ਲੁਧਿਆਣਾ: ਖੰਨਾ ਦੀ ਸਬਜ਼ੀ ਮੰਡੀ ਪਿੱਛੇ ਵਾਰਡ ਨੰਬਰ 13 ਅਤੇ 14 ਦੀ ਹਾਲਤ ਅਜਿਹੀ ਹੈ ਕਿ ਇੱਥੇ ਘਰਾਂ ਦੇ ਬਾਹਰ 24 ਘੰਟੇ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਚਾਰੇ ਪਾਸੇ ਤੋਂ ਬਦਬੂ ਆਉਂਦੀ ਹੈ। ਬੱਚੇ, ਬਜ਼ੁਰਗ, ਔਰਤਾਂ ਸਭ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇੰਝ ਲੱਗਦਾ ਹੈ ਜਿਵੇਂ ਉਨ੍ਹਾਂ ਨੂੰ ਗੰਦੇ ਪਾਣੀ ਦੀ ਸਜ਼ਾ ਦਿੱਤੀ ਗਈ ਹੋਵੇ, ਕਿਉਂਕਿ ਅੱਜ 2 ਸਾਲ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੋਈ ਉਨ੍ਹਾਂ ਦੀ ਗੱਲ ਨਹੀਂ ਸੁਣ ਰਿਹਾ। ਹੁਣ ਹਾਲਾਤ ਇਹ ਬਣ ਗਏ ਹਨ ਕਿ ਲੋਕ ਸਵੇਰੇ ਧਾਰਮਿਕ ਸਥਾਨਾਂ 'ਤੇ ਵੀ ਨਹੀਂ ਜਾ ਸਕਦੇ ਅਤੇ ਬੱਚੇ ਸਕੂਲ ਨਹੀਂ ਜਾ ਸਕਦੇ ਹਨ। ਇਸ ਤੋਂ ਦੁਖੀ ਲੋਕਾਂ ਨੇ ਨਗਰ ਕੌਂਸਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਸੜਕਾਂ ’ਤੇ ਉਤਰਨ ਦੀ ਚਿਤਾਵਨੀ ਦਿੱਤੀ।
30 ਫੀਸਦੀ ਕਮੀ: ਇਲਾਕਾ ਵਾਸੀਆਂ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਇੱਥੇ ਨਵੀਆਂ ਲਾਈਨਾਂ ਵਿਛਾਈਆਂ ਗਈਆਂ ਸਨ। ਇਸੇ ਦਿਨ ਤੋਂ ਇਹ ਸਮੱਸਿਆ ਪੈਦਾ ਹੋਈ। ਸੀਵਰੇਜ 24 ਘੰਟੇ ਜਾਮ ਰਹਿੰਦਾ ਹੈ। ਸਵੇਰੇ ਪਾਣੀ ਇੰਨਾ ਜ਼ਿਆਦਾ ਹੁੰਦਾ ਹੈ ਕਿ ਲੋਕਾਂ ਨੂੰ ਮੰਦਰ, ਗੁਰਦੁਆਰੇ ਜਾਣਾ ਬੰਦ ਕਰਨਾ ਪਿਆ। ਜਦੋਂ ਬੱਚੇ ਜਾਗ ਜਾਂਦੇ ਹਨ ਤਾਂ ਘਰਾਂ ਦੇ ਬਾਹਰ ਪਾਣੀ ਦੇਖ ਕੇ ਸਕੂਲ ਜਾਣ ਤੋਂ ਇਨਕਾਰ ਕਰ ਦਿੰਦੇ ਹਨ। ਪਿਛਲੇ ਦੋ ਸਾਲਾਂ ਵਿੱਚ ਇਸ ਖੇਤਰ ਦੇ ਬੱਚਿਆਂ ਦੀ ਸਕੂਲ ਹਾਜ਼ਰੀ ਵਿੱਚ 30 ਫੀਸਦੀ ਕਮੀ ਆਈ ਹੈ।
ਧਰਨੇ ਦੀ ਅਗਲੀ ਰਣਨੀਤੀ: ਲੋਕ ਚਮੜੀ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਬੁਖਾਰ, ਜ਼ੁਕਾਮ, ਖੰਘ ਆਮ ਹੋ ਗਿਆ ਹੈ। ਇੱਥੋਂ ਦੇ ਲੋਕ ਸੀਵਰੇਜ ਦੀ ਸਮੱਸਿਆ ਤੋਂ ਇੰਨੇ ਪਰੇਸ਼ਾਨ ਹੋ ਗਏ ਹਨ ਕਿ ਹੁਣ ਉਹ ਆਪਣੇ ਘਰਾਂ ਤੋਂ ਬਾਹਰ ਨਿਕਲਣ ਲਈ ਨਗਰ ਕੌਂਸਲ ਤੋਂ ਕਿਸ਼ਤੀਆਂ ਦੀ ਮੰਗ ਕਰ ਰਹੇ ਹਨ। ਲੋਕਾਂ ਨੇ ਨਗਰ ਕੌਂਸਲ ਖ਼ਿਲਾਫ਼ ਧਰਨੇ ਦੀ ਅਗਲੀ ਰਣਨੀਤੀ ਦਾ ਐਲਾਨ ਕਰਦਿਆਂ ਕਿਹਾ ਕਿ ਸੜਕ ਜਾਮ ਹੀ ਹੁਣ ਆਖਰੀ ਰਸਤਾ ਹੈ। ਇਸ ਸਮੱਸਿਆ ਨੂੰ ਲੈ ਕੇ ਆਉਣ ਵਾਲੇ ਦਿਨਾਂ 'ਚ ਇਲਾਕੇ ਦੇ ਲੋਕ ਇਕੱਠੇ ਹੋ ਕੇ ਰੋਡ ਜਾਮ ਕਰਨਗੇ ਤਾਂ ਜੋ ਉਨ੍ਹਾਂ ਦੀ ਆਵਾਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚ ਸਕੇ।
- SGPC ਨੇ ਸੱਦੀ ਹੰਗਾਮੀ ਮੀਟਿੰਗ, ਗਿਆਨੀ ਹਰਪ੍ਰੀਤ ਸਿੰਘ ਦੀ "ਜਥੇਦਾਰੀ" ਉਤੇ ਲਿਆ ਜਾ ਸਕਦੈ ਫੈਸਲਾ !
- Sukhbir Badal On CM Mann: ਸੁਖਬੀਰ ਬਾਦਲ ਤੇ ਭਗਵੰਤ ਮਾਨ ਵਿੱਚ ਛਿੜੀ ਟਵਿਟਰ ਵਾਰ, ਹੁਣ ਬਾਦਲ ਨੇ ਕਿਹਾ- "ਬੌਖਲਾਹਟ ਵਾਲੇ ਨੂੰ ਗੁੱਸਾ ਆ ਹੀ ਜਾਂਦਾ"
- ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ, ਸੀਐਮ ਮਾਨ ਨੇ ਕੀਤਾ ਟਵੀਟ
ਸੀਵਰੇਜ ਲਾਈਨਾਂ 2 ਸਾਲਾਂ ਤੋਂ ਬੰਦ ਪਈਆਂ: ਨਗਰ ਕੌਂਸਲ ਦੇ ਈ.ਓ ਗੁਰਪਾਲ ਸਿੰਘ ਨੇ ਕਿਹਾ ਕਿ ਇਹ ਸਮੱਸਿਆ ਅੱਜ ਦੀ ਨਹੀਂ ਹੈ। ਸੀਵਰੇਜ ਲਾਈਨਾਂ 2 ਸਾਲਾਂ ਤੋਂ ਬੰਦ ਪਈਆਂ ਹਨ। ਸੀਵਰੇਜ ਬੋਰਡ ਦੇ ਅਨੁਮਾਨ ਅਨੁਸਾਰ 1 ਕਰੋੜ 31 ਲੱਖ ਰੁਪਏ ਵਿੱਚੋਂ ਨਗਰ ਕੌਂਸਲ ਨੇ 1 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਸੀਵਰੇਜ ਲਾਈਨਾਂ ਦੀ ਸਫ਼ਾਈ ਦਾ ਕੰਮ ਚੱਲ ਰਿਹਾ ਹੈ। ਜਿਸ ਜਗ੍ਹਾ 'ਤੇ ਜ਼ਿਆਦਾ ਸਮੱਸਿਆ ਹੈ, ਉਥੇ ਤੱਕ ਸਫਾਈ ਨੂੰ ਇਕ ਮਹੀਨਾ ਹੋਰ ਲੱਗੇਗਾ। ਉਸਤੋਂ ਬਾਅਦ ਸਮੱਸਿਆ ਦਾ ਹੱਲ ਹੋ ਜਾਵੇਗਾ।