ਲੁਧਿਆਣਾ: ਮੱਤੇਵਾੜਾ ਜੰਗਲਾਂ ਨੂੰ ਲੈ ਕੇ ਸਿਆਸਤ ਗਰਮਾਉਂਦੀ ਦਿਖਾਈ ਦੇ ਰਹੀ (On the Mattewara issue) ਹੈ। ਇੱਕ ਪਾਸੇ ਜਿੱਥੇ ਸਾਂਸਦ ਸਿਮਰਨਜੀਤ ਸਿੰਘ ਮਾਨ ਅੱਜ ਮੱਤੇਵਾੜਾ ਜੰਗਲਾਂ ਵਿੱਚ ਪਹੁੰਚੇ (MP Simranjit Singh Mann) ਜਿੱਥੇ ਉਨ੍ਹਾ ਕਿਹਾ ਕਿ ਵਾਤਾਵਰਨ ਨੂੰ ਕਿਸੇ ਵੀ ਸਰਕਾਰ ਨੂੰ ਉਜਾੜਨ ਨਹੀਂ ਦੇਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਭਗਵੰਤ ਮਾਨ ਸਹੀ ਢੰਗ ਨਾਲ ਚੀਫ ਮਨਿਸਟਰੀ ਕਰ ਲੈਣ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇੱਥੇ ਕਈ ਕਿਸਮ ਦੇ ਅਜਿਹੇ ਦਰੱਖਤਾਂ ਦੀ ਪ੍ਰਜਾਤੀ ਹੈ ਜੋ ਕਾਫ਼ੀ ਵਿਲੱਖਣ ਹੈ ਜਿਸਨੂੰ ਲੁਪਤ ਨਹੀਂ ਹੋਣ ਦੇਣਾ ਚਾਹੀਦਾ।
ਮਾਨ ਨੇ ਕਿਹਾ ਕਿ ਲੋੜ ਪੈਣ ’ਤੇ ਇਹ ਮੁੱਦਾ ਲੋਕ ਸਭਾ ਵਿੱਚ ਵੀ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਆਪਣਾ ਫੈਸਲਾ ਵਾਪਸ ਲਵੇ। ਸਾਂਸਦ ਮਾਨ ਨੇ ਕਿਹਾ ਕਿ ਮੱਤੇਵਾੜਾ ਦੇ ਨਾਲ ਹਰਿਆ ਭਰਿਆ ਇਲਾਕਾ ਫੈਕਟਰੀਆਂ ਲੱਗਣ ਨਾਲ ਉੱਜੜ ਜਾਵੇਗਾ।
ਓਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲੀਡਰ ਕਮਲ ਮਾਂਗਟ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਇਸ ਮਾਮਲੇ ਨੂੰ ਲੈ ਕੇ ਸਿਆਸਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਦਾ ਹਾਂ ਇਸ ਕਰਕੇ ਨਹੀਂ ਸਗੋਂ ਇਸ ਇਲਾਕੇ ਦੇ ਵਿੱਚ ਵਿਕਾਸ ਸਾਲਾਂ ਤੋਂ ਨਹੀਂ ਹੋਇਆ ਇਸ ਕਰਕੇ ਇਸ ਇਲਾਕੇ ਦੇ ਵਿੱਚ ਵੱਡਾ ਪਾਰਕ ਮਿਲਣਾ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਈ ਸੂਬੇ ਇਸ ਟੈਕਸਟਾਈਲ ਪਾਰਕ ਨੂੰ ਆਪਣੇ ਸੂਬੇ ’ਚ ਲਿਆਉਣ ਲਈ ਲੱਗੇ ਹੋਏ ਹਨ ਪਰ ਅਸੀਂ ਵਿਰੋਧ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸਾਂਭ ਸੰਭਾਲ ਜ਼ਰੂਰੀ ਹੈ ਇਸ ਵਿਚ ਕੋਈ ਕੋਤਾਹੀ ਨਹੀਂ ਹੋਣੀ ਚਾਹੀਦੀ ਪਰ ਟੈਕਸਟਾਈਲ ਪਾਰਕ ਨੂੰ ਵੀ ਸਾਨੂੰ ਆਪਣੇ ਹੱਥੋਂ ਗਵਾਉਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਆਪਣੀ ਸਿਆਸਤ ਨੂੰ ਚਮਕਾਉਣ ਲਈ ਇਹ ਸਭ ਵਿਰੋਧ ਕਰ ਰਹੀਆਂ ਹਨ ਪਰ ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਸੰਸਥਾਵਾਂ ਜ਼ਰੂਰ ਵਾਤਾਵਰਨ ਲਈ ਚਿੰਤਤ ਹਨ।
ਇਹ ਵੀ ਪੜ੍ਹੋ: CM ਮਾਨ ਦੀ ਕੋਠੀ ਬਾਹਰ ਪੁਲਿਸ ਤੇ ਅਧਿਆਪਕਾਂ ਵਿਚਾਲੇ ਜ਼ਬਰਦਸਤ ਝੜਪ !