ਲੁਧਿਆਣਾ: ਕਾਂਗਰਸ ਵੱਲੋਂ ਜ਼ਿਮਨੀ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ। ਇਸ ਨੂੰ ਲੈ ਕੇ ਕੈਪਟਨ ਸੰਦੀਪ ਸੰਧੂ ਮੁੱਲਾਂਪੁਰ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਨੇ ਪਹਿਲੀ ਵਾਰ ਆਪਣੇ ਹਲਕੇ 'ਚ ਰੋਡ ਸ਼ੋਅ ਕੱਢਿਆ।
ਇਹ ਵੀ ਪੜ੍ਹੋ: ਬਰਗਾੜੀ ਕਾਂਡ ਬਾਰੇ ਅਦਾਲਤ ਨੇ ਅਗਲੀ ਸੁਣਵਾਈ 30 ਅਕਤੂਬਰ ਨੂੰ ਸੱਦੀ
ਇਸ ਸਬੰਧੀ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਜੋ ਬੀਤੇ ਸਾਲਾਂ ਵਿੱਚ ਵਿਕਾਸ ਦਾ ਕੰਮ ਕੀਤਾ ਹੈ, ਉਸ ਨੂੰ ਲੈ ਕੇ ਉਹ ਲੋਕਾਂ ਦੀ ਕਚਹਿਰੀ 'ਚ ਉਤਰਨਗੇ। ਉਨ੍ਹਾਂ ਕਿਹਾ ਕਿ ਵਿਰੋਧੀ ਜੋ ਮਰਜ਼ੀ ਇਲਜ਼ਾਮ ਲਾਉਂਦੇ ਰਹਿਣ ਪਰ ਵਿਕਾਸ ਦੇ ਨਾਂਅ ਤੇ ਹੀ ਉਹ ਲੋਕਾਂ ਤੋਂ ਵੋਟਾਂ ਮੰਗਣਗੇ। ਜਦੋਂ ਕੈਪਟਨ ਸੰਧੂ ਨੂੰ ਉਨ੍ਹਾਂ ਦੇ ਪੈਰਾਸ਼ੂਟ ਉਮੀਦਵਾਰ ਹੋਣ ਦੀ ਗੱਲ ਪੁੱਛੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਪੈਰਾਸ਼ੂਟ ਉਮੀਦਵਾਰ ਕਿਵੇਂ ਹੋ ਸਕਦੇ ਹਨ, ਉਹ ਪੰਜਾਬ ਦੀ ਧਰਤੀ 'ਤੇ ਜਨਮੇ ਹਨ ਤੇ ਪੰਜਾਬ ਵਿੱਚ ਹੀ ਉਨ੍ਹਾਂ ਨੇ ਸੇਵਾ ਕੀਤੀ ਹੈ।
ਉੱਥੇ ਹੀ ਰੋਡ ਸ਼ੋਅ ਦੌਰਾਨ ਇੱਕ ਐਂਬੂਲੈਂਸ ਫੱਸ ਗਈ ਜਿਸ ਦੌਰਾਨ ਇੱਕ ਐਂਬੂਲੈਂਸ ਵੀ ਜਾਮ 'ਚ ਫੱਸ ਗਈ। ਇਸ ਐਂਬੂਲੈਂਸ ਵਿੱਚ ਇੱਕ ਬਜ਼ੁਰਗ ਮਰੀਜ਼ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ। ਇਸ ਬਾਰੇ ਐਂਬੂਲੈਂਸ ਚਾਲਕ ਨੇ ਦੱਸਿਆ ਕਿ ਉਹ ਪਿਛਲੇ ਅੱਧੇ ਘੰਟੇ ਤੋਂ ਜਾਮ 'ਚ ਫ਼ਸਿਆ ਹੋਇਆ ਹੈ। ਹੁਣ ਇੱਕ ਪਾਸੇ ਜਿੱਥੇ ਕਾਂਗਰਸ ਦੇ ਮੁੱਲਾਂਪੁਰ ਦਾਖਾ ਤੋਂ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਪੂਰੇ ਲਾਮ ਲਸ਼ਕਰ ਦੇ ਨਾਲ ਮੁੱਲਾਂਪੁਰ ਦਾਖਾ 'ਚ ਰੋਡ ਸ਼ੋਅ ਕੱਢਿਆ ਤੇ ਉੱਥੇ ਹੀ ਵੱਡੇ ਕਾਫ਼ਲੇ ਦੇ ਰੂਪ 'ਚ ਉਨ੍ਹਾਂ ਨੇ ਸ਼ਕਤੀ ਪ੍ਰਦਰਸ਼ਨ ਕੀਤਾ, ਪਰ ਇਸ ਦੌਰਾਨ ਲੋਕ ਅਤੇ ਮਰੀਜ਼ ਜ਼ਰੂਰ ਦੋ ਚਾਰ ਹੁੰਦੇ ਵਿਖਾਈ ਦਿੱਤੇ।