ETV Bharat / state

ਆਪ ਵਿਧਾਇਕ ਦੇ ਬਿਆਨ ’ਤੇ ਛਿੜਿਆ ਵਿਵਾਦ, ਵਿਰੋਧੀਆਂ ਨੇ ਚੁੱਕੇ ਸਵਾਲ - ਕਲਗੀਆਂ ਵਾਲੇ ਕੇਵਲ ਇੱਕੋ ਸ਼੍ਰੀ ਗੁਰੂ ਗੋਬਿੰਦ ਸਿੰਘ

ਆਮ ਆਦਮੀ ਪਾਰਟੀ ਦੇ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਆਪਣੇ ਬਿਆਨ ਨੂੰ ਲੈ ਕੇ ਵਿਵਾਦਾਂ ਚ (AAP MLA Manvinder Gyaspura) ਘਿਰ ਗਏ ਹਨ। ਗਿਆਸਪੁਰਾ ਨੇ ਚੋਣਾਂ ਅੰਦਰ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਦੇ ਹਾਰਨ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇੱਥੇ ਕਲਗੀਆਂ ਵਾਲੇ ਨਹੀਂ ਰਹੇ ਲੱਖਾ ਕੀ ਚੀਜ਼ ਹੈ ਜਿਸ ਨੂੰ ਲੈਕੇ ਵਿਰੋਧੀਆਂ ਪਾਰਟੀਆਂ ਗਿਆਸਪੁਰਾ ਨੂੰ ਨਿਸ਼ਾਨੇ ’ਤੇ ਲੈ ਰਹੀਆਂ ਹਨ।

ਆਪ ਵਿਧਾਇਕ ਮਨਵਿੰਦਰ ਗਿਆਸਪੁਰਾ ਦੇ ਬਿਆਨ ’ਤੇ ਵਿਰੋਧੀਆਂ ਪਾਰਟੀਆਂ ਨੇ ਚੁੱਕੇ ਸਵਾਲ

author img

By

Published : Mar 16, 2022, 9:57 AM IST

ਲੁਧਿਆਣਾ: ਆਮ ਆਦਮੀ ਪਾਰਟੀ ਦੇ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਆਪਣੇ ਬਿਆਨ ਨੂੰ ਲੈ ਕੇ ਵਿਵਾਦਾਂ ’ਚ (AAP MLA Manvinder Gyaspura) ਘਿਰ ਗਏ ਹਨ। ਇਸ ਵਿਧਾਇਕ ਨੇ ਚੋਣਾਂ ਅੰਦਰ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਦੇ ਹਾਰਨ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇੱਥੇ ਕਲਗੀਆਂ ਵਾਲੇ ਨਹੀਂ ਰਹੇ ਲੱਖਾ ਕੀ ਚੀਜ਼ ਹੈ। ਇਸ ਬਿਆਨ ਤੋਂ ਬਾਅਦ ਗਿਆਸਪੁਰਾ ਤੇ ਵਿਰੋਧੀਆਂ ਨੇ ਜੰਮਕੇ ਨਿਸ਼ਾਨੇ ਸਾਧੇ ਹਨ ਅਤੇ ਆਪਣਾ ਬਿਆਨ ਵਾਪਿਸ ਲੈਣ ਅਤੇ ਮੁਆਫੀ ਮੰਗਣ।

ਆਪ ਵਿਧਾਇਕ ਮਨਵਿੰਦਰ ਗਿਆਸਪੁਰਾ ਦੇ ਬਿਆਨ ’ਤੇ ਵਿਰੋਧੀਆਂ ਪਾਰਟੀਆਂ ਨੇ ਚੁੱਕੇ ਸਵਾਲ

ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਇਸ ਬਿਆਨ ਦੀ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਨਿੰਦਾ ਕਰਦੇ ਹੋਏ ਸ਼੍ਰੋਮਣੀ ਕਮੇਟੀ ਤੋਂ ਕਾਰਵਾਈ ਦੀ ਮੰਗ ਵੀ ਕੀਤੀ। ਦੱਸਣਯੋਗ ਹੈ ਕਿ ਇੱਕ ਚੈਨਲ ਦੀ ਇੰਟਰਵਿਊ ਦੌਰਾਨ ਵਿਧਾਇਕ ਗਿਆਸਪੁਰਾ ਨੇ ਲਖਵੀਰ ਸਿੰਘ ਲੱਖਾ ਦੀ ਹਾਰ ਉੱਪਰ ਕੀਤੇ ਸਵਾਲ ਦਾ ਜਵਾਬ ਦਿੰਦੇ ਕਿਹਾ ਸੀ ਕਿ ਇੱਥੇ ਕਲਗੀਆਂ ਵਾਲੇ ਨਹੀਂ ਰਹੇ ਲੱਖਾ ਕੀ ਚੀਜ਼ ਹੈ। ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਕਲਗੀਆਂ ਵਾਲੇ ਪਾਤਸ਼ਾਹ ਕੇਵਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਨ। ਜੋ ਬਿਆਨ ਮੌਜੂਦਾ ਵਿਧਾਇਕ ਨੇ ਦਿੱਤਾ ਹੈ ਉਸਦੇ ਲਈ ਮੁਆਫੀ ਮੰਗਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਨੂੰ ਵੀ ਇਸਦਾ ਨੋਟਿਸ ਲੈਣਾ ਚਾਹੀਦਾ ਹੈ।

ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਦੁਨੀਆ ’ਚ ਕਲਗੀਆਂ ਵਾਲੇ ਕੇਵਲ ਇੱਕੋ ਸ਼੍ਰੀ ਗੁਰੂ ਗੋਬਿੰਦ ਸਿੰਘ ਸਨ। ਮੌਜੂਦਾ ਵਿਧਾਇਕ ਨੇ ਜੋ ਵਿਵਾਦਿਤ ਬਿਆਨ ਦਿੱਤਾ ਹੈ ਉਸ ਉੱਪਰ ਸ਼੍ਰੋਮਣੀ ਕਮੇਟੀ ਨੂੰ ਕਾਰਵਾਈ ਕਰਨੀ ਚਾਹੀਦੀ ਹੈ।

ਉਥੇ ਹੀ ਹਲਕਾ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਖਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਗਿਆਸਪੁਰਾ ਨੇ ਕਿਹਾ ਕਿ ਕੇਵਲ ਮਾਲਵੇ ਦੀ ਕਹਾਵਤ ਉਨ੍ਹਾਂ ਲੋਕਾਂ ਲਈ ਵਰਤੀ ਸੀ ਜੋ ਖੁਦ ਨੂੰ ਧੁਰੰਦਰ ਅਖਵਾਉਂਦੇ ਸੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਜਾਣਬੁੱਝ ਕੇ ਮਾਮਲੇ ਨੂੰ ਤੂਲ ਦੇ ਰਹੇ ਹਨ ਉਹ ਆਰਐਸਐਸ ਦੇ ਲੋਕ ਹਨ, ਜੋ ਕਿਸੇ ਵੀ ਥਾਂ ਉੱਪਰ ਕਿਸੇ ਵੀ ਸਮੇਂ ਉਨ੍ਹਾਂ ਨਾਲ ਬਹਿਸ ਕਰ ਸਕਦੇ ਹਨ।

ਇਹ ਵੀ ਪੜ੍ਹੋ: ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਨੌਜਵਾਨਾਂ ਵਿੱਚ ਉਤਸ਼ਾਹ, ਫਰੀਦਕੋਟ ਤੋਂ ਬੱਸਾਂ ਰਵਾਨਾ

ETV Bharat Logo

Copyright © 2025 Ushodaya Enterprises Pvt. Ltd., All Rights Reserved.