ETV Bharat / state

Baby Fall in Drain: ਗੰਦੇ ਨਾਲੇ ਵਿੱਚ ਡਿੱਗਿਆ ਬੱਚਾ, ਮਾਂ 'ਤੇ ਲੱਗੇ ਇਲਜ਼ਾਮ, ਰੈਸਕਿਊ ਜਾਰੀ - ਗੋਪਾਲ ਨਗਰ

ਲੁਧਿਆਣਾ ਦੇ ਹੈਬੋਵਾਲ ਕਾਲੀ ਮਾਤਾ ਮੰਦਿਰ ਦੇ ਕੋਲ ਇੱਕ ਸਾਲ ਦਾ ਬੱਚਾ ਗੰਦੇ ਨਾਲ ਵਿੱਚ ਡਿੱਗ ਗਿਆ ਹੈ। ਬੱਚੇ ਨੂੰ ਗੰਦੇ ਨਾਲੇ ਵਿੱਚ ਸੁੱਟਣ ਦੇ ਇਲਜ਼ਾਮ ਉਸ ਦੀ ਮਾਂ ਉੱਤੇ ਹੀ ਲੱਗੇ ਹਨ। ਬੱਚੇ ਦੀ ਭਾਲ ਲਈ ਪ੍ਰਸ਼ਾਸਨ ਵੱਲੋਂ ਰੈਸਕਿਊ ਚਲਾਇਆ ਜਾ ਰਿਹਾ ਹੈ।

Baby Fall in Drain Ludhiana
Baby Fall in Drain
author img

By

Published : Apr 9, 2023, 12:27 PM IST

ਗੰਦੇ ਨਾਲੇ ਵਿੱਚ ਡਿੱਗਿਆ ਬੱਚਾ, ਮਾਂ 'ਤੇ ਲੱਗੇ ਇਲਜ਼ਾਮ, ਰੈਸਕਿਊ ਜਾਰੀ

ਲੁਧਿਆਣਾ: ਹੈਬੋਵਾਲ ਕਾਲੀ ਮਾਤਾ ਮੰਦਿਰ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਸਾਲ ਦਾ ਬੱਚਾ ਅਚਾਨਕ ਆਪਣੀ ਮਾਂ ਦੇ ਹੱਥੋਂ ਛੁੱਟ ਗਿਆ ਅਤੇ ਗੰਦੇ ਨਾਲੇ ਵਿੱਚ ਡਿੱਗ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਅਤੇ ਨਿਗਮ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਤੇ ਕ੍ਰੇਨ ਦੀ ਮਦਦ ਨਾਲ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ, ਪਰ ਦੇਰ ਰਾਤ ਤੱਕ ਕੁਝ ਪਤਾ ਨਹੀਂ ਲੱਗਾ। ਟੀਮ ਲਗਾਤਾਰ ਬੱਚੇ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ।

ਮਾਂ 'ਤੇ ਲੱਗੇ ਬੱਚੇ ਨੂੰ ਨਾਲੇ 'ਚ ਸੁੱਟਣ ਦੇ ਇਲਜ਼ਾਮ: ਇਲਾਕਾ ਵਾਸੀਆਂ ਨੇ ਦੱਸਿਆ ਕਿ ਮਹਿਲਾ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਇਲਾਕੇ ਦੇ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਬੱਚੇ ਦੀ ਮਾਂ ਅਕਸਰ ਹੀ ਬੱਚੇ ਨਾਲ ਕੁੱਟਮਾਰ ਕਰਦੀ ਰਹਿੰਦੀ ਸੀ ਅਤੇ ਉਸ ਨੇ ਹੀ ਆਪਣੇ ਬੱਚੇ ਨੂੰ ਨਾਲੇ ਦੇ ਵਿੱਚ ਸੁੱਟ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਂ ਨੇ ਪਹਿਲਾਂ ਆਪਣੇ ਬੱਚੇ ਦੀ ਗਲੀ ਵਿੱਚ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਨਾਲੇ ਵਿੱਚ ਸੁੱਟ ਦਿੱਤਾ। ਇਸ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਈ। ਗੋਪਾਲ ਨਗਰ ਕਾਲੀ ਮਾਤਾ ਮੰਦਿਰ ਕੋਲ ਉਸ ਦਾ ਬੱਚਾ ਬੁੱਢੇ ਨਾਲੇ ਵਿੱਚ ਡਿੱਗ ਜਾਣ ਦੀ ਗੱਲ ਕੀਤੀ ਜਾ ਰਹੀ ਹੈ।

ਬੱਚੇ ਦੀ ਮਾਂ ਨੇ ਕਿਹਾ- ਬੱਚਾ ਹੱਥੋ ਛੁੱਟ ਗਿਆ: ਜਦਕਿ ਬੱਚੇ ਦੀ ਮਾਂ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਬੱਚੇ ਨੂੰ ਲੈ ਕੇ ਜਾ ਰਹੀ ਸੀ, ਉਸ ਸਮੇਂ ਉਸ ਦਾ ਪੈਰ ਤਿਲਕਣ ਕਰਕੇ, ਬੱਚਾ ਹੱਥੋਂ ਛੁੱਟ ਕੇ ਨਾਲੇ ਵਿੱਚ ਡਿੱਗ ਗਿਆ। ਪ੍ਰਸ਼ਾਸਨ ਵੱਲੋਂ ਲਗਾਤਾਰ ਕ੍ਰੇਨ ਦੀ ਮਦਦ ਨਾਲ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਮਹਿਲਾ ਹੈਬੋਵਾਲ ਵਿੱਚ ਇੱਕ ਕਿਰਾਏ ਦੇ ਮਕਾਨ ਉੱਤੇ ਰਹਿੰਦੀ ਹੈ। ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਵੀ ਬੱਚੇ ਦੀ ਭਾਲ ਲਈ ਟੀਮਾਂ ਲਗਾਈਆਂ ਗਈਆਂ ਹਨ, ਪਰ ਹਾਲੇ ਤੱਕ ਬੱਚੇ ਦਾ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ: Mustard Crop Price: MSP ਦੀ ਖੇਡ 'ਚ ਉਲਝੇ ਕਿਸਾਨ, ਕਿਹਾ- ਇਸ ਸਾਲ ਸਰ੍ਹੋਂ ਦੀ ਫ਼ਸਲ ਦਾ ਮਿਲ ਰਿਹੈ ਘੱਟ ਮੁੱਲ

ETV Bharat Logo

Copyright © 2025 Ushodaya Enterprises Pvt. Ltd., All Rights Reserved.