ETV Bharat / state

ਕੋਰੋਨਾ ਵਾਇਰਸ ਦੇ ਚੱਲਦਿਆਂ ਰੰਗਾਂ ਦੀ ਥਾਂ ਫੁੱਲਾਂ ਦੇ ਬਾਜ਼ਾਰ 'ਚ ਲੱਗੀਆਂ ਰੌਣਕਾਂ - ਕੋਰੋਨਾ ਵਾਇਰਸ

ਕੋਰੋਨਾ ਵਾਇਰਸ ਦੇ ਚੱਲਦਿਆਂ ਹੋਲੀ ਦੇ ਵਿੱਚ ਰੰਗ ਫਿੱਕੇ ਦਿਖਾਈ ਦੇ ਰਹੇ ਹਨ ਪਰ ਲੋਕ ਵੱਡੀ ਤਦਾਦ 'ਚ ਫੁੱਲਾਂ ਦੀ ਖਰੀਦਦਾਰੀ ਕਰ ਰਹੇ ਹਨ। ਲੁਧਿਆਣਾ ਦੇ ਫੁੱਲਾਂ ਦੇ ਬਾਜ਼ਾਰ ਵਿੱਚ ਲੱਗੀਆਂ ਰੌਣਕਾਂ।

people buying flowers insted of colours on the eve of holi
ਕੋਰੋਨਾ ਵਾਇਰਸ ਦੇ ਚੱਲਦਿਆਂ ਰੰਗਾਂ ਦੀ ਥਾਂ ਫੁੱਲਾਂ ਦੇ ਬਾਜ਼ਾਰ 'ਚ ਲੱਗੀਆਂ ਰੌਣਕਾਂ
author img

By

Published : Mar 9, 2020, 4:29 PM IST

ਲੁਧਿਆਣਾ: ਇਸ ਸਾਲ ਕੋਰੋਨਾ ਵਾਇਰਸ ਦੇ ਚੱਲਦਿਆਂ ਹੋਲੀ ਦੇ ਵਿੱਚ ਰੰਗ ਫਿੱਕੇ ਦਿਖਾਈ ਦੇ ਰਹੇ ਹਨ ਪਰ ਲੋਕ ਵੱਡੀ ਤਦਾਦ 'ਚ ਫੁੱਲਾਂ ਦੀ ਖਰੀਦਦਾਰੀ ਕਰ ਰਹੇ ਹਨ। ਲੁਧਿਆਣਾ ਦੀ ਫੁੱਲਾਂ ਦੀ ਮੰਡੀ ਵਿੱਚ ਰੰਗਾਂ ਅਤੇ ਪਿਚਕਾਰੀਆਂ ਦੀ ਦੁਕਾਨਾਂ ਨਾਲੋਂ ਜ਼ਿਆਦਾ ਰੌਣਕਾਂ ਫੁੱਲਾਂ ਦੀਆਂ ਦੁਕਾਨਾਂ 'ਤੇ ਲੱਗੀਆਂ ਹੋਈਆਂ ਹਨ।

ਲੋਕ ਵੱਡੀ ਤਦਾਦ 'ਚ ਫੁੱਲ ਖ਼ਰੀਦ ਰਹੇ ਹਨ, ਖ਼ਾਸ ਕਰਕੇ ਮੰਦਿਰਾਂ ਲਈ ਵੱਡੇ ਆਰਡਰ ਬੁੱਕ ਹੋ ਰਹੇ ਹਨ ਅਤੇ ਲੱਗਭਗ ਫੁੱਲਾਂ ਦਾ ਸਟਾਕ ਖ਼ਤਮ ਹੋ ਚੁੱਕਾ ਹੈ। ਪਰਿਵਾਰ ਆਪਣੇ ਬੱਚਿਆਂ ਲਈ ਵੀ ਹੋਲੀ ਰੰਗਾਂ ਦੀ ਥਾਂ ਫੁੱਲ ਖ਼ਰੀਦ ਰਹੇ ਹਨ।

ਕੋਰੋਨਾ ਵਾਇਰਸ ਦੇ ਚੱਲਦਿਆਂ ਰੰਗਾਂ ਦੀ ਥਾਂ ਫੁੱਲਾਂ ਦੇ ਬਾਜ਼ਾਰ 'ਚ ਲੱਗੀਆਂ ਰੌਣਕਾਂ

ਕੋਰੋਨਾ ਵਾਇਰਸ ਦੇ ਡਰ ਦੇ ਚੱਲਦਿਆਂ ਇਸ ਵਾਰ ਜਿੱਥੇ ਹੋਲੀ ਦਾ ਸਾਮਾਨ ਵੇਚਣ ਵਾਲੇ ਰੰਗਾਂ ਅਤੇ ਪਿਚਕਾਰੀਆਂ ਦੀ ਦੁਕਾਨਾਂ 'ਤੇ ਸੁੰਨ ਪਸਰੀ ਹੋਈ ਹੈ ਉੱਥੇ ਹੀ ਲੁਧਿਆਣਾ ਫੁੱਲਾਂ ਦੀ ਮੰਡੀ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ। ਮੰਦਰਾਂ ਦੇ ਨਾਲ ਲੋਕ ਆਪਣੇ ਲਈ ਵੀ ਜੰਮ ਕੇ ਫੁੱਲਾਂ ਦੀ ਖਰੀਦਦਾਰੀ ਕਰ ਰਹੇ ਹਨ ਅਤੇ ਆਪਣੇ ਬੱਚਿਆਂ ਨੂੰ ਵੀ ਇਸ ਵਾਰ ਫੁੱਲਾਂ ਨਾਲ ਹੋਲੀ ਖੇਡਣ ਲਈ ਆਖ ਰਹੇ ਹਨ।

ਇਹ ਵੀ ਪੜ੍ਹੋ: ਪਟਿਆਲਾ 'ਚ ਅਧਿਆਪਕਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ

ਸਾਡੀ ਟੀਮ ਵੱਲੋਂ ਜਦੋਂ ਲੁਧਿਆਣਾ ਦੀ ਫੁੱਲਾਂ ਦੀ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਜਿਥੇ ਦੁਕਾਨਦਾਰਾਂ ਨੇ ਕਿਹਾ ਕਿ ਵੱਡੀ ਤਦਾਦ 'ਚ ਉਨ੍ਹਾਂ ਕੋਲ ਆਰਡਰ ਬੁੱਕ ਹੋ ਰਹੇ ਹਨ ਉੱਥੇ ਹੀ ਫੁੱਲ ਖਰੀਦਣ ਆਈਆਂ ਮਹਿਲਾਵਾਂ ਨੇ ਕਿਹਾ ਕਿ ਇਸ ਵਾਰ ਵਾਇਰਸ ਦੇ ਡਰ ਦੇ ਚੱਲਦਿਆਂ ਉਹ ਵੱਡੀ ਤਦਾਦ 'ਚ ਫੁੱਲ ਖਰੀਦ ਰਹੇ ਹਨ ਅਤੇ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਨੇ ਕਿ ਕੈਮੀਕਲ ਯੁਕਤ ਰੰਗਾਂ ਦੀ ਥਾਂ ਫੁੱਲਾਂ ਨਾਲ ਹੋਲੀ ਖੇਡਣ।

ਜਾਣਕਾਰੀ ਲਈ ਦੱਸ ਦਈਏ ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ ਭਾਰਤ ਵਿੱਚ ਵੀ ਆਪਣੇ ਪੈਰ ਪਸਾਰ ਰਹੀ ਹੈ ਜਿਸ ਦੇ ਚੱਲਦਿਆਂ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਹੁਣ ਤੱਕ ਭਾਰਤ ਵਿੱਚ 43 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.