ETV Bharat / state

ਤੁਹਾਡੇ ਆਗੂ, ਭਾਰਤ ਭੂਸ਼ਣ ਆਸ਼ੂ ਕਿਹੜੇ ਮੁੱਦਿਆਂ ‘ਤੇ ਕਰਦੇ ਹਨ ਸਿਆਸਤ ? ਵੇਖੋ ਇਹ ਖਾਸ ਰਿਪੋਰਟ - ਆਸ਼ੂ ‘ਤੇ ਵਿਰੋਧੀਆਂ ਦੇ ਇਲਜ਼ਾਮ

ਸੂਬੇ ਦੇ ਵਿੱਚ ਵਿਧਾਨ ਸਭਾ ਚੋਣਾਂ (Assembly elections) ਨੂੰ ਲੈਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ। ਈਟੀਵੀ ਭਾਰਤ ਦੇ ਵੱਲੋਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਲੀਡਰਾਂ ਦੇ ਸਿਆਸੀ ਜੀਵਨ, ਉਨ੍ਹਾਂ ਦੇ ਆਪਣੇ ਹਲਕੇ ਵਿੱਚ ਕੀਤੇ ਕੰਮਾਂ ਨੂੰ ਲੈਕੇ ਖਾਸ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਨੂੰ ਲੈਕੇ ਖਾਸ ਰਿਪੋਰਟ ਪੇਸ਼ ਕੀਤੀ ਗਈ ਹੈ।

author img

By

Published : Sep 14, 2021, 12:09 PM IST

Updated : Sep 14, 2021, 12:32 PM IST

ਲੁਧਿਆਣਾ: ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਵੱਲੋਂ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਕੌਂਸਲਰ ਵਜੋਂ ਕੀਤੀ ਗਈ ਹੈ। ਜ਼ਿਲ੍ਹੇ ਦਾ ਵਿਧਾਨ ਸਭਾ ਹਲਕਾ ਪੱਛਮੀ ਨਿਰੋਲ ਸ਼ਹਿਰੀ ਇਲਾਕਾ ਹੈ ਜਿਸ ਤੋਂ ਪੰਜਾਬ ਕੈਬਨਿਟ ‘ਚ ਮੌਜੂਦਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੋ ਵਾਰ ਵਿਧਾਇਕ ਰਹੇ ਹਨ। ਭਾਰਤ ਭੂਸ਼ਣ ਆਸ਼ੂ ਦਾ ਜਨਮ 20 ਮਾਰਚ 1971 ਵਿੱਚ ਹੋਇਆ। ਭਾਰਤ ਭੂਸ਼ਣ ਆਸ਼ੂ ਦੀ ਉਮਰ 50 ਸਾਲ ਹੈ।

ਆਸ਼ੂ ਦੇ ਸਿਆਸੀ ਜੀਵਨ ਦੀ ਸ਼ੁਰੂਆਤ

ਭਾਰਤ ਭੂਸ਼ਣ ਆਸ਼ੂ ਪੰਜਾਬ ਦੇ ਫੂਡ ਸਪਲਾਈ ਮੰਤਰੀ ਹਨ। ਆਸ਼ੂ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ 1997 ਤੋਂ ਲੁਧਿਆਣਾ ਦੇ ਵਾਰਡ ਨੰਬਰ 48 ਤੋਂ ਸ਼ੁਰੂ ਕੀਤੀ। ਉਹ 1997 ਤੋਂ ਲੈਕੇ ਸਾਲ 2007 ਤੱਕ ਲਗਾਤਾਰ 2 ਵਾਰ ਕਾਂਗਰਸ ਪਾਰਟੀ ਵਲੋਂ ਕੌਂਸਲਰ ਚੁਣੇ ਗਏ ਹਨ। ਸਾਲ 2007 ਤੋਂ ਲੈਕੇ 2012 ਤੱਕ ਉਹ ਵਾਰਡ ਨੰਬਰ 54 ਤੋਂ ਕੌਂਸਲਰ ਰਹੇ। 2012 ‘ਚ ਉਨ੍ਹਾਂ ਨੂੰ ਕਾਂਗਰਸ ਵੱਲੋਂ ਟਿਕਟ ਮਿਲੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਡਿਪਟੀ ਸੀ ਐਲ ਪੀ ਲੀਡਰ ਵਿਧਾਨ ਸਭਾ ਚੁਣਿਆ ਗਿਆ।

ਲੁਧਿਆਣਾ ਪੱਛਮੀ ਹਲਕੇ ਦੇ ਵਿੱਚ ਵੋਟਰਾਂ ਦੀ ਗਿਣਤੀ

ਜੇਕਰ ਲੁਧਿਆਣਾ ਪੱਛਮੀ ਦੀ ਗੱਲ ਕੀਤੀ ਜਾਵੇ ਤਾਂ 132 ਦੇ ਕਰੀਬ ਪਿੰਡ ਹਨ ਜਦੋਂ ਕਿ 7 ਸ਼ਹਿਰ ਹਨ। ਲੁਧਿਆਣਾ ਪੱਛਮੀ ਦੀ ਕੁੱਲ 3 ਲੱਖ 62 ਹਜ਼ਾਰ 602 ਵਸੋਂ ਹੈ ਜਿਸ ਵਿੱਚ 1 ਲੱਖ 91 ਹਜ਼ਾਰ 203 ਪੁਰਸ਼ ਹਨ ਜਦੋਂ ਕਿ 1 ਲੱਖ 71 ਹਜ਼ਾਰ 399 ਮਹਿਲਾਵਾਂ ਹਨ। ਜੇਕਰ ਸਹਿਰੀ ਖੇਤਰ ਦੀ ਗੱਲ ਕੀਤੀ ਜਾਵੇਂ ਤਾਂ ਇੱਥੇ 47 ਹਜ਼ਾਰ 773 ਪੁਰਸ਼ ਵੋਟਰ ਅਤੇ 42 ਹਜ਼ਾਰ 340 ਮਹਿਲਾ ਵੋਟਰ ਹਨ। ਕੁੱਲ 90 ਹਜ਼ਾਰ 113 ਵੋਟਰ ਸ਼ਹਿਰੀ ਹਨ ਜਦੋਂ ਕਿ ਪੇਡੂਂ ਖੇਤਰ ਦੇ ਵਿੱਚ ਕੁੱਲ ਪੁਰਸ਼ ਵੋਟਰਾਂ ਦੀ ਗਿਣਤੀ 1 ਲੱਖ 43 ਹਜ਼ਾਰ 430 ਅਤੇ 1 ਲੱਖ 29 ਹਜ਼ਾਰ 59 ਮਹਿਲਾ ਵੋਟਰ ਹਨ। ਕੁੱਲ 2 ਲੱਖ 72 ਹਜ਼ਾਰ 489 ਵੋਟਰ ਪੇਂਡੂ ਖੇਤਰ ਦੇ ਹਨ।

ਤੁਹਾਡੇ ਆਗੂ, ਭਾਰਤ ਭੂਸ਼ਣ ਆਸ਼ੂ ਕਿਹੜੇ ਮੁੱਦਿਆਂ ‘ਤੇ ਕਰਦੇ ਹਨ ਸਿਆਸਤ ?

ਭਾਰਤ ਭੂਸ਼ਣ ਆਸ਼ੂ ਦੇ ਸਿਆਸੀ ਜੀਵਨ ਦਾ ਟਰਨਿੰਗ ਪੁਆਇੰਟ

ਭਾਰਤ ਭੂਸ਼ਣ ਆਸ਼ੂ (Bharat Bhushan Ashu)ਦਾ ਲੰਮਾ ਕੌਂਸਲਰ ਦਾ ਤਜਰਬਾ ਰਿਹਾ ਜਿਸ ਤੋਂ ਬਾਅਦ ਕਾਂਗਰਸ ਵੱਲੋਂ ਵਿਧਾਇਕ ਦੀ ਟਿਕਟ ਮਿਲਣ ਤੋਂ ਬਾਅਦ ਸਾਲ 2012 ਵਿੱਚ ਉਹ ਵਿਧਾਇਕ ਤਾਂ ਬਣੇ ਪਰ ਸਰਕਾਰ ਅਕਾਲੀ ਦਲ ਦੀ ਆਉਣ ਕਰਕੇ ਆਪਣੇ ਇਲਾਕੇ ਦਾ ਕੋਈ ਬਹੁਤਾ ਵਿਕਾਸ ਨਹੀਂ ਕਰਵਾ। 2017 ਦੇ ਵਿੱਚ ਪੰਜਾਬ ‘ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਕੈਬਨਿਟ ‘ਚ ਸ਼ਾਮਿਲ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਇਲਾਕੇ ਦੇ ਵਿੱਚ ਕਈ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ। ਮੰਤਰੀ ਆਸ਼ੂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਟਰਨਿੰਗ ਪੁਆਇੰਟ 2012 ‘ਚ ਆਇਆ ਜਦੋਂ ਇਕ ਕੌਂਸਲਰ ਤੋਂ ਵਿਧਾਇਕ ਬਣੇ।

ਆਸ਼ੂ ‘ਤੇ ਵਿਰੋਧੀਆਂ ਦੇ ਇਲਜ਼ਾਮ

2017 ਦੇ ਵਿੱਚ ਉਨ੍ਹਾਂ ਆਪ ਦੇ ਇਹਬਾਬ ਗਰੇਵਾਲ ਨੂੰ 36 ਹਜ਼ਾਰ 521 ਵੋਟਾਂ ਨਾਲ ਮਾਤ ਦਿੱਤੀ। ਭਾਰਤ ਭੂਸ਼ਣ ਆਸ਼ੂ ਨੇ ਆਪਣੇ ਵਿਧਾਇਕ ਬਣਨ ਤੋਂ ਬਾਅਦ ਆਪਣਾ ਕੌਂਸਲਰ ਵਾਰਡ ਆਪਣੀ ਧਰਮ ਪਤਨੀ ਮਮਤਾ ਆਸ਼ੂ ਨੂੰ ਦੇ ਦਿੱਤਾ ਜਿੱਥੋਂ ਮਮਤਾ ਆਸ਼ੂ ਮੌਜੂਦਾ ਕੌਂਸਲਰ ਹਨ। ਇਸ ਤੋਂ ਇਲਾਵਾ ਅੱਤਵਾਦ ਦੇ ਸਮੇਂ ਵੀ ਵਿਰੋਧੀ ਉਨ੍ਹਾਂ ਦੇ ਸਬੰਧ ਅੱਤਵਾਦੀਆਂ ਨਾਲ ਹੋਣ ਦੇ ਇਲਜ਼ਾਮ ਵੀ ਲਗਾਉਂਦੇ ਰਹੇ ਹਨ।

ਆਸ਼ੂ ਦਾ ਵਿਵਾਦਾਂ ਨਾਲ ਰਿਸ਼ਤਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਸ਼ੁਰੂ ਤੋਂ ਹੀ ਵਿਵਾਦਾਂ ਨਾਲ ਰਿਸ਼ਤਾ ਰਿਹਾ ਹੈ। ਉਨ੍ਹਾਂ ਨੇ ਇਕ ਨੌਜਵਾਨ ਦੀ ਸਰਕਟ ਹਾਊਸ ‘ਚ ਉਦੋਂ ਕੁੱਟਮਾਰ ਕੀਤੀ ਸੀ ਜਦੋਂ ਕੋਈ ਪੁਰਾਣਾ ਪੈਸਿਆਂ ਦਾ ਲੈਣ ਦੇਣ ਦਾ ਮਾਮਲਾ ਸੀ। ਉਸ ਤੋਂ ਬਾਅਦ ਇਕ ਨਿੱਜੀ ਪ੍ਰੋਗਰਾਮ ‘ਚ ਦੇਰੀ ਨਾਲ ਆਉਣ ਨੂੰ ਲੈ ਕੇ ਉਨ੍ਹਾਂ ਨੇ ਲੁਧਿਆਣਾ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮੌਕੇ ‘ਤੇ ਹੀ ਝਾੜ ਪਾ ਦਿੱਤੀ ਅਤੇ ਮੀਡੀਆ ਵਿੱਚ ਸੁਰਖੀਆਂ ਬਣੇ। ਇਸ ਤੋਂ ਬਾਅਦ ਲੋਕ ਸਭਾ ਚੋਣਾਂ ‘ਚ ਵੀ ਉਨ੍ਹਾਂ ਦਾ ਨਾਂ ਵਿਵਾਦਾਂ ਨਾਲ ਜੁੜਦਾ ਰਿਹਾ। ਹਾਲ ਹੀ ਦੇ ਵਿੱਚ ਬਰਖਾਸਤ ਹੋਏ ਲੁਧਿਆਣਾ ਦੇ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨਾਲ ਉਨ੍ਹਾਂ ਦਾ ਕਾਫੀ ਵਿਵਾਦ ਰਿਹਾ ਹੈ ਜੋ ਕਿ ਅਜੇ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ:'ਤੁਹਾਡੇ ਆਗੂ' ਜੀਤਮਹਿੰਦਰ ਸਿੰਘ ਸਿੱਧੂ ਕਿੰਨਾਂ ਮੁੱਦਿਆਂ ‘ਤੇ ਕਰਦੇ ਹਨ ਰਾਜਨੀਤੀ ? ਪੜੋ ਵਿਸ਼ੇਸ਼ ਰਿਪੋਰਟ...

Last Updated : Sep 14, 2021, 12:32 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.