ETV Bharat / state

Patwari strike: ਜਗਰਾਓਂ ’ਚ ਪਟਵਾਰੀਆਂ ਅਤੇ ਕਾਨੂੰਗੋਆਂ ਨੇ ਕੀਤਾ ਸਰਕਾਰ ਦਾ ਪਿੱਟ ਸਿਆਪਾ

author img

By

Published : May 29, 2021, 9:55 AM IST

ਪਿਛਲੇ ਹਫ਼ਤੇ ਪਟਵਾਰੀ ਅਤੇ ਕਾਨੂੰਗੋਆਂ ਵੱਲੋ ਕਾਲੇ ਬਿੱਲੇ ਲਗਾ ਕੇ 20 ਮਈ ਤੋ 27 ਮਈ ਤੱਕ ਰੋਸ ਵਜੋ ਆਪਣੇ ਦਫ਼ਤਰਾਂ ’ਚ ਕੰਮ ਕੀਤਾ ਗਿਆ ਸੀ। ਇਸ ਤੋਂ ਬਾਅਦ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਦੀ 'ਰੈਵੀਨਿਊ ਪਟਵਾਰ ਯੂਨੀਅਨ' ਅਤੇ 'ਦੀ ਕਾਨੂੰਗੋ ਐਸੋਸੀਏਸ਼ਨ' ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੋਵਿਡ ਦੀਆ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਤਹਿਸੀਲ ਜਗਰਾਉਂ ’ਚ ਬੀਤੇ ਦਿਨ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ।

ਸਰਕਾਰ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਪਟਵਾਰੀ
ਸਰਕਾਰ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਪਟਵਾਰੀ

ਲੁਧਿਆਣਾ: ਆਪਣੀਆ ਹੱਕੀ ਮੰਗਾਂ ਨਾ ਮੰਨੀਆ ਜਾਣ ਕਾਰਨ ਪਟਵਾਰੀ ਅਤੇ ਕਾਨੂੰਗੋਆਂ ਵੱਲੋ ਕਾਲੇ ਬਿੱਲੇ ਲਗਾ ਕੇ 20 ਮਈ ਤੋ 27 ਮਈ ਤੱਕ ਰੋਸ ਵਜੋ ਆਪਣੇ ਦਫ਼ਤਰਾਂ ’ਚ ਕੰਮ ਠੱਪ ਕੀਤਾ ਗਿਆ ਸੀ।

ਇਸ ਤੋਂ ਬਾਅਦ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਦੀ 'ਰੈਵੀਨਿਊ ਪਟਵਾਰ ਯੂਨੀਅਨ' ਅਤੇ 'ਦੀ ਕਾਨੂੰਗੋ ਐਸੋਸੀਏਸ਼ਨ' ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੋਵਿਡ ਦੀਆ ਹਦਾਇਤਾ ਦੀ ਪਾਲਣਾ ਕਰਦੇ ਹੋਏ ਤਹਿਸੀਲ ਜਗਰਾਉਂ ’ਚ ਬੀਤੇ ਦਿਨ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ।

ਸਰਕਾਰ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਪਟਵਾਰੀ

ਇਸ ਦੀ ਜਾਣਕਾਰੀ ਦਿੰਦਿਆ ਪਟਵਾਰ ਯੂਨੀਅਨ ਦੇ ਪ੍ਰਧਾਨ ਅਨਿਤ ਨੇ ਦੱਸਿਆ ਕਿ ਸਾਡੀਆ ਮੰਗਾਂ ਜੋ ਕਿ ਬਹੁਤ ਲੰਮੇ ਸਮੇ ਤੋ ਸਰਕਾਰ ਵੱਲੋ ਅਣਗੋਲੀਆ ਕੀਤੀਆ ਜਾ ਰਹੀਆ ਸਨ, ਜਿਸ ਕਰਕੇ ਪੂਰੇ ਪੰਜਾਬ ਵਿੱਚ ਇਹ ਸੰਘਰਸ਼ ਜਾਰੀ ਹੈ । ਜੇਕਰ ਪੰਜਾਬ ਸਰਕਾਰ ਵੱਲੋ ਇਹ ਮੰਗਾ ਜਲਦੀ ਤੋ ਜਲਦੀ ਨਾ ਮੰਗੀਆ ਗਈਆਂ ਤਾ ਪੂਰੇ ਪੰਜਾਬ ਵਿੱਚ ਵਾਧੂ ਸਰਕਲਾ ਦਾ ਕੰਮ ਬੰਦ ਕਰ ਦਿੱਤਾ ਜਾਵੇਗਾ ਅਤੇ ਇਸ ਸੰਘਰਸ਼ ਨੂੰ ਹੋਰ ਵੀ ਤੇਜ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਸੰਪੂਰਨ ਤੌਰ ’ਤੇ ਪੰਜਾਬ ਸਰਕਾਰ ਦੀ ਹੋਵੇਗੀ ।

ਇਸ ਮੌਕੇ ਸਮੂਹ ਕਰਮਚਾਰੀਆਂ ਨੇ ਕਿਹਾ ਕਿ 10000 ਦੀ ਤਨਖ਼ਾਹ ਉਨ੍ਹਾਂ ਦੇ ਖਰਚੇ ਨਹੀਂ ਪੂਰੇ ਹੁੰਦੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਪ੍ਰਵਾਨ ਕੀਤੀਆਂ ਤਾਂ ਉਹ ਵਾਧੂ ਸਰਕਲਾਂ ਦਾ ਕੰਮ ਕਰਨਾ ਬੰਦ ਕਰ ਦੇਣਗੇ।

ਉਨ੍ਹਾਂ ਦੱਸਿਆ ਕਿ ਕਿਹਾ ਕਿ ਪਟਵਾਰੀ ਤੇ ਕਾਨੂੰਗੋਆਂ ’ਤੇ ਕੰਮ ਦਾ ਪੂਰਾ ਪ੍ਰੈਸ਼ਰ ਹੁੰਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਕੰਪਿਊਟਰ ਵੀ ਦਿੱਤੇ ਜਾਣ ਤਾਂ ਜੋ ਉਨ੍ਹਾਂ ਨੂੰ ਕੰਮ ਸਬੰਧੀ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ: CORONA LIVE UPDATE:ਇੱਕ ਦਿਨ 'ਚ ਪੰਜਾਬ 'ਚ ਰਿਕਾਰਡ ਹੋਏ 3,724 ਮਾਮਲੇ, 148 ਮੌਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.