ETV Bharat / state

ਲੁਧਿਆਣਾ ਕੇਂਦਰੀ ਜੇਲ੍ਹ ਵਿੱਚੋਂ 4 ਕੈਦੀ ਹੋਏ ਫ਼ਰਾਰ, ਪ੍ਰਸ਼ਾਸ਼ਨ ਨੂੰ ਪਈ ਭਾਜੜ

ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚੋਂ 4 ਕੈਦੀਆਂ ਦੇ ਭੱਜਣ ਨਾਲ ਜੇਲ੍ਹ ਵਿੱਚ ਹਫੜਾ-ਦਫੜੀ ਮੱਚ ਗਈ ਹੈ। ਪੁਲਿਸ ਨੇ ਭੱਜਣ ਵਾਲੇ ਕੈਦੀਆਂ ਦੀਆਂ ਤਸਵੀਰਾਂ ਸ਼ੋਸਲ ਮੀਡੀਆ 'ਤੇ ਸਾਂਝੀਆਂ ਕਰ ਦਿੱਤੀਆਂ ਹਨ।

ਲੁਧਿਆਣਾ ਕੇਂਦਰੀ ਜੇਲ੍ਹ
ਲੁਧਿਆਣਾ ਕੇਂਦਰੀ ਜੇਲ੍ਹ
author img

By

Published : Mar 28, 2020, 1:01 PM IST

ਲੁਧਿਆਣਾ: ਤਾਜਪੁਰ ਰੋਡ ਤੇ ਸਥਿਤ ਸੈਂਟਰਲ ਜੇਲ ਚੋਂ ਬੀਤੀ ਰਾਤ 4 ਕੈਦੀਆਂ ਦੇ ਫ਼ਰਾਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹ ਕੈਦੀ ਕੰਧ ਟੱਪ ਕੇ ਜੇਲ੍ਹ ਵਿੱਚੋਂ ਫ਼ਰਾਰ ਹੋ ਗਏ ਹਨ।

ਜੇਲ੍ਹ ਵਿੱਚੋਂ ਭੱਜਣ ਵਾਲੇ ਕੈਦੀਆਂ ਦੀ ਸ਼ਨਾਖਤ ਰਵੀ ਕੁਮਾਰ ਖੰਨਾ, ਅਮਨ ਕੁਮਾਰ ਮੰਡੀ ਗੋਬਿੰਦਗੜ੍ਹ, ਅਰਸ਼ਦੀਪ ਸਿੰਘ ਸੀਪਾ ਅਤੇ ਸੂਰਜ ਕੁਮਾਰ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ।

ਲੁਧਿਆਣਾ ਕੇਂਦਰੀ ਜੇਲ੍ਹ ਵਿੱਚੋਂ 4 ਕੈਦੀ ਹੋਏ ਫ਼ਰਾਰ, ਪ੍ਰਸ਼ਾਸ਼ਨ ਨੂੰ ਪਈ ਭਾਜੜ

ਸਥਾਨਕ ਪ੍ਰਸ਼ਾਸ਼ਨ ਨੇ ਇਨ੍ਹਾਂ ਚਾਰੇ ਕੈਦੀਆਂ ਦੀਆਂ ਤਸਵੀਰਾਂ ਸ਼ੋਸਲ ਮੀਡੀਆ ਤੇ ਸਾਂਝੀਆਂ ਕਰ ਦਿੱਤੀਆਂ ਹਨ ਤਾਂ ਕਿ ਉਨ੍ਹਾਂ ਨੂੰ ਲੱਭਣ ਵਿੱਚ ਆਸਾਨੀ ਹੋ ਸਕੇ।

ਜਾਣਕਾਰੀ ਮੁਤਾਬਕ ਇਹ 4 ਕੈਦੀ ਕੰਬਲ ਦੀ ਰੱਸੀ ਬਣਾ ਕੇ ਕੰਧ ਟੱਪ ਕੇ ਫ਼ਰਾਰ ਹੋਏ ਹਨ। ਜਿਨ੍ਹਾਂ ਦੀ ਭਾਲ ਲਈ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ ਨੇ ਦੱਸਿਆ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਆਖ਼ਰ ਇਹ ਕੈਦੀ ਜੇਲ੍ਹ ਵਿੱਚੋਂ ਕਿਵੇਂ ਫ਼ਰਾਰ ਹੋਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.