ETV Bharat / state

ਯਾਰਾਂ ਦਾ ਯਾਰ ਸੀ ਸੁਰਿੰਦਰ ਛਿੰਦਾ, ਪੰਜਾਬ ਤੋਂ ਲੈ ਕੇ ਅਮਰੀਕਾ ਤੱਕ ਉਹਨਾਂ ਦੇ ਦੋਸਤ ਗਮ 'ਚ ਡੁੱਬੇ

author img

By

Published : Jul 26, 2023, 7:05 PM IST

Updated : Jul 26, 2023, 10:23 PM IST

ਲੋਕ ਗਾਇਕ ਸੁਰਿੰਦਰ ਸ਼ਿੰਦਾ ਦੀ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਹੋਈ ਮੌਤ ਤੋਂ ਬਾਅਦ ਪੂਰਾ ਜ਼ਿਲ੍ਹਾ ਗਮਗੀਨ ਹੈ। ਦੂਜੇ ਪਾਸੇ ਸੁਰਿੰਦਰ ਸ਼ਿੰਦਾ ਦੇ ਦੋਸਤ ਅਤੇ ਫਨਕਾਰ ਉਨ੍ਹਾਂ ਨੂੰ ਯਾਦ ਕਰਦਿਆਂ ਕਹਿ ਰਹੇ ਨੇ ਕਿ ਸੁਰਿੰਦਰ ਸ਼ਿੰਦਾ ਨੇ ਪੂਰੀ ਦੁਨੀਆਂ ਵਿੱਚ ਵਸਦੇ ਪੰਜਾਬੀਆਂ ਦੇ ਦਿਲਾਂ ਉੱਤੇ ਆਪਣੀ ਛਾਪ ਛੱਡੀ ਹੈ।

People are remembering late singer Surinder Shinda in Ludhiana
ਯਾਰਾਂ ਦਾ ਯਾਰ ਸੀ ਸੁਰਿੰਦਰ ਛਿੰਦਾ, ਪੰਜਾਬ ਤੋਂ ਲੈ ਕੇ ਅਮਰੀਕਾ ਤੱਕ ਉਹਨਾਂ ਦੇ ਦੋਸਤ ਗਮ 'ਚ ਡੁਬੇ

ਲੁਧਿਆਣਾ: ਸੁਰਿੰਦਰ ਸ਼ਿੰਦਾ ਦੇ ਦਿਹਾਂਤ ਤੋਂ ਬਾਅਦ ਜਿੱਥੇ ਪੰਜਾਬੀ ਫਿਲਮ ਅਤੇ ਸੰਗੀਤ ਜਗਤ ਦੇ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਸੁਰਿੰਦਰ ਸ਼ਿੰਦਾ ਦੇ ਦੋਸਤ ਉਨ੍ਹਾਂ ਨੂੰ ਅੱਜ ਯਾਦ ਕਰ ਰਹੇ ਨੇ। ਸਿਰਫ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਉਹਨਾਂ ਦੇ ਦੋਸਤ ਉਹਨਾਂ ਦੀ ਦੋਸਤੀ ਅਤੇ ਗਾਇਕੀ ਨੂੰ ਯਾਦ ਕਰ ਰਹੇ ਨੇ। ਪੰਜਾਬੀ ਸੱਭਿਆਚਾਰਕ ਮੰਚ ਦੇ ਮੁਖੀ ਕੇ ਕੇ ਬਾਵਾ ਅਤੇ ਅਮਰੀਕਾ ਤੋ ਸੁਰਿੰਦਰ ਸ਼ਿੰਦਾ ਦੇ ਦੋਸਤ ਗੁਰਮੀਤ ਸਿੰਘ ਗਿੱਲ ਨੇ ਕਿਹਾ ਅੱਜ ਇੰਨੇ ਦਰਦ ਵਿੱਚ ਹਾਂ, ਜਿਨ੍ਹਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ।

ਸੁਰਿੰਦਰ ਸ਼ਿੰਦਾ ਕੋਲ ਸੀ ਮਹਾਨ ਕਲਾ: ਪੰਜਾਬੀ ਸੱਭਿਆਚਾਰਕ ਮੰਚ ਦੇ ਮੁਖੀ ਕੇ ਕੇ ਬਾਵਾ ਨੇ ਕਿਹਾ 2023 ਲੋਹੜੀ ਮੇਲੇ ਦੇ ਦੌਰਾਨ ਸੁਰਿੰਦਰ ਛਿੰਦਾ ਵੱਲੋਂ ਪੰਜਾਬੀ ਅਕਾਦਮੀ ਵਿਖੇ ਆਪਣੀ ਆਵਾਜ਼ ਦੇ ਨਾਲ ਸਭ ਨੂੰ ਮੰਤਰ ਮੁਗਦ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਉਸ ਨੂੰ ਕੋਈ ਪੈਸਿਆਂ ਦਾ ਲਾਲਚ ਨਹੀਂ ਸੀ। ਆਪਣੇ ਸਰੋਤਿਆਂ ਨੂੰ ਬੰਨੀ ਰੱਖਣ ਲਈ ਉਹਨਾਂ ਕੋਲ ਜੋ ਕਲਾ ਸੀ ਉਹ ਕਿਸੇ ਗਾਇਕ ਕੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦੀਆਂ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਸੁਰਿੰਦਰ ਸ਼ਿੰਦਾ ਦੇ ਨਾਲ ਜੁੜੀਆਂ ਹੋਈਆਂ ਹਨ। ਪਰਿਵਾਰ ਨੂੰ ਇਸ ਵੱਡੇ ਘਾਟੇ ਦਾ ਭਾਣਾ ਮੰਨਣ ਲਈ ਉਨ੍ਹਾ ਨੇ ਅਰਦਾਸ ਕੀਤੀ।

ਲੋਕਾਂ ਦੇ ਦਿਲਾਂ ਉੱਤੇ ਸੁਰਿੰਦਰ ਸ਼ਿੰਦਾ ਦਾ ਰਾਜ: ਦੂਜੇ ਪਾਸੇ ਸੁਰਿੰਦਰ ਸ਼ਿੰਦਾ ਦੇ ਅਮਰੀਕਾ ਵਿੱਚ ਰਹਿੰਦੇ ਦੋਸਤ ਗੁਰਮੀਤ ਸਿੰਘ ਗਿੱਲ ਵੱਲੋਂ ਵੀ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਸੁਰਿੰਦਰ ਛਿੰਦਾ ਵੱਲੋਂ ਮਾਰੀਆਂ ਗਈਆਂ ਮੱਲਾਂ ਨੂੰ ਯਾਦ ਕਰਦੇ ਹੋਏ ਕਿਹਾ ਹੈ ਕਿ ਉਹ ਇੱਕ ਚੰਗੇ ਗਾਇਕ ਦੇ ਨਾਲ ਇੱਕ ਚੰਗੇ ਦੋਸਤ ਵੀ ਸਨ। ਉਹਨਾਂ ਦੀ ਦੋਸਤੀ ਕਦੀ ਭੁਲਾਈ ਨਹੀਂ ਜਾ ਸਕਦੀ। ਉਹਨਾਂ ਕਿਹਾ ਸ਼ਿੰਦਾ ਨੇ ਜੋ ਨਾਮਣਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ ਖੱਟਿਆ ਹੈ ਉਹ ਅਭੁੱਲ ਹੈ ਅਤੇ ਸੁਰਿੰਦਰ ਸ਼ਿੰਦਾ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਦੇ ਬਾਵਜੂਦ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿਉਂਦੇ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸੁਰਿੰਦਰ ਸ਼ਿੰਦਾ ਦੇ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪੰਜਾਬੀ ਸੰਗੀਤ ਜਗਤ ਨੂੰ ਪਿਆ ਹੈ।

Last Updated : Jul 26, 2023, 10:23 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.