ਲੁਧਿਆਣਾ: ਦੇਸ਼ ਭਰ ਵਿੱਚ 8 ਅਕਤੂਬਰ ਨੂੰ ਦੁਸ਼ਹਿਰਾ ਮਨਾਇਆ ਜਾਵੇਗਾ ਜਿਸ ਦੇ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੁਸਹਿਰੇ ਕਮੇਟੀਆਂ ਨੂੰ ਦੁਸਹਿਰੇ ਮੌਕੇ ਫ਼ਾਇਰ ਸੇਫ਼ਟੀ ਦਾ ਧਿਆਨ ਰੱਖਣ ਲਈ ਲੋੜੀਂਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਅੱਗ ਬੁਝਾਓ ਅਮਲੇ ਕੋਲ ਮਹਿਜ਼ 17 ਸੁੱਖੀ ਗੱਡੀਆਂ ਹਨ ਪਰ ਦੁਸਹਿਰਾ 40 ਕਰੀਬ ਤੋਂ ਵੱਧ ਥਾਵਾਂ 'ਤੇ ਮਨਾਇਆ ਜਾ ਰਿਹਾ ਹੈ। ਦੁਸਹਿਰਾ ਕਮੇਟੀਆਂ ਪੈਸੇ ਦੇਣ ਨੂੰ ਵੀ ਤਿਆਰ ਹਨ ਪਰ ਦਸਤੇ ਕੋਲ ਗੱਡੀਆਂ ਪੂਰੀਆਂ ਨਹੀਂ ਹਨ।
ਇਸ ਸਬੰਧੀ ਜਦੋਂ ਅੱਗ ਬੁਝਾਊ ਦਸਤੇ ਦੇ ਅਫ਼ਸਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਵਿੱਚ ਪੰਜ ਅੱਗ ਬੁਝਾਊ ਸਟੇਸ਼ਨ ਹਨ ਜਿਨ੍ਹਾਂ ਕੋਲ ਕੁੱਲ 17 ਗੱਡੀਆਂ ਹਨ। ਉਨ੍ਹਾਂ ਕਿਹਾ ਕਿ ਗੱਡੀਆਂ ਦੀ ਕੰਮੀ ਹੈ ਜਦੋਂ ਕਿ ਪ੍ਰਸ਼ਾਸਨ ਨੇ ਕਮੇਟੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਹੁਣ ਅੱਗ ਬੁਝਾਊ ਅਮਲਾ ਖ਼ੁਦ ਹੀ ਕਮੇਟੀਆਂ ਨੂੰ ਆਪਣੇ ਪ੍ਰਬੰਧ ਕਰਨ ਲਈ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪਾਣੀ ਦੇ ਟੈਂਕ ਤੇ ਰੇਤੇ ਦੀ ਬਾਲਟੀਆਂ ਮੰਗਾ ਕੇ ਰੱਖਣ।
ਅੱਗ ਬੁਝਾਊ ਅਮਲੇ ਦੇ ਅਫਸਰ ਨੇ ਦੱਸਿਆ ਕਿ ਜੋ ਪਹਿਲਾਂ ਸੀਸ ਦੇ ਕੇ ਗੱਡੀਆਂ ਬੁੱਕ ਕਰਵਾਏਗਾ ਉਸੇ ਨੂੰ ਹੀ ਗੱਡੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਫਾਇਰ ਬ੍ਰਿਗੇਡ ਦੀ ਇਕ ਦਿਨ ਦੀ ਫੀਸ 25 ਹਜ਼ਾਰ ਰੁਪਏ ਹੈ ਜਦੋਂ ਕਿ ਇੱਕ ਘੰਟੇ ਦੀ ਫੀਸ ਇੱਕ ਹਜ਼ਾਰ ਰੁਪਏ ਰੱਖੀ ਗਈ ਹੈ। ਉਧਰ ਦੂਜੇ ਪਾਸੇ ਕਮੇਟੀਆਂ ਦਾ ਕਹਿਣਾ ਹੈ ਕਿ ਉਹ ਪੈਸੇ ਦੇਣ ਨੂੰ ਵੀ ਤਿਆਰ ਨਹੀਂ ਪਰ ਅੱਗ ਬੁਝਾਊ ਅਮਲੇ ਕੋਲ ਲੋੜੀਂਦੀਆਂ ਗੱਡੀਆਂ ਹੀ ਨਹੀਂ ਹਨ।
ਦੂਜੇ ਪਾਸੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਫਾਇਰ ਸੇਫਟੀ ਨੂੰ ਲੈ ਕੇ ਵਿਸਰਾ ਕਮੇਟੀਆਂ ਨੂੰ ਖਾਸ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗੱਡੀਆਂ ਘੱਟ ਹੋਣ ਦੀ ਸੂਰਤ 'ਚ ਕਮੇਟੀਆਂ ਨੂੰ ਤਿੰਨ ਜ਼ੋਨਾਂ ਚ ਵੰਡਿਆ ਗਿਆ ਹੈ ਤੇ ਜ਼ਿਆਦਾ ਭੀੜ ਵਾਲੇ ਇਲਾਕੇ ਵਿੱਚ ਸੁਰੱਖਿਆ ਦੇ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
ਸੂਚਨਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਅੱਗਜ਼ਨੀ ਦੀ ਘਟਨਾ ਤੋਂ ਆਪਣਾ ਪੱਲਾ ਝਾੜਨ ਲਈ ਕਮੇਟੀਆਂ ਨੂੰ ਦਾ ਸਖ਼ਤ ਹੁਣ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ ਪਰ ਅੱਗ ਬੁਝਾਓ ਅਮਲੇ ਕੋਲ ਲੋੜੀਂਦੀਆਂ ਗੱਡੀਆਂ ਹੀ ਨਹੀਂ ਹਨ, ਉਨ੍ਹਾਂ ਕਿਹਾ ਕਿ ਸਿਰਫ਼ ਐਮਰਜੈਂਸੀ ਮੌਕੇ ਹੀ ਗੱਡੀਆਂ ਮੁਹੰਈਆ ਕਰਵਾਈਆਂ ਜਾਣਗੀਆਂ।