ਲੁਧਿਆਣਾ: ਪੰਜਾਬ ਅੰਦਰ ਆਏ ਦਿਨ ਨਸ਼ਾ ਤਸ਼ਕਰਾਂ ਨੂੰ ਠੱਲ ਪਾਉਣ ਲਈ ਪੰਜਾਬ ਪੁਲਿਸ ਹਰ ਹੱਥਕੰਡੇ ਅਪਣਾਉਂਦੀ ਹੈ ਹਰ ਦਿਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾਂਦਾ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਲੁਧਿਆਣਾ ਤੋਂ ਜਿੱਥੇ ਥਾਣਾ ਜਮਾਲਪੁਰ ਦੇ ਅਧੀਨ ਆਦੀ ਮੁੰਡਿਆਂ ਚੌਕੀਂ ਦੀ ਪੁਲਿਸ ਨੇ ਨਾਕਾਬੰਦੀ ਦੇ ਦੌਰਾਨ ਦੋ ਔਰਤਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ ਇੱਕ ਕਿੱਲੋ ਤੋਂ ਵੱਧ ਅਫ਼ੀਮ ਬਰਾਮਦ ਹੋਈ ਹੈ ਪੁਲਿਸ ਨੇ ਇਹਨ੍ਹਾਂ ਔਰਤਾਂ ਤੇ ਐਨਡੀਪੀਐਸ ਧਾਰਾ ਦੇ ਐਕਟ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਜਮਾਲਪੁਰ ਦੇ ਐਸਐਚਓ ਕੁਲਵੰਤ ਮੱਲੀ ਨੇ ਜਾਣਕਾਰੀ ਦਿੰਦੇ ਕਿਹਾ ਕਿ ਮੁੰਡਿਆਂ ਕਲਾਂ ਚੌਕੀਂ ਦੇ ਇੰਚਾਰਜ ਦਲਵੀਰ ਸਿੰਘ ਨੇ ਪੁਲਿਸ ਪਾਰਟੀ ਨਾਲ਼ ਗੁਪਤ ਸੂਚਨਾ ਦੇ ਅਧਾਰ ਤੇ ਚੰਡੀਗੜ੍ਹ ਰੋਡ ਨੇੜੇ ਮੁੰਡਿਆਂ ਕਲਾਂ ਕੋਲ ਨਾਕਾਬੰਦੀ ਕੀਤੀ ਗਈ ਸੀ ਜਿਸ ਦੌਰਾਨ ਦੋ ਔਰਤਾਂ ਹੱਥ ਵਿਚ ਪਲਾਸਟਿਕ ਲਿਫ਼ਾਫ਼ਾ ਫੜੀਆ ਸੀ 'ਤੇ ਪੈਦਲ ਆ ਰਹੀ ਸੀ।
ਪੁਲਿਸ ਨੇ ਸ਼ੱਕ ਦੇ ਅਧਾਰ ਤੇ ਦੋਨਾਂ ਔਰਤਾਂ ਨੂੰ ਰੋਕ ਕੇ ਹੱਥ ਵਿਚ ਫੜੇ ਲਿਫ਼ਾਫ਼ੇ ਦੀ ਤਲਾਸ਼ੀ ਲਈ ਗਈ ਤਾਂ ਕਿੱਲੋ ਤੋਂ ਵੱਧ ਅਫ਼ੀਮ ਬਰਾਮਦ ਹੋਈ ਦੋਵੇਂ ਅਰੋਪੀ ਔਰਤਾਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ। ਅਰੋਪੀ ਔਰਤਾਂ ਦੀ ਪਹਿਚਾਣ ਮਬੀਨਾ ਬੇਗਮ ਪਤਨੀ ਲੇਟ ਅਖਤਰ ਅੰਸਾਰੀ ਨਿਵਾਸੀ ਤੁਗੁਣ ਝਾਰਖੰਡ ਮੀਨਾ ਦੇਵੀ ਪਤਨੀ ਮਨੋਜ ਕੁਮਾਰ ਗੰਜੂ ਪਿੰਡ ਗੇਦਰਾ ਜ਼ਿਲਾ ਚਤਰਾਂ ਝਾਰਖੰਡ ਦੇ ਰੂਪ ਵਿਚ ਹੋਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਅਰੋਪੀ ਔਰਤਾਂ ਪਿਛਲੇ ਕਾਫੀ ਸਮੇਂ ਤੋਂ ਛੱਤੀਸਗੜ੍ਹ ਤੋਂ ਲਿਆ ਕੇ ਅਫੀਮ ਦੀ ਤਸ਼ਕਾਰੀ ਦਾ ਕੰਮ ਕਰ ਰਹੀ ਸੀ। ਔਰਤਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਹੈ।
ਇਹ ਵੀ ਪੜੋ: ਫਿਰੌਤੀ ਦੇਣ ਤੋਂ ਇਨਕਾਰ ਕਰਨ ’ਤੇ ਗੈਂਗਸਟਰਾਂ ਨੇ ਕੀਤਾ ਇਹ ਕਾਰਾ !