ਅੰਮ੍ਰਿਤਸਰ : ਅਜਨਾਲਾ ਦੇ ਲੋਪੋਕੇ ਅਧੀਨ ਆਉਂਦੇ ਪਿੰਡ ਨਵਾਂ ਜੀਵਨ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਧਿਰਾਂ ਵਿੱਚ ਲੜਾਈ ਦੌਰਾਨ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਸੰਬੰਧੀ ਜਾਣਕਾਰੀ ਦਿੰਦੇ ਜ਼ਖਮੀ ਬੱਬੂ ਵਾਸੀ ਪਿੰਡ ਨਵਾਂ ਜੀਵਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੇ ਗੁਆਂਢ ਵਿਚ ਮੇਰੇ ਚਾਚੇ ਦੇ ਲੜਕੇ ਪੀਟਰ ਭੱਟੀ ਅਤੇ ਸੁਖਦੇਵ ਸਿੰਘ ਰਹਿੰਦੇ ਹਨ।
ਉਹਨਾਂ ਦੱਸਿਆ ਕਿ ਪੀਟਰ ਦਾ ਲੜਕਾ ਸੁਭਾਸ਼ ਜੋ ਕਿ ਪ੍ਰਾਈਵੇਟ ਤੌਰ 'ਤੇ ਲੈਬ ਵਿਚ ਕੰਮ ਕਰਦਾ ਹੈ ਜਿਸਦੀ ਕੂੜਾ ਸੁੱਟਣ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ ਸੀ। ਇਸੇ ਰੰਜਿਸ਼ ਨੂੰ ਲੈ ਕੇ ਜੋਬਨ ਸਿੰਘ, ਸਬੇਗ ਸਿੰਘ, ਅਜੇ, ਮਨਦੀਪ ਸਿੰਘ, ਲੱਕੀ, ਜਸਪਾਲ ਸਿੰਘ, ਸੂਬਾ ਸਿੰਘ, ਰਾਹੁਲ ਮਸੀਹ, ਗੁਰਜੀਤ ਸਿੰਘ ਨੇ ਉਹਨਾਂ ਉੱਤੇ ਹਮਲਾ ਕਰ ਦਿੱਤਾ। ਉਹਨਾਂ ਦੱਸਿਆ ਕਿ ਵਿਰੋਧੀ ਧਿਰ ਕੋਲ ਪਿਸਟਲ ਦਾਤਰ ਤਲਵਾਰਾਂ ਤੇ ਹੋਰ ਤੇਜ਼ਧਾਰ ਹਥਿਆਰ ਸਨ। ਉਹਨਾਂ ਦੱਸਿਆ ਕਿ ਵਿਰੋਧੀ ਧਿਰ ਆਪਣੇ ਨਾਲ ਵੀ 20-25 ਅਣਪਛਾਤੇ ਵਿਅਕਤੀਆਂ ਨੂੰ ਲੈ ਕੇ ਮੇਰੇ ਚਾਚੇ ਦੇ ਲੜਕੇ ਸ਼ੁਭਾਸ਼ ਨੂੰ ਘੇਰ ਲਿਆ ਸੀ।
ਉਕਤ ਮੁਲਜ਼ਮ ਸੂਬਾ ਸਿੰਘ ਉਚੀ ਸਾਰੀ ਲਲਕਾਰਾ ਮਾਰ ਕੇ ਕਿਹਾ ਕਿ ਫੜ ਲਓ ਇਹਨਾਂ ਨੂੰ ਅੱਜ ਇਹਨਾਂ ਨੂੰ ਜਿਉਂਦੇ ਨਹੀਂ ਛੱਡਣਾ, ਤਾਂ ਰਾਹੁਲ ਨੇ ਮੇਰੇ ਚਾਚੇ ਦੇ ਲੜਕੇ ਪੀਟਰ ਭੱਟੀ 'ਤੇ ਦਾਤਰ ਦਾ ਵਾਰ ਕੀਤਾ ਤੇ ਜਸਪਾਲ ਸਿੰਘ ਨੇ ਉਸ ਦੇ ਸਿਰ ਵਿੱਚ ਰੋੜਾ ਮਾਰਿਆ। ਜਿਸ ਨਾਲ ਪੀਟਰ ਭੱਟੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਇਸੇ ਦੌਰਾਨ ਮੇਰੇ ਚਾਚੇ ਦੇ ਦੂਸਰੇ ਲੜਕੇ ਸੁਖਦੇਵ ਸਿੰਘ ਦੀ ਸੱਜੀ ਬਾਂਹ ਅਜੇਪਾਲ ਨੇ ਦਾਤਰ ਦਾ ਵਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਝੜਪ ਦੌਰਾਨ ਜਖਮੀ ਹੋਏ ਤਿੰਨਾਂ ਵਿਅਕਤੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
- ਕੀ ਹੈ ਜਲੰਧਰ 'ਚ ਫੈਲੀ ਅਮੋਨੀਆ ਗੈਸ? ਕਿੰਨੀ ਹੈ ਖ਼ਤਰਨਾਕ ਅਤੇ ਕਿਨ੍ਹਾਂ ਚੀਜ਼ਾਂ 'ਚ ਹੁੰਦੀ ਹੈ ਇਸਦੀ ਵਰਤੋੋਂ? ਪੜ੍ਹੋ ਖਾਸ ਰਿਪੋਰਟ - AMMONIA GAS LEAKAGE
- ਆਪ ਆਗੂ ਡਿੰਪਲ ਵਿਦੇਸ਼ਾਂ ਗ੍ਰਿਫ਼ਤਾਰ, ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ - AAP leader Dimple arrested
- ਸੀਆਈਡੀ ਵਿੰਗ 'ਚ ਤਾਇਨਾਤ ਡੀਐੱਸਪੀ ਦੇ ਘਰ ਤੋਂ ਗਹਿਣੇ ਅਤੇ ਨਕਦੀ ਚੋਰੀ, ਪੁਲਿਸ ਕਰ ਰਹੀ ਮਹਿਲਾ ਚੋਰਾਂ ਦੀ ਭਾਲ - Jewelery and cash stolen
ਇਸ ਸਬੰਧੀ ਪੁਲਿਸ ਥਾਣਾ ਲੋਪੋਕੇ ਦੇ ਐਸ ਐਚ ਓ ਅਮਨਦੀਪ ਸਿੰਘ ਨੇ ਕਿਹਾ ਕਿ ਬੱਬੂ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਉਕਤ ਦੋਸ਼ੀਆਂ ਵਿਰੁੱਧ ਮੁੱਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਤੇ ਬਾਕੀ ਉਕਤ ਦੋਸ਼ੀਆਂ ਦੀ ਭਾਲ ਜਾਰੀ ਹੈ।