ਵੀ ਇਜ਼ਾਫਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿਆਜ਼ ਦੇ ਨਾਲ ਗੋਭੀ ਅਤੇ ਮਟਰ ਦੀਆਂ ਕੀਮਤਾਂ ਵਿੱਚ ਵੀ ਭਾਰੀ ਇਜਾਫਾ ਹੋਇਆ ਹੈ।

ਇਹ ਵੀ ਪੜ੍ਹੋ: ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਪਹਿਲਵਾਨ ਬਣੀ ਵਿਨੇਸ਼ ਫੋਗਾਟ

ਜ਼ਿਕਰੇਖ਼ਾਸ ਹੈ ਕਿ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਪਿਆਜ਼ ਦੀ ਕੀਮਤ ਹੋਰ ਵੱਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਜਿਸ ਵਿੱਚ ਲੱਗਦਾ ਹੈ ਕਿ ਤਿਉਹਾਰਾਂ ਦੌਰਾਨ ਇਸ ਵਾਰ ਪਿਆਜ਼ ਲੋਕਾਂ ਦੀ ਜੇਬ ਉੱਤੇ ਬੋਝ ਪਾ ਸਕਦਾ ਹੈ।

Intro:HL..ਪਿਆਜ਼ ਨੇ ਕਢਵਾਏ ਲੋਕਾਂ ਦੇ ਹੰਝੂ, 50 ਰੁਪਏ ਕਿੱਲੋ ਤੋਂ ਹੋਇਆ ਪਾਰ, ਰਸੋਈ ਦਾ ਹਿੱਲਿਆ ਬਜਟ

Anchor...ਸਬਜ਼ੀਆਂ ਦੀ ਕੀਮਤ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਹੁਣ ਸਬਜ਼ੀਆਂ ਦਾ ਰਾਜਾ ਪਿਆਜ਼ 50 ਰੁਪਏ ਕਿਲੋ ਤੋਂ ਪਾਰ ਹੋ ਗਿਆ ਹੈ ਜੋ ਇਕ ਹਫਤੇ ਪਹਿਲਾਂ 30-40 ਰੁਪਏ ਕਿੱਲੋ ਵਿਕ ਰਿਹਾ ਸੀ..ਸਬਜ਼ੀ ਵਿਕਰੇਤਾਵਾਂ ਨੇ ਦੱਸਿਆ ਕਿ ਆਉਂਦੇ ਦਿਨਾਂ ਚ ਪਿਆਜ਼ ਦੀ ਕੀਮਤ 60 ਪ੍ਰਤੀ ਕਿੱਲੋਂ ਤੱਕ ਪਹੁੰਚ ਸਕਦੀ ਹੈ...

Body:Vo..1 ਪਿਆਜ਼ ਖਰੀਦਣ ਆਏ ਲੋਕਾਂ ਨੇ ਕਿਹਾ ਹੈ ਕਿ ਪਿਆਜ਼ ਦੀ ਕੀਮਤ ਇੰਨੇ ਵੱਡੇ ਪੱਧਰ ਤੇ ਵਧਣ ਕਾਰਨ ਉਨ੍ਹਾਂ ਦੀ ਰਸੋਈ ਦਾ ਬਜਟ ਹਿੱਲ ਗਿਆ ਹੈ, ਲੋਕਾਂ ਨੇ ਕਿਹਾ ਕਿ ਇਹ ਸਭ ਵਪਾਰੀਆਂ ਦੀ ਮਿਲੀ ਭੁਗਤ ਹੈ...ਅਤੇ ਸਰਕਾਰ ਵੀ ਇਸ ਵਿਚ ਸ਼ਾਮਿਲ ਹੈ..ਜੇ ਲੋਕਾਂ ਨੇ ਕਿਹਾ ਕਿ ਮਹਿੰਗਾਈ ਦੀ ਮਾਰ ਪਹਿਲਾਂ ਹੀ ਲੋਕਾਂ ਨੂੰ ਮਾਰ ਰਹੀ ਹੈ ਅਤੇ ਹੁਣ ਉੱਤੋਂ ਪਿਆਜ਼ ਦੀਆਂ ਵਧੀਆਂ ਕੀਮਤਾਂ ਲੋਕਾਂ ਦੇ ਹੰਝੂ ਕਢਾ ਰਹੀ ਹੈ..

Byte..ਗ੍ਰਾਹਕ

Vo..2 ਉਧਰ ਦੂਜੇ ਪਾਸੇ ਸਬਜ਼ੀ ਵਿਕਰੇਤਾ ਦਾ ਕਹਿਣਾ ਹੈ ਕਿ ਪਿਆਜ਼ ਦੀ ਕੀਮਤ ਜੋ ਕੁਝ ਦਿਨ ਪਹਿਲਾਂ 40 ਰੁਪਏ ਸੀ ਉਹ ਹੁਣ 50 ਰੁਪਏ ਕਿਲੋ ਹੋ ਗਈ ਹੈ ਅਤੇ ਆਉਂਦੇ ਦਿਨਾਂ ਚ ਇਸ ਵਿੱਚ ਹੋਰ ਵੀ ਇਜ਼ਾਫਾ ਹੋ ਸਕਦਾ ਹੈ..ਉਨ੍ਹਾਂ ਕਿਹਾ ਕਿ ਪਿਆਜ਼ ਦੇ ਨਾਲ ਗੋਭੀ ਅਤੇ ਮਟਰ ਦੀ ਕੀਮਤਾਂ ਚ ਵੀ ਭਾਰੀ ਇਜਾਫਾ ਹੋਇਆ..

Byte..ਸਬਜ਼ੀ ਵਿਕਰੇਤਾ

Conclusion:Clozing...ਜ਼ਿਕਰੇਖ਼ਾਸ ਹੈ ਕਿ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਪਿਆਜ਼ ਦੀ ਕੀਮਤ ਹੋਰ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਜਿਸ ਚ ਲੱਗਦਾ ਹੈ ਕਿ ਤਿਉਹਾਰਾਂ ਚ ਇਸ ਵਾਰ ਪਿਆਜ਼ ਲੋਕਾਂ ਦੇ ਹੰਝੂ ਕਢਾ ਸਕਦਾ ਹੈ...

ETV Bharat Logo

Copyright © 2025 Ushodaya Enterprises Pvt. Ltd., All Rights Reserved.