ETV Bharat / bharat

ਰਾਹੁਲ ਗਾਂਧੀ ਨੇ ਰਾਖਵੇਂਕਰਨ ਨੂੰ ਖਤਮ ਕਰਨ ਦੀ ਗੱਲ ਕਰਕੇ ਦਲਿਤ ਵਿਰੋਧੀ ਹੋਣ ਦਾ ਸਬੂਤ ਦਿੱਤਾ: ਸੁਰੇਸ਼ ਕਸ਼ਯਪ - MP Suresh Kashyap

Lok Sabha Member Suresh Kashyap: ਭਾਜਪਾ ਦੇ ਸੀਨੀਅਰ ਆਗੂ 'ਤੇ ਸ਼ਿਮਲਾ ਤੋਂ ਲੋਕ ਸਭਾ ਮੈਂਬਰ ਸੁਰੇਸ਼ ਕਸ਼ਯਪ ਨੇ ਆਖਿਆ ਕਿ ਰਾਹੁਲ ਗਾਂਧੀ ਨੇ ਰਾਖਵੇਂਕਰਨ ਦੇ ਖਿਲਾਫ ਟਿੱਪਣੀ ਕਰਕੇ ਆਪਣੀ ਸੋੜੀ ਮਾਨਸਿਕਤਾ ਦਾ ਸਬੂਤ ਦਿੱਤਾ ਹੈ।

ਭਾਜਪਾ ਐਮਪੀ ਸੁਰੇਸ਼ ਕਸ਼ਯਪ ਦਾ ਵੱਡਾ ਬਿਆਨ
ਭਾਜਪਾ ਐਮਪੀ ਸੁਰੇਸ਼ ਕਸ਼ਯਪ ਦਾ ਵੱਡਾ ਬਿਆਨ (ETV Bharat)
author img

By ETV Bharat Punjabi Team

Published : Sep 21, 2024, 7:11 PM IST

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਰਾਖਵਾਂਕਰਨ ਖਤਮ ਨੂੰ ਲੈਣ ਕੇ ਅਮਰੀਕਾ ਵਿੱਚ ਕੀਤੀ ਟਿੱਪਣੀ ਤੋਂ ਬਾਅਦ ਪੂਰੇ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ । ਇਸੇ ਲੜੀ ਤਹਿਤ ਪੰਜਾਬ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਵੱਲੋਂ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕਰਕੇ ਰਾਹੁਲ ਗਾਂਧੀ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਪੁੱਜੇ ਭਾਜਪਾ ਦੇ ਸੀਨੀਅਰ ਆਗੂ 'ਤੇ ਸ਼ਿਮਲਾ ਤੋਂ ਲੋਕ ਸਭਾ ਮੈਂਬਰ ਸੁਰੇਸ਼ ਕਸ਼ਯਪ ਨੇ ਆਖਿਆ ਕਿ ਰਾਹੁਲ ਗਾਂਧੀ ਨੇ ਰਾਖਵੇਂਕਰਨ ਦੇ ਖਿਲਾਫ ਟਿੱਪਣੀ ਕਰਕੇ ਆਪਣੀ ਸੋੜੀ ਮਾਨਸਿਕਤਾ ਦਾ ਸਬੂਤ ਦਿੱਤਾ ਹੈ।

ਭਾਜਪਾ ਐਮਪੀ ਸੁਰੇਸ਼ ਕਸ਼ਯਪ ਦਾ ਵੱਡਾ ਬਿਆਨ
ਭਾਜਪਾ ਐਮਪੀ ਸੁਰੇਸ਼ ਕਸ਼ਯਪ ਦਾ ਵੱਡਾ ਬਿਆਨ ((PRESS NOTE))

ਰਾਹੁਲ ਗਾਂਧੀ ਨੇ ਹਿੰਦੁਸਤਾਨ ਦੀ ਛਵੀ ਨੂੰ ਵਿਸ਼ਵ ਪੱਧਰ 'ਤੇ ਠੇਸ ਪਹੁੰਚਾਈ ਹੈ। ਉਨ੍ਹਾਂ ਆਖਿਆ ਕਿ ਰਾਹੁਲ ਗਾਂਧੀ ਤੋਂ ਪਹਿਲਾਂ ਜਵਾਹਰ ਲਾਲ ਨਹਿਰੂ , ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਨੇ ਵੀ ਸਮੇਂ - ਸਮੇਂ 'ਤੇ ਰਾਖਵੇਂਕਰਨ ਦੇ ਖਿਲਾਫ ਆਪਣੀ ਘਟੀਆ ਸੋਚ ਦਾ ਸਬੂਤ ਦਿੱਤਾ ਸੀ ਇਸੇ ਰਾਹ 'ਤੇ ਚੱਲਦਿਆਂ ਰਾਹੁਲ ਗਾਂਧੀ ਨੇ ਵੀ ਰਾਖਵੇਂਕਰਨ ਨੂੰ ਖਤਮ ਕਰਨ ਦੀ ਗੱਲ ਕਰਕੇ ਦਲਿਤ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।

ਉਹਨਾਂ ਆਖਿਆ ਕਿ ਕਾਂਗਰਸ ਨੇ ਸੰਵਿਧਾਨ ਨਿਰਮਾਤਾ ਡਾਕਟਰ ਬੀ .ਆਰ. ਅੰਬੇਡਕਰ ਨੂੰ ਵੀ ਬੇਇੱਜਤ ਕੀਤਾ ਅਤੇ ਉਹਨਾਂ ਨੂੰ ਲੋਕ ਸਭਾ ਜਾਣ ਤੋਂ ਦੋ ਵਾਰ ਰੋਕਿਆ। ਬਾਬਾ ਸਾਹਿਬ ਨੂੰ ਭਾਰਤ ਰਤਨ ਦੀ ਉਪਾਧੀ ਦੇਰੀ ਨਾਲ ਦੇਣ ਲਈ ਵੀ ਕਾਂਗਰਸ ਕਸੂਰਵਾਰ ਹੈ । ਇਸ ਮੌਕੇ 'ਤੇ ਪੰਜਾਬ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਜਨਰਲ ਸਕੱਤਰ ਹਰਦੀਪ ਸਿੰਘ ਗਿੱਲ ਨੇ ਰਾਖਵੇਂਕਰਨ ਨੂੰ ਖਤਮ ਕਰਨ ਦੀ ਨਿਖੇਦੀ ਕੀਤੀ ਤੇ ਕਿਹਾ ਕਿ ਰਾਹੁਲ ਗਾਂਧੀ ਦੀ ਟਿੱਪਣੀ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਆਪਣਾ ਪੱਖ ਸਪਸ਼ਟ ਕਿਉਂ ਨਹੀਂ ਕਰ ਰਹੇ ? ਖਾਸ ਕਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੁੱਪ ਕਿਉਂ ਹਨ ? ਉਹ ਇਸ ਮਸਲੇ 'ਤੇ ਆਪਣੀ ਚੁੱਪੀ ਤੋੜਨ ਅਤੇ ਪੰਜਾਬ ਦੇ ਲੋਕਾਂ ਨੂੰ ਆਪਣਾ ਸਪੱਸ਼ਟੀਕਰਨ ਦੇਣ ।

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦਲਿਤ ਸਮਾਜ ਨੂੰ ਅੱਜ ਤੱਕ ਕੁਰਸੀ ਹਥਿਆਉਣ ਲਈ ਵਰਤਿਆ ਜਦ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਗਰੀਬ ਤੇ ਦਲਿਤ ਵਰਗ ਦੇ ਉਥਾਨ ਲਈ ਕਈ ਯੋਜਨਾਵਾਂ ਬਣਾਈਆਂ ਅਤੇ ਇਸ ਦਾ ਫਾਇਦਾ ਗਰੀਬ ਭਾਈਚਾਰੇ ਨੂੰ ਮਿਲਿਆ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਕੈਂਥ ਮੀਤ ਪ੍ਰਧਾਨ ਐਸ.ਸੀ. ਮੋਰਚਾ, ਅਜਮੇਰ ਸਿੰਘ ਬਾਦਲ, ਪ੍ਰਮੋਦ ਕੁਮਾਰ, ਕੁਲਦੀਪ ਸਿੰਘ ਸਿੱਧੂਪੁਰ, ਨਰਿੰਦਰ ਕੌਰ ਗਿੱਲ, ਸੁਰਿੰਦਰ ਮੈਸਮਪੁਰੀ, ਗੌਤਮ ਲੱਧੜ, ਸੂਰਜ ਭਾਨ , ਦਲੀਪ ਸਿੰਘ ਬਚੜੇ, ਚੇਅਰਮੈਨ ਕੰਵਰਵੀਰ ਸਿੰਘ ਮੰਜ਼ਿਲ, ਹਰਜੋਤ ਸਿੰਘ ਮਹਿਤਾ, ਮਨਜੀਤ ਸਿੰਘ ਤਰਸਿੱਕਾ, ਨਾਨਕ ਸਿੰਘ ਚੁੰਗ, ਸਤਬੀਰ ਸਿੰਘ ਫੌਜੀ, ਜੈਦੇਵ ਸਿੰਘ, ਠੇਕੇਦਾਰ ਲਖਵਿੰਦਰ ਸਿੰਘ, ਬਲਜਿੰਦਰ ਸਿੰਘ ਰਸੂਲਪੁਰ, ਜਗਰੂਪ ਸਿੰਘ ਵਡਾਲੀ, ਸਰਬਜੀਤ ਸਿੰਘ ਵਡਾਲੀ ਤੋਂ ਇਲਾਵਾ ਭਾਰੀ ਹੀ ਗਿਣਤੀ ਵਿੱਚ ਭਾਜਪਾ ਦੇ ਵਰਕਰ ਹਾਜ਼ਰ ਸਨ ।

ETV Bharat Logo

Copyright © 2024 Ushodaya Enterprises Pvt. Ltd., All Rights Reserved.