ਲੁਧਿਆਣਾ: ਪੰਜਾਬ ਦੇ ਵਿੱਚ ਜੈਵਿਕ ਖੇਤੀ ਬਹੁਤੇ ਪ੍ਰਚੱਲਤ (Organic farming is not very popular) ਨਹੀਂ ਹੈ ਕਿਉਂਕਿ ਪੰਜਾਬ ਵਿਚ ਜ਼ਿਆਦਾਤਰ ਕਿਸਾਨ ਝੋਨੇ ਅਤੇ ਕਣਕ ਦੀ ਫਸਲ ਹੀ ਲਾਉਂਦੇ ਨੇ ਕਿਉਂਕਿ ਉਸ ਦੇ ਐਮਐਸਪੀ ਵੀ ਮਿਲਦਾ ਹੈ ਅਤੇ ਨਾਲ ਹੀ ਉਸ ਦਾ ਮੰਡੀਕਰਨ ਵੀ ਆਸਾਨੀ ਨਾਲ ਹੋ ਜਾਂਦਾ ਹੈ, ਪਰ ਸ਼ਹਿਰਾ ਦੇ ਵਿੱਚ ਹੁਣ ਬਿਨਾਂ ਕੀਟਨਾਸ਼ਕ ਤੋਂ ਸਬਜੀਆਂ ਖਾਣ ਦੇ ਸ਼ਹਿਰੀਆਂ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਤਹਿਤ ਉਨ੍ਹਾਂ ਵੱਲੋਂ ਪਰਿਵਾਰਕ ਜੈਵਿਕ ਖੇਤੀ ਕੀਤੀ ਜਾ ਰਹੀ ਹੈ (Organic farming is not very popular) ਇਸ ਦਾ ਮੰਤਵ ਪਰਿਵਾਰਾਂ ਨੂੰ ਨਾਲ ਜੋੜਨਾ ਹੈ ਅਤੇ ਆਪਣੇ ਲਈ ਬਿਨਾਂ ਰਸਾਇਣਿਕ ਕੀਟਨਾਸ਼ਕਾਂ ਤੋਂ ਸਾਫ ਸੁਥਰੀ ਜੈਵਿਕ ਖੇਤੀ ਕਰ ਕੇ ਸਬਜ਼ੀਆਂ ਉਗਾਉਣ ਹੈ ਜਿਸ ਨਾਲ ਉਹ ਸਿਹਤਮੰਦ ਜ਼ਿੰਦਗੀ ਬਤੀਤ ਕਰ ਸਕਣ। ਜ਼ਿਆਦਾਤਰ ਮੈਂਬਰ ਇਨ੍ਹਾਂ ਵਿੱਚ ਕਾਰੋਬਾਰੀ ਨੇ ਜਾਂ ਡਾਕਟਰ ਨੇ ਅਤੇ ਨੌਕਰੀ ਪੇਸ਼ੇ ਨਾਲ ਸਬੰਧਤ ਨੇ ਜਿਨ੍ਹਾਂ ਦਾ ਕੋਈ ਖੇਤੀ ਨਾਲ ਸਬੰਧਤ ਕੋਈ ਪਿੱਛੋਕੜ ਨਹੀਂ ਹੈ ਪਰ ਇਸ ਦੇ ਬਾਵਜੂਦ ਇਹ ਆਪਣੇ ਖਾਣ ਲਈ ਜੈਵਿਕ ਖੇਤੀ ਕਰ ਰਹੇ ਨੇ।
ਪਰਿਵਾਰਕ ਜੈਵਿਕ ਖੇਤੀ: ਜ਼ਿਲ੍ਹਾ ਲੁਧਿਆਣਾ ਦੇ ਵਿਚ ਚਲ ਰਹੀ ਇਸ ਪਰਿਵਾਰਕ ਜੈਵਿਕ ਖੇਤੀ ਦੀ ਸ਼ੁਰੂਆਤ 2017 (Start of Family Organic Farming 2017) ਦੇ ਵਿਚ ਕੀਤੀ ਗਈ, ਰਾਕੇਸ਼ ਗੁਪਤਾ ਕਾਰੋਬਾਰੀ ਅਤੇ ਨਾਲ ਮਾਂਗਟ ਵੱਲੋਂ ਆਪਣੇ ਪਰਿਵਾਰਾਂ ਦੇ ਖਾਣ ਲਈ ਔਰਗੇਨਿਕ ਸਬਜੀਆ ਉਂਗਾਉਣੀਆ ਸ਼ੁਰੂ ਕੀਤੀਆਂ ਪਰਿਵਾਰਾਂ ਨਾਲ ਸਲਾਹ ਕਰਕੇ ਉਹਨਾਂ ਨੇ ਹੀ ਖਾਲੀ ਪਏ ਪਲਾਟਾਂ ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਜਿਸ ਤੋਂ ਬਾਅਦ ਇਸ ਦਾ ਚੰਗਾ ਰਿਸਪਾਂਸ ਮਿਲਣ ਕਰਕੇ ਪਲਾਟਾਂ ਤੋਂ ਇਹ ਆਰਗੈਨਿਕ ਖੇਤੀ ਏਕੜਾਂ ਵਿੱਚ ਤਬਦੀਲ ਹੋ ਗਈ ਲੁਧਿਆਣਾ ਸ਼ਹਿਰ ਦੇ ਵਿੱਚ ਸਭ ਤੋਂ ਪਹਿਲਾਂ ਕਮਿਨਿਟੀ ਓਰਗੈਨਿਕ ਫਾਰਮਿੰਗ (Community organic farming) ਕਰਨ ਵਾਲੇ ਇਹ ਪਹਿਲੇ ਪਰਿਵਾਰ ਬਣੇ ਜਿਨ੍ਹਾਂ ਨੂੰ ਬੀਤੇ ਦਿਨੀਂ ਸਨਮਾਨਿਤ ਵੀ ਕੀਤਾ ਗਿਆ ਹੈ।
ਕੀ ਹੈ ਪ੍ਰੋਜੇਕਟ ?: ਦਰਅਸਲ ਪਰਿਵਾਰਕ ਖੇਤੀ ਕੁਝ ਪਰਿਵਾਰਾਂ ਵੱਲੋਂ ਮਿਲ ਕੇ ਆਪਣੇ ਲਈ ਓਰਗੈਨਿਕ ਖੇਤੀ ਕਰਕੇ ਆਪਣੇ ਘਰ ਲਈ ਸਬਜ਼ੀਆਂ ਉਗਾਉਣਾ ਹੈ ਤਾਂ ਜੋ ਉਹਨਾਂ ਨੂੰ ਖਾਣ ਲਈ ਔਰਗੇਨਿਕ ਸਬਜੀਆ ਮਿਲ ਸਕਣ ਇਸ ਪ੍ਰੋਜੈਕਟ ਰਾਹੀਂ ਪਹਿਲਾਂ ਹਰ ਪਰਿਵਾਰ ਤੋਂ 36 ਹਜ਼ਾਰ ਰੁਪਏ ਪ੍ਰਤੀ ਸਾਲ (36 thousand rupees per year) ਲਿਆ ਜਾਂਦਾ ਸੀ ਅਤੇ ਇਨ੍ਹਾਂ ਪੈਸਿਆਂ ਦੇ ਵਿੱਚ ਪਰਿਵਾਰ ਨੂੰ ਹਰ ਹਫ਼ਤੇ ਤਾਜ਼ੀਆਂ ਔਰਗੇਨਿਕ ਸਬਜੀਆ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਈਆਂ ਜਾਂਦੀਆਂ ਨੇ ਅਤੇ ਜਦੋਂ ਇਸ ਪ੍ਰੋਜੈਕਟ ਦੇ ਵਿੱਚ ਮੈਂਬਰਾਂ ਦੀ ਤਦਾਦ ਵੱਧੀ ਤਾਂ ਸਲਾਨਾ ਮੈਂਬਰਸ਼ਿਪ ਘਟਾ ਕੇ 30 ਹਜ਼ਾਰ ਰੁਪਏ ਕਰ ਦਿੱਤੀ ਗਈ ਹੁਣ 30 ਹਜ਼ਾਰ ਰੁਪਏ ਦੇ ਵਿੱਚ ਪਰਿਵਾਰ ਨੂੰ ਹਰ ਹਫ਼ਤੇ ਭਰਪੂਰ ਸਬਜ਼ੀਆਂ ਮਿਲਦੀਆਂ ਹਨ ਇੱਕ ਪਰਿਵਾਰ ਨੂੰ 8 ਤੋਂ 10 ਕਿੱਲੋ ਹਰ ਹਫ਼ਤੇ ਉਹਨਾਂ ਦੇ ਘਰ ਤਕ ਸਬਜੀ ਪਹੁੰਚਾਈ ਜਾਂਦੀ ਹੈ ਜਿਸ ਨੂੰ ਉਹ ਆਸਾਨੀ ਨਾਲ ਵਰਤ ਸਕਦੇ ਨੇ ਪੂਰਾ ਸਿਸਟਮ ਇੱਕ ਐਪ ਦੇ ਨਾਲ ਚੱਲਦਾ ਹੈ ਐਪ ਦੇ ਵਿੱਚ ਸਾਰੇ ਮੈਂਬਰ ਹਨ ਅਤੇ ਹਫਤੇ ਬਾਅਦ ਜਦੋਂ ਸਬਜ਼ੀਆਂ ਤੋਰੀਆਂ ਜਾਂਦੀਆਂ ਹਨ ਤਾਂ ਸਾਰੇ ਪਰਿਵਾਰਾਂ ਨੂੰ ਬਰਾਬਰ ਦੇ ਅੰਦਰ ਤਕਸੀਮ ਕਰ ਦਿੱਤੀਆਂ ਜਾਂਦੀਆਂ ਨੇ ਜਿਸ ਨਾਲ ਕਿਸੇ ਵੀ ਤਰ੍ਹਾਂ ਕਿਸੇ ਨੂੰ ਵੀ ਘੱਟ-ਵੱਧ ਸਬਜ਼ੀ ਨਹੀਂ ਮਿਲਦੀ ਜੇਕਰ ਫਿਰ ਵੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਸਾਰੇ ਪਰਿਵਾਰ ਇੱਕ ਵਟਸਐਪ ਗਰੁੱਪ ਵਿੱਚ add ਹਨ ਅਤੇ ਉਹ ਆਪਣੀ ਸ਼ਿਕਾਇਤ ਉਥੇ ਦਰਜ ਕਰਵਾ ਕੇ ਮੁਸ਼ਕਲ ਦਾ ਹੱਲ ਲੈ ਸਕਦੇ ਨੇ ।
ਕਿਹੜੀਆਂ ਸਬਜ਼ੀਆਂ ਦੀ ਕਾਸ਼ਤ: ਓਰਗੈਨਿਕ ਕਮਿਊਨਿਟੀ ਫਾਰਮਿੰਗ (Community organic farming) ਦੇ ਵਿਚ ਆਲੂ ਅਤੇ ਪਿਆਜ ਨੂੰ ਛੱਡ ਕੇ ਘਰੇਲੂ ਵਰਤੋਂ ਦੀਆਂ ਹੋਰ ਸਬਜ਼ੀਆਂ ਉਗਾਈਆ ਜਾਂਦੀਆ ਨੇ, ਆਲੂ-ਪਿਆਜ ਇਸ ਕਰਕੇ ਨਹੀਂ ਰਹਿ ਜਾਂਦੀ ਕਿਉਂਕਿ ਹਰ ਘਰ ਦੇ ਵਿਚ ਉਸ ਦੀ ਖਪਤ ਆਮ ਸਬਜ਼ੀ ਨਾਲੋਂ ਜਿਆਦਾ ਹੁੰਦੀ ਹੈ ਇਸ ਕਰਕੇ ਮੰਗ ਦੇ ਮੁਤਾਬਕ ਸਪਲਾਈ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਪਰ ਸੀਜ਼ਨਲ ਸਾਰੀਆਂ ਹੀ ਸਬਜ਼ੀਆਂ ਇਸ ਪ੍ਰੋਜੈਕਟ ਦੇ ਰਾਹੀਂ ਪਰਿਵਾਰਾਂ ਨੂੰ ਮਿਲਦੀਆਂ ਨੇ ਜਿਸ ਵਿਚ ਗੋਭੀ, ਸ਼ਲਗਮ, ਗਾਜਰ, ਪਾਲਕ, ਸਾਗ, ਧਨੀਆਂ, ਪਾਲਕ, ਗੱਠ ਗੋਬੀ, ਚੁਕੰਦਰ ਅਤੇ ਹੋਰ ਘਰੇਲੂ ਵਰਤੋ ਦੀਆ ਸਾਰੀਆ ਹੀ ਸਬਜ਼ੀਆਂ ਉਗਾਈਆ ਜਾਂਦੀਆ ਨੇ।
ਇਹ ਵੀ ਪੜ੍ਹੋ: ਭਾਜਪਾ ਨੇ ਜਾਰੀ ਕੀਤੀ ਨਵੀਂ ਸੂਚੀ, ਕੋਰ ਕਮੇਟੀ ਅਤੇ ਵਿੱਤ ਕਮੇਟੀ ਦਾ ਕੀਤਾ ਐਲਾਨ
ਰਸਾਇਣਿਕ ਕੀਟਨਾਸ਼ਕ ਰਹਿਤ ਖੇਤੀ: ਔਰਗੈਨਿਕ ਖੇਤੀ ਰਸਾਇਣਕ ਕੀਟਨਾਸ਼ਕਾਂ (Organic farming chemical pesticides) ਤੋਂ ਬੁਰੀ ਤਰ੍ਹਾਂ ਰਹਿਤ ਹੈ, ਪ੍ਰੋਜੈਕਟ ਦੇ ਫਾਊਂਡਰ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਘਰੇਲੂ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ, ਜਿਹੜੀ ਕੀਟਨਾਸ਼ਕ ਪਾਏ ਜਾਂਦੇ ਹਨ ਉਹ ਪੂਰੀ ਤਰ੍ਹਾਂ ਔਰਗੈਨਿਕ ਹੁੰਦੇ ਨੇ ਭਾਵ ਕਿ ਮਨੁੱਖੀ ਸਿਹਤ ਤੇ ਉਸ ਦਾ ਕੋਈ ਅਸਰ ਨਹੀਂ ਪੈਂਦਾ। ਉਹ ਇਸ ਦਾ ਪੂਰਾ ਖਿਆਲ ਰੱਖਦੇ ਨੇ, ਇਸ ਤੋਂ ਇਲਾਵਾ ਫਾਰਮ ਦੀ ਦੇਖਭਾਲ ਲਈ ਇੱਕ ਸੁਪਰਵਾਈਜ਼ਰ ਰੱਖਿਆ ਗਿਆ ਹੈ, ਉਸ ਦੇ ਹੇਠਾਂ ਕੰਮ ਕਰਨ ਵਾਲੇ ਵਰਕਰ ਹਨ ਜੋ ਖੇਤੀ ਕਰਦੇ ਨੇ ਅਤੇ ਫਿਰ ਸਬਜੀਆਂ ਹਫ਼ਤੇ ਬਾਅਦ ਤੋੜ ਕੇ ਉਨ੍ਹਾਂ ਨੂੰ ਮੈਂਬਰਾਂ ਦੇ ਘਰਾਂ ਤੱਕ ਪਹੁੰਚਾਉਂਦੇ ਨੇ, ਸੌਖੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਪਰਿਵਾਰ ਨੇ ਮਿਲ ਕੇ ਆਪਣੇ ਲਈ ਸਬਜ਼ੀਆ ਉਗਾਨੀ ਸ਼ੁਰੂ ਕੀਤੀਆਂ ਨੇ। ਲਗਾਤਾਰ ਇਸ ਵਿੱਚ ਮੈਂਬਰਾਂ ਦੀ ਗਿਣਤੀ ਵਧ ਰਹੀ ਹੈ ਪਰ ਸ਼ਹਿਰਾਂ ਦੇ ਵਿਚ ਘੱਟ ਜ਼ਮੀਨ ਹੋਣ ਕਰਕੇ ਜਿਆਦਾ ਮੈਂਬਰਾਂ ਨੂੰ ਨਹੀਂ ਜੋੜਿਆ ਜਾ ਰਿਹਾ ਹੈ ।
ਠੇਕੇ ਰਹਿਤ ਜ਼ਮੀਨ: ਇਨ੍ਹਾਂ ਪਰਿਵਾਰਾਂ ਵੱਲੋਂ ਠੇਕੇ ਤੇ ਜਮੀਨ ਨਹੀਂ ਲਈ ਜਾਂਦੀ ਸਗੋਂ ਪ੍ਰੋਜੈਕਟ ਦੇ ਵਿੱਚ ਜੋ ਮੈਂਬਰ ਜੁੜੇ ਹੋਏ ਹਨ ਉਹਨਾਂ ਦੇ ਖਾਲੀ ਪਏ ਪਲਾਟਾਂ ਦੇ ਵਿੱਚ ਹੀ ਇਹ ਖੇਤੀ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਵੀ ਪੈਸਾ ਨਹੀਂ ਦਿੱਤਾ ਜਾਂਦਾ ਸਗੋਂ ਉਹਨਾਂ ਨੂੰ ਮੈਂਬਰਸ਼ਿਪ ਲਈ ਪੂਰੇ ਪੈਸੇ ਦੇਣੇ ਪੈਂਦੇ ਨੇ ਅਤੇ ਉਨ੍ਹਾਂ ਨੂੰ ਸਬਜ਼ੀਆਂ ਵੀ ਬਾਕੀ ਮੈਂਬਰਾਂ ਬਾਅਦ ਹੀ ਮਿਲਦੀ ਹੈ, ਇਸ ਦਾ ਕਾਰਨ ਇਸ ਪ੍ਰੋਜੈਕਟ ਨੂੰ ਲਾਹੇਵੰਦ ਬਣਾਉਣਾ ਨਹੀਂ ਹੈ ਸਗੋਂ ਆਪਣੀ ਸਿਹਤ ਦਾ ਬਿਹਤਰ ਖਿਆਲ ਰੱਖਣਾ ਹੈ ਤਾਂਜੋ ਉਹਨਾਂ ਨੂੰ ਜ਼ਮੀਨ ਲਈ ਠੇਕਾ ਨਾ ਦੇਣਾ ਪਵੇ, ਪ੍ਰੋਜੈਕਟ ਦੇ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ-ਪਹਿਲ ਉਨ੍ਹਾਂ ਨੂੰ ਕਾਫੀ ਨੁਕਸਾਨ ਵੀ ਹੋਇਆ ਉਹਨਾਂ ਨੇ ਆਪਣੇ ਕੋਲੋਂ ਪੈਸੇ ਪਾਏ ਜਿਸ ਤੋਂ ਬਾਅਦ ਲੋਕਾਂ ਨੇ ਇਸ ਪੂਰੇ ਇਕ ਕੰਸੈਪਟ ਨੂੰ ਸਮਝਿਆ ਅਤੇ ਸਾਡੇ ਨਾਲ ਜੁੜੋ, ਲੋਕਾਂ ਦੀ ਸਿਹਤ ਦਾ ਖਿਆਲ ਰੱਖਣ ਲਈ ਅਤੇ ਕਿਹੜੀ ਬੀਜਾਂ ਤੇ ਖਾਦਾਂ ਦੀ ਵਰਤੋਂ ਕਰਨੀ ਹੈ ਇਸ ਲਈ 2 ਡਾਕਟਰ ਵੀ ਪ੍ਰੋਜੈਕਟ ਦੇ ਵਿਚ ਜੁੜੇ ਹੋਏ ਹਨ ਜੋ ਸਮੇਂ ਸਮੇਂ ਤੇ ਏਸ ਵਿਚ ਆਪਣੀ ਸਲਾਹ ਦਿੰਦੇ ਰਹਿੰਦੇ ਨੇ।
ਕਿਸਾਨਾਂ ਅਤੇ ਲੋਕਾਂ ਨੂੰ ਅਪੀਲ: ਕਮਿਊਨਿਟੀ ਔਰਗਾਨਿਕ ਖੇਤੀ (Community organic farming) ਕਰ ਰਹੇ ਅਰਬਨ ਕਿਸਾਨਾਂ ਨੇ ਪੰਜਾਬ ਦੇ ਹੋਰਨਾਂ ਕਿਸਾਨਾਂ ਨੂੰ ਇਸ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਵੱਧ ਤੋਂ ਵੱਧ ਜੈਵਿਕ ਖੇਤੀ ਵੱਲ ਉਤਸ਼ਾਹਿਤ ਹੋਣ ਜਿਸ ਨਾਲ ਲੋਕਾਂ ਨੂੰ ਕੈਮੀਕਲ ਰਹਿਤ ਸਬਜ਼ੀਆਂ ਮਿਲ ਸਕਣਗੀਆਂ ਇਸ ਦੇ ਨਾਲ ਹੀ ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਖਾਣ ਲਈ ਕਿਚਨ ਗਾਰਡਨ ਦੀ ਸ਼ੁਰੂਆਤ ਕਰਨ ਜਿਨ੍ਹਾਂ ਦੇ ਕੋਲ ਥੋੜ੍ਹੀ ਬਹੁਤ ਵੀ ਥਾਂ ਹੈ ਉਹ ਉਥੇ ਆਪਣੇ ਖਾਣ ਲਈ ਸਬਜ਼ੀਆਂ ਉਗਾਉਣ ਉਨ੍ਹਾਂ ਕਿਹਾ ਕਿ ਇਸ ਨਾਲ ਬਿਮਾਰੀਆਂ ਤਾਂ ਖ਼ਤਮ ਨਹੀਂ ਹੋ ਸਕਦੀ ਹੈ ਪਰ ਇਨਸਾਨ ਨੂੰ ਆਪਣੀ ਬੀਮਾਰੀ ਨਾਲ ਲੜਨ ਲਈ ਤਾਕਤ ਜ਼ਰੂਰ ਮਿਲਦੀ ਹੈ ।