ਲੁਧਿਆਣਾ: ਸ਼ਹਿਰ ਦੇ ਪੁਲਿਸ ਸਟੇਸ਼ਨ ਟਿੱਬਾ (City Police Station Tibba) ਦੇ ਬਾਹਰ ਸਥਿਤ ਇੱਕ ਪਾਣੀ ਦੀ ਵੱਡੀ ਟੈਂਕੀ (Large water tank) ‘ਤੇ ਨਿਹੰਗ ਸਿੰਘ ਵੱਲੋਂ ਚੜ੍ਹ ਕੇ ਜ਼ਬਰਦਸਤ ਹੰਗਾਮਾ ਕੀਤਾ ਗਿਆ ਹੈ। ਇੰਨਾ ਹੀ ਨਹੀਂ ਉਸ ਨੇ ਸੋਸ਼ਲ ਮੀਡੀਆ ‘ਤੇ ਹੀ ਟੈਂਕੀ ‘ਤੇ ਚੜ੍ਹ ਕੇ ਲਾਈਵ ਕੀਤਾ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ (Police administration) ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਸ ਨੂੰ ਉਤਾਰਨ ਲਈ ਪੁਲਿਸ (Police) ਮੌਕੇ ‘ਤੇ ਪਹੁੰਚੀ। ਦਰਅਸਲ ਮਾਮਲਾ ਬੀਤੇ ਜਿਨ੍ਹਾਂ ਦਾ ਹੈ, ਜਦੋਂ ਇੱਕ ਇਮਾਰਤ ਦੀ ਉਸਾਰੀ ਨੂੰ ਲੈ ਕੇ ਉਸ ‘ਤੇ ਕਾਰਵਾਈ ਕੀਤੀ ਗਈ।
ਇਸ ਮੌਕੇ ਨਿਹੰਗ ਸਿੰਘ ਨੇ ਕਿਹਾ ਕਿ ਉੱਥੇ ਸ੍ਰੀ ਗੁਰੂ ਨਾਨਕ ਦੇਵ (Guru Nanak Dev) ਜੀ ਦੇ ਬੇਟੇ ਨਾਲ ਸੰਬੰਧਤ ਗੁਰਦੁਆਰਾ ਸਾਹਿਬ ਸੀ, ਜਿੱਥੇ ਗੁਟਕਾ ਸਾਹਿਬ ਵੀ ਪਏ ਸਨ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਬੇਅਦਬੀ ਕੀਤੀ ਗਈ। ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਨਿਹੰਗ ਸਿੰਘ ਨੂੰ ਪਤਾ ਲੱਗਾ ਤਾਂ ਉਹ ਮੌਕੇ ‘ਤੇ ਪਹੁੰਚਿਆ ਅਤੇ ਉਸ ਨੇ ਕਾਫ਼ੀ ਹੰਗਾਮਾ ਵੀ ਕੀਤਾ ਅਤੇ ਪ੍ਰਸ਼ਾਸਨ ਦੀ ਕਾਰਵਾਈ ‘ਚ ਵਿਘਨ ਪਾਉਣ ਨੂੰ ਲੈ ਕੇ ਨਿਹੰਗ ਸਿੰਘ ‘ਤੇ ਹੀ ਉਲਟਾ ਪਰਚਾ ਕਰ ਦਿੱਤਾ ਗਿਆ, ਜਿਸ ਨੂੰ ਲੈ ਕੇ ਨਿਹੰਗ ਸਿੰਘ ਥਾਣਾ ਟਿੱਬਾ ਦੇ ਬਾਹਰ ਬਣੀ ਪਾਣੀ ਦੀ ਟੈਂਕੀ ‘ਤੇ ਚੜ੍ਹ ਗਿਆ ਅਤੇ ਇਸ ਦੌਰਾਨ ਜੰਮ ਕੇ ਹੰਗਾਮਾ ਵੀ ਕੀਤਾ।
ਉੱਧਰ ਦੂਜੇ ਪਾਸੇ ਜਾਂਚ ਅਫ਼ਸਰ ਨੇ ਕਿਹਾ ਕਿ ਜੇਕਰ ਅਜਿਹਾ ਕੋਈ ਮਾਮਲਾ ਸੀ ਤਾਂ ਉਨ੍ਹਾਂ ਨੂੰ ਟੇਬਲ ਟਾਕ ਕਰਨੀ ਚਾਹੀਦੀ ਸੀ, ਉਨ੍ਹਾਂ ਕਿਹਾ ਕਿ ਅਜਿਹੀ ਹਰਕਤ ਨਾਲ ਕੋਈ ਹੱਲ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਅਸੀਂ ਸ਼ਹਿਰ ਦੀ ਨਗਰ ਨਿਗਮ ਨਾਲ ਗੱਲ ਕਰਕੇ ਇਸ ਮਸਲੇ ਨੂੰ ਹੱਲ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜੋ ਇਮਾਰਤ ਢਾਹੀ ਗਈ ਹੈ, ਉੱਥੇ ਕੋਈ ਗੁਰਦੁਆਰਾ ਸਾਹਿਬ ਨਹੀਂ ਸੀ। ਉਨ੍ਹਾਂ ਕਿਹਾ ਕਿ ਉੱਥੇ ਤਾਂ ਨਾਲ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਈ ਸਰੂਪ ਹੈ ਅਤੇ ਨਾਲ ਹੀ ਕੋਈ ਨਿਸ਼ਾਨ ਸਾਹਿਬ।
ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਮਾਮਲੇ 'ਚ ਧਰਮਸੋਤ ਤੋਂ ਬਾਅਦ ਰਡਾਰ 'ਤੇ ਤਿੰਨ ਹੋਰ ਸਾਬਕਾ ਮੰਤਰੀ !