ਮਾਛੀਵਾੜਾ: ਸ਼ਹਿਰ ਦੀਆਂ ਸੜਕਾਂ ਦੀ ਹਾਲਤ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਹੈ। ਸਰਕਾਰ ਅਤੇ ਪ੍ਰਸ਼ਾਸਨ ਨੇ ਚੁੱਪੀ ਸਾਧੀ ਹੋਈ ਹੈ। ਇਹ ਟੁੱਟੀਆਂ ਸੜਕਾਂ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ ਆਏ ਦਿਨ ਕੋਈ ਨਾ ਘਟਨਾ ਵਾਪਰਦੀ ਰਹਿੰਦੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਸੜਕ ਉੱਪਰੋਂ ਲੰਘਣ ਵਾਲੀਆਂ ਭਾਰੀ ਗੱਡੀਆਂ ਦੇ ਕਾਰਨ ਸੜਕ 'ਤੇ ਖਿੱਲਰੇ ਪੱਥਰ ਟਾਇਰ ਨਾਲ ਖਹਿਣ ਤੋਂ ਬਾਅਦ ਅਕਸਰ ਦੁਕਾਨਾਂ ਦੇ ਸ਼ੀਸ਼ੇ ਟੁੱਟਦੇ ਰਹਿੰਦੇ ਹਨ। ਪੱਥਰ ਸ਼ੀਸ਼ੇ ਨਾਲ ਇਸ ਤਰ੍ਹਾਂ ਵੱਜਦੇ ਹਨ ਜਿਵੇਂ ਕਿਸੇ ਨੇ ਸ਼ੀਸ਼ੇ ਨੂੰ ਕੋਲ ਖੜ੍ਹ ਕੇ ਕਿਸੇ ਭਾਰੀ ਚੀਜ਼ ਨਾਲ ਤੋੜਿਆ ਹੋਵੇ।
ਇਹ ਵੀ ਪੜ੍ਹੋ: ਸਪੇਰਾ ਜਾਤੀ ਲੜ੍ਹ ਰਹੀ ਆਪਣੀ ਹੋਂਦ ਦੀ ਲੜਾਈ, ਵਾਈਲਡ ਐਕਟ 1952 ਖ਼ਤਮ ਕਰਨ ਦੀ ਮੰਗ
ਲੋਕਾਂ ਨੇ ਆਪਣਾ ਦੁੱਖ ਸੁਣਾਉਂਦੇ ਹੋਏ ਕਿਹਾ ਕਿ ਅਸੀਂ ਹਰ ਸਮੇਂ ਸਹਿਮੇ ਰਹਿੰਦੇ ਹਾਂ। ਅਸੀਂ ਪੱਥਰ ਇੱਕਠੇ ਕਰ ਕੇ ਪਾਸੇ ਵੀ ਕਰ ਦਿੰਦੇ ਹਾਂ ਪਰ ਪੱਥਰ ਮੁੜ ਫਿਰ ਖਿੱਲਰ ਜਾਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਪੱਥਰਾਂ ਦੁਆਰਾ ਕੋਈ ਹੋਰ ਵੀ ਘਟਨਾ ਵਾਪਰ ਸਕਦੀ ਹੈ। ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਟੁੱਟੀਆਂ ਸੜਕਾਂ ਨੂੰ ਜਲਦੀ ਤੋਂ ਜਲਦੀ ਪੱਕਾ ਕਰੇ।