ਲੁਧਿਆਣਾ: ਦੋ ਭਰਾ ਆਪਣੀ ਗਾਇਕੀ ਕਰਕੇ ਕਾਫੀ ਚਰਚਾ ਵਿਚ ਹਨ ਪਰ ਪੈਸਿਆਂ ਦੀ ਕਮੀ ਕਰਕੇ ਇਹ ਵੱਡੇ ਸਟੂਡੀਓ (Studio) 'ਚ ਜਾ ਕੇ ਰਿਕਾਰਡਿੰਗ ਨਹੀਂ ਕਰ ਸਕਦੇ ਅਤੇ ਨਾ ਹੀ ਕੋਈ ਐਲਬਮ ਕੱਢ ਸਕਦੇ ਹਨ।ਦੋਵੇਂ ਭਰਾ ਸਾਹਿਲ ਅਤੇ ਸ਼ਿਵ ਦਿਹਾੜੀਆਂ ਕਰਨ ਦੇ ਨਾਲ ਦਿਨ ਰਾਤ ਰਿਆਜ਼ ਵੀ ਕਰਦੇ ਹਨ।ਸ਼ਾਇਦ ਉਨ੍ਹਾਂ ਦੇ ਸ਼ੌਂਕ ਨਾਲ ਉਨ੍ਹਾਂ ਨੂੰ ਕੋਈ ਰੁਜ਼ਗਾਰ ਮਿਲ ਜਾਵੇ।ਇਨ੍ਹਾਂ ਦੋਵਾਂ ਦੇ ਪਿਤਾ ਦਿਹਾੜੀਆਂ ਕਰਕੇ ਘਰ ਦਾ ਖਰਚਾ ਚਲਾ ਰਹੇ ਹਨ ਅਤੇ ਦੋਵੇਂ ਬੇਟੇ ਵੀ ਇਸ ਵਿੱਚ ਹੱਥ ਵਟਾਉਂਦੇ ਹਨ।
ਉਨ੍ਹਾਂ ਦੇ ਪਿਤਾ ਨੇ ਵੀ ਕਿਹਾ ਕਿ ਉਹ ਇਸ ਸ਼ੌਕ ਨੂੰ ਜ਼ਰੂਰ ਅੱਗੇ ਤੱਕ ਲੈ ਕੇ ਜਾਣ ਪਰ ਘਰ ਦੇ ਹਾਲਾਤਾਂ ਕਰਕੇ ਉਹ ਇਸ ਫੀਲਡ ਵਿਚ ਬਹੁਤਾ ਕੁਝ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਨੇ ਅਪੀਲ ਜ਼ਰੂਰ ਕੀਤੀ ਹੈ ਕਿ ਜੇਕਰ ਪੌਲੀਵੁੱਡ ਅਤੇ ਬੁਲੀਵੁੱਡ ਦੇ ਵਿਚ ਉਨ੍ਹਾਂ ਦੇ ਹੁਨਰ ਨੂੰ ਇਕ ਵਾਰੀ ਮੌਕਾ ਦਿੱਤਾ ਜਾਵੇ ਤਾਂ ਉਹ ਜ਼ਰੂਰ ਇਸ ਨੂੰ ਹੋਰ ਨਿਖਾਰ ਸਕਦੇ ਹਨ।
ਸਹਿਲ ਨੇ ਦੱਸਿਆ ਕਿ ਉਹ ਕਿਰਾਏ ਦੇ ਇੱਕੋ ਹੀ ਕਮਰੇ ਵਿਚ ਪੂਰਾ ਪਰਿਵਾਰ ਰਹਿੰਦਾ ਹੈ ਅਤੇ ਉਹ ਬਹੁਤੀ ਤੇਜ਼ ਰਿਆਜ਼ ਵੀ ਨਹੀਂ ਕਰ ਸਕਦੇ ਕਿਉਂਕਿ ਆਂਢ ਗੁਆਂਢ ਪਰੇਸ਼ਾਨ ਹੁੰਦੇ ਹਨ।ਦੋਵੇਂ ਭਰਾਵਾਂ ਨੇ ਸੰਗੀਤ ਇੰਡਸਟਰੀ ਨੂੰ ਅਪੀਲ ਕੀਤੀ ਹੈ ਕਿ ਕੋਈ ਸਾਨੂੰ ਇਕ ਵਾਰੀ ਮੌਕਾ ਦੇਵੇ।