ਲੁਧਿਆਣਾ: ਦਿਵਾਲੀ ਤੋਂ ਇਕ ਦਿਨ ਪਹਿਲਾਂ ਪਟਾਕਾ ਵਪਾਰੀ ਅਤੇ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਅਸ਼ੋਕ ਥਾਪਰ ਨਾਲ ਹੋਈ ਲੁੱਟ ਮਾਮਲੇ ਨੂੰ ਲੁਧਿਆਣਾ ਪੁਲਿਸ ਨੇ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਜਿਸ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਹੁਣ ਤੱਕ ਕਾਬੂ ਕੀਤਾ ਹੈ ਅਤੇ ਉਹਨਾਂ ਪਾਸੋਂ ਛੇ ਵੱਖ-ਵੱਖ ਕੰਪਨੀਆਂ ਦੇ ਮੋਬਾਇਲ ਫੋਨ ਅਤੇ ਦੋ 2 ਦਾਤਰਾਂ ਸਮੇਤ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲਿਸ ਦਾ ਕਹਿਣਾ ਕਿ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ ਅਤੇ ਇਹਨਾਂ ਖਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਸਾਰੇ ਹੀ ਨੌਜਵਾਨ ਛੋਟੀ ਉਮਰ ਦੇ ਹਨ।
ਪੁਲਿਸ ਨੇ ਤਿੰਨ ਮੁਲਜ਼ਮ ਕੀਤੇ ਕਾਬੂ: ਉਧਰ ਇਸ ਸਬੰਧ ਵਿੱਚ ਗੱਲਬਾਤ ਕਰਦੇ ਹੋਏ ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਕਿਹਾ ਕਿ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ ਅਸ਼ੋਕ ਥਾਪਰ ਨਾਲ ਹੋਈ ਲੁੱਟ ਮਾਮਲੇ ਵਿੱਚ ਹੁਣ ਤੱਕ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਜਿਨਾਂ ਪਾਸੋਂ ਛੇ ਵੱਖ-ਵੱਖ ਕੰਪਨੀਆਂ ਦੇ ਮੋਬਾਈਲ ਫੋਨ ਅਤੇ ਦੋ ਦਾਤਰ ਵੀ ਬਰਾਮਦ ਕੀਤੇ ਗਏ ਹਨ। ਉਹਨਾਂ ਕਿਹਾ ਕਿ ਨੌਜਵਾਨ ਨਸ਼ੇ ਦੇ ਆਦੀ ਨੇ ਅਤੇ ਇਹਨਾਂ ਵੱਲੋਂ ਉਸ ਦਿਨ ਕੁੱਲ ਤਿੰਨ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਸੀ। ਜਿਨਾਂ ਵਿੱਚੋਂ ਇੱਕ ਥਾਪਰ ਪਰਿਵਾਰ ਦੇ ਨਾਲ ਹੋਈ ਸੀ। ਪੁਲਿਸ ਨੇ ਕਿਹਾ ਕਿ ਪੈਸਿਆਂ ਦੀ ਰਿਕਵਰੀ ਕਰਨੀ ਹਾਲੇ ਬਾਕੀ ਹੈ ਅਤੇ ਤਿੰਨ ਹੋਰ ਮੁਲਜ਼ਮਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।
- TERRORISTS OPENED FIRE IN RAJOURI: ਰਾਜੌਰੀ 'ਚ ਦੂਜੇ ਦਿਨ ਵੀ ਫੌਜ ਅਤੇ ਅੱਤਵਾਦੀਆਂ ਵਿਚਾਲੇ ਐਨਕਾਊਂਟਰ ਜਾਰੀ,ਮਾਰਿਆ ਗਿਆ ਲਸ਼ਕਰ ਦਾ ਵੱਡਾ ਅੱਤਵਾਦੀ
- police arrested 3 accused: ਧਾਰਮਿਕ ਆਗੂ ਨੂੰ ਨਿਸ਼ਾਨਾ ਬਣਾਉਣ ਦੀ ਤਾਕ 'ਚ ਘੁੰਮਦੇ ਤਿੰਨ ਮੁਲਜ਼ਮ ਅਸਲੇ ਸਮੇਤ ਗ੍ਰਿਫ਼ਤਾਰ, ਕਾਉਂਟਰ ਇੰਟੈਲੀਜੈਂਸ ਨੇ ਕੀਤੀ ਕਾਰਵਾਈ
- ਗੁਰੂ ਘਰ 'ਤੇ ਕਬਜ਼ੇ ਨੂੰ ਲੈਕੇ ਨਿਹੰਗ ਸਿੰਘਾਂ ਅਤੇ ਪੁਲਿਸ ਵਿਚਾਲੇ ਝੜਪ ਦੌਰਾਨ ਚੱਲੀ ਗੋਲ਼ੀ, ਇੱਕ ਪੁਲਿਸ ਮੁਲਾਜ਼ਮ ਦੀ ਮੌਤ, ਤਿੰਨ ਮੁਲਾਜ਼ਮ ਗੰਭੀਰ ਜ਼ਖ਼ਮੀ
ਪੈਸਿਆਂ ਦੀ ਕੁਲੈਕਸ਼ਨ ਕਰਕੇ ਵਾਪਸੀ ਸਮੇਂ ਹੋਈ ਸੀ ਵਾਰਦਾਤ: ਕਬਿਲੇਗੋਰ ਹੈ ਕੇ ਦਿਵਾਲੀ ਤੋਂ ਇਕ ਦਿਨ ਪਹਿਲਾਂ ਹਥਿਆਰਬੰਦ ਲੁਟੇਰਿਆਂ ਨੇ ਹਥਿਆਰਾਂ ਦੇ ਦਮ 'ਤੇ ਅਸ਼ੋਕ ਥਾਪਰ ਤੋਂ 4 ਲੱਖ ਰੁਪਏ ਦੀ ਲੁੱਟ ਕਰ ਲਈ ਸੀ, ਜਦੋਂ ਉਹ ਪਟਾਕੇ ਦੀ ਦੁਕਾਨ ਤੋਂ ਕੁਲੈਕਸ਼ਨ ਲੈਕੇ ਆ ਰਹੇ ਸਨ। ਅਸ਼ੋਕ ਥਾਪਰ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਨੇ ਜਿੰਨ੍ਹਾਂ ਨੇ ਚਿਤਾਵਨੀ ਦਿੱਤੀ ਸੀ ਕੇ ਜੇਕਰ ਮਾਮਲਾ ਹੱਲ ਨਾ ਹੋਇਆ ਤਾਂ ਉਹ ਭੁੱਖ ਹੜਤਾਲ ਕਰਨਗੇ ਤੇ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਵੀ ਪ੍ਰਦਰਸ਼ਨ ਕਰਨਗੇ। ਪੁਲਿਸ ਅਨੁਸਾਰ ਹਾਲੇ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਬਾਕੀ ਹੈ। ਪੁਲਿਸ ਵਲੋਂ ਫੜੇ ਗਏ ਮੁਲਜ਼ਮਾਂ ਦੀ ਸ਼ਨਾਖ਼ਤ ਅਮਰਿੰਦਰ ਉਰਫ ਰਾਜਾ, ਕਰਨ ਅਰੋੜਾ ਅਤੇ ਰਵਿੰਦਰ ਸਿੰਘ ਵਜੋਂ ਹੋਈ ਹੈ, ਇੰਨ੍ਹਾਂ ਮੁਲਜ਼ਮਾਂ 'ਤੇ ਪਹਿਲਾਂ ਵੀ ਅੱਧਾ ਦਰਜਨ ਤੋਂ ਵੱਧ ਵਾਰਦਾਤਾਂ ਕਰਨ ਦੇ ਮਾਮਲੇ ਦਰਜ ਹਨ।