ETV Bharat / state

ਰੁੱਖਾਂ ਦੀ ਕਟਾਈ ਨੂੰ ਲੈਕੇ ਸਿਆਸੀ ਪਾਰਟੀਆਂ ਨੇ ਘੇਰੀ ਨਗਰ ਕੌਂਸਲ - ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ

ਪੁਰਾਤਨ ਸੰਤਾ ਸਿੰਘ ਰਾਮਗੜ੍ਹੀਆ ਪਾਰਕ ਦੇ ਪੁਨਰ ਨਿਰਮਾਣ ਦੀ ਆੜ ਹੇਠ ਪਾਰਕ ਵਿੱਚ ਲੱਗੇ 19 ਦੇ ਕਰੀਬ ਹਰੇ-ਭਰੇ ਦਰੱਖਤਾਂ ਨੂੰ ਬਚਾਉਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਅੱਗੇ ਆ ਗਈਆਂ ਹਨ। ਇਨ੍ਹਾਂ ਹਰੇ-ਭਰੇ ਰੁੱਖਾਂ ਨੂੰ ਕਤਲ ਕਰਨ ਲਈ ਰਾਏਕੋਟ ਨਗਰ ਕੌਂਸਲ ਵੱਲੋਂ ਰੱਖੀ ਨਿਲਾਮੀ ਨੂੰ ਰੱਦ ਕਰਾਉਣ ਲਈ ਸੀਟੂ ਆਗੂਆਂ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ, ਸ੍ਰੋਮਣੀ ਅਕਾਲੀ ਦਲ(ਬਾਦਲ), ਸ਼੍ਰੋਮਣੀ ਅਕਾਲੀ ਦਲ(ਸੰਯੁਕਤ) ਤੇ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਵੱਲੋਂ ਨਗਰ ਕੌਂਸਲ ਦਫ਼ਤਰ ਵਿਖੇ ਵਿਸ਼ਾਲ ਰੋਸ਼ ਧਰਨਾ ਲਗਾਇਆ ਗਿਆ ਅਤੇ ਪ੍ਰਸ਼ਾਸਨ ਖਿਲਾਫ਼ ਜੰਮ ਨਾਅਰੇਬਾਜ਼ੀ ਕੀਤੀ ਗਈ।

ਰੁੱਖਾਂ ਦੀ ਕਟਾਈ ਨੂੰ ਲੈਕੇ ਸਿਆਸੀ ਪਾਰਟੀਆਂ ਨੇ ਘੇਰੀ ਨਗਰ ਕੌਂਸਲ

author img

By

Published : Jun 27, 2021, 2:50 PM IST

ਲੁਧਿਆਣਾ: ਰਾਏਕੋਟ ਦੇ ਸਰਦਾਰ ਹਰੀ ਸਿੰਘ ਨਲੂਆਂ ਚੌਂਕ ਨਜਦੀਕ ਸਥਿਤ ਖਸਤਾ ਹਾਲਤ ਪੁਰਾਤਨ ਸੰਤਾ ਸਿੰਘ ਰਾਮਗੜ੍ਹੀਆ ਪਾਰਕ ਦੇ ਪੁਨਰ ਨਿਰਮਾਣ ਦੀ ਆੜ ਹੇਠ ਪਾਰਕ ਵਿੱਚ ਲੱਗੇ 19 ਦੇ ਕਰੀਬ ਹਰੇ-ਭਰੇ ਦਰੱਖਤਾਂ ਨੂੰ ਬਚਾਉਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਅੱਗੇ ਆ ਗਈਆਂ ਹਨ। ਇਨ੍ਹਾਂ ਹਰੇ-ਭਰੇ ਰੁੱਖਾਂ ਨੂੰ ਕਤਲ ਕਰਨ ਲਈ ਰਾਏਕੋਟ ਨਗਰ ਕੌਂਸਲ ਵੱਲੋਂ ਰੱਖੀ ਨਿਲਾਮੀ ਨੂੰ ਰੱਦ ਕਰਾਉਣ ਲਈ ਸੀਟੂ ਆਗੂਆਂ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ, ਸ੍ਰੋਮਣੀ ਅਕਾਲੀ ਦਲ(ਬਾਦਲ), ਸ਼੍ਰੋਮਣੀ ਅਕਾਲੀ ਦਲ(ਸੰਯੁਕਤ) ਤੇ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਵੱਲੋਂ ਨਗਰ ਕੌਂਸਲ ਦਫ਼ਤਰ ਵਿਖੇ ਵਿਸ਼ਾਲ ਰੋਸ਼ ਧਰਨਾ ਲਗਾਇਆ ਗਿਆ ਅਤੇ ਪ੍ਰਸ਼ਾਸਨ ਖਿਲਾਫ਼ ਜੰਮ ਨਾਅਰੇਬਾਜ਼ੀ ਕੀਤੀ ਗਈ।

ਰੁੱਖਾਂ ਦੀ ਕਟਾਈ ਨੂੰ ਲੈਕੇ ਸਿਆਸੀ ਪਾਰਟੀਆਂ ਨੇ ਘੇਰੀ ਨਗਰ ਕੌਂਸਲ

ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਪਾਰਟੀਆ ਦੇ ਆਗੂਆਂ ਨੇ ਆਖਿਆ ਕਿ ਪ੍ਰਸ਼ਾਸਨ ਵੱਲੋਂ ਰਾਮਗੜ੍ਹੀਆਂ ਪਾਰਕ ਵਿੱਚ ਲੱਗੇ ਸਾਲਾਂ ਪੁਰਾਣੇ ਦਰੱਖਤਾਂ ਨੂੰ ਵੱਢ ਕੇ ਨਵੀ ਪਾਰਕ ਬਣਾਈ ਜਾ ਰਹੀ ਹੈ, ਜੋ ਸਰਾਸਰ ਗਲਤ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਦਰੱਖਤ ਵੱਢੇ, ਬਿਨ੍ਹਾਂ ਪੁੱਟੇ ਵੀ ਪਾਰਕ ਬਣਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਜਿਹਾ ਨਹੀਂ ਕਰਨਾ ਚਾਹੁੰਦਾ ਪ੍ਰੰਤੂ ਅਸੀਂ ਕਿਸੇ ਵੀ ਹਾਲਤ ਵਿੱਚ ਰੁੱਖਾਂ ਦਾ ਕਤਲ ਨਹੀਂ ਹੋਣ ਦਿਆਂਗੇ।

ਧਰਨਾਕਾਰੀਆਂ ਦੇ ਰੋਸ ਨੂੰ ਦੇਖਦਿਆਂ ਨੂੰ ਨਗਰ ਕੌਂਸਲ ਵੱਲੋਂ ਬੋਲੀ ਕਰਵਾਈ ਨਹੀਂ ਗਈ, ਉਥੇ ਹੀ ਕਾਰਜ ਸਾਧਕ ਅਫ਼ਸਰ ਅਮਰਿੰਦਰ ਸਿੰਘ ਸਮੇਤ ਸਾਰੇ ਅਧਿਕਾਰੀ ਦਫ਼ਤਰ ਵਿੱਚੋਂ ਗਾਇਬ ਸਨ।ਆਗੂਆਂ ਨੇ ਆਖਿਆ ਕਿ ਜੇਕਰ ਪ੍ਰਸ਼ਾਸਨ ਨੇ ਇਹ ਬੋਲੀ ਪੱਕੇ ਰੂਪ ਵਿੱਚ ਰੱਦ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਸੰਭਾਵੀ ਹੜ੍ਹਾਂ ਦੇ ਖਤਰੇ ਕਾਰਨ ਸਾਂਸਦ ਔਜਲਾ ਨੇ ਰਾਵੀ ਪਾਰ ਦਾ ਦੌਰਾ ਕੀਤਾ

ETV Bharat Logo

Copyright © 2024 Ushodaya Enterprises Pvt. Ltd., All Rights Reserved.