ਲੁਧਿਆਣਾ: ਨਵਾਂਸ਼ਹਿਰ ਦੇ ਮੂਸਾਪੁਰ ਰੋਡ ਤੋਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ। ਜਿਸ ਨੇ ਇੱਕ ਵਾਰ ਫਿਰ ਪੰਜਾਬ ਦੇ ਸਿਹਤ ਵਿਭਾਗ ਤੇ ਸਵਾਲ ਚੁੱਕੇ ਹਨ। ਦਰਅਸਲ ਮਾਮਲਾ ਇਹ ਹੈ ਕਿ ਲੁਧਿਆਣੇ ਤੋਂ ਇੱਕ ਔਰਤ ਵੱਲੋਂ ਇੱਕ ਨਾਮੀ ਦੁਕਾਨ ਤੋਂ ਮਿਠਾਈ ਖਰੀਦੀ ਗਈ, ਜਿਸ ਨੂੰ ਖਾ ਕੇ ਉਸ ਦੇ ਪਰਿਵਾਰਿਕ ਮੈਂਬਰਾਂ ਸਿਹਤ ਖ਼ਰਾਬ ਹੋ ਗਈ। ਜਦੋਂ ਪਰਿਵਾਰ ਦੇ ਇੱਕ ਮੈਂਬਰ ਵੱਲੋਂ ਮਿਠਾਈ ਨੂੰ ਚੰਗੀ ਤਰ੍ਹਾਂ ਚੈਂਕ ਕੀਤਾ ਗਿਆ ਤਾਂ ਉਸ ਵਿੱਚੋਂ ਸੁੰਡੀਆ ਘੁੰਮ ਦੀਆਂ ਨਜ਼ਰ ਆਈਆਂ।
ਜਦੋਂ ਇਸ ਬਾਰੇ ਦੁਕਾਨ ਦੇ ਮਾਲਕ ਨਾਲ ਗੱਲ ਕੀਤੀ ਗਈ, ਤੇ ਉਸ ਨੂੰ ਮਿਠਾਈ ਵਿੱਚ ਘੁੰਮ ਰਹੀਆਂ ਸੁੰਡੀਆ ਦੀ ਵੀਡੀਓ ਵਿਖਾਈ ਗਈ ਤਾਂ ਦੁਕਾਨਦਾਰ ਵੱਲੋਂ ਮੁਆਫੀ ਮੰਗੀ ਗਈ ਤੇ ਅੱਗੇ ਤੋਂ ਅਜਿਹਾ ਨਾ ਹੋਣ ਦਾ ਵੀ ਭਰੋਸਾ ਦਿੱਤਾ ਗਿਆ। ਇਸ ਮੌਕੇ ਦੁਕਾਨ ਮਾਲਕ ਨੇ ਕਿਹਾ ਕਿ ਇਹ ਮਿਠਾਈ ਉਨ੍ਹਾਂ ਨੇ ਖੁਦ ਤਿਆਰ ਨਹੀਂ ਕੀਤੀ, ਸਗੋਂ ਕਿਸੇ ਹੋਰ ਦੁਕਾਨ ਤੋਂ ਮੰਗਵਾਈ ਸੀ। ਹਾਲਾਂਕਿ ਉਨ੍ਹਾਂ ਨੇ ਬਾਹਰ ਤੋਂ ਮੰਗਵਾਈ ਸਾਰੀ ਮਿਠਾਈ ਨੂੰ ਸਾਈਡ ਤੇ ਕਰ ਦਿੱਤਾ ਹੈ।
ਉਧਰ ਪੀੜਤ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ, ਕਿ ਅਜਿਹੇਂ ਦੁਕਾਨਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ੍ਹ ਕਰਦੇ ਹਨ। ਜਿਲ੍ਹੇ ਪ੍ਰਸ਼ਾਸਨ ਨੂੰ ਸਬੰਧਤ ਸਿਹਤ ਵਿਭਾਗ ਨੂੰ ਹਦਾਇਤਾਂ ਦੇਣੀਆਂ ਚਾਹੀਦੀਆਂ ਹਨ ਕਿ ਤਿਉਹਾਰਾਂ ਤੋਂ ਪਹਿਲਾਂ ਸਾਰੇ ਦੁਕਾਨਦਾਰ ਦੀ ਸੈਂਪਲਲਿੰਗ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।