ਲੁਧਿਆਣਾ : ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਅੰਮ੍ਰਿਤਪਾਲ ਦੇ ਸਮਰਥਕਾਂ ਵਲੋਂ ਵਿਦੇਸ਼ ਤੋਂ ਫੋਨ ਕਰਕੇ ਧਮਕੀਆਂ ਦੇਣ ਦੇ ਇਲਜਾਮ ਲੱਗ ਰਹੇ ਹਨ। ਸੰਸਦ ਮੈਂਬਰ ਬਿੱਟੂ ਦੇ ਪੀਏ ਹਰਜਿੰਦਰ ਸਿੰਘ ਢੀਂਡਸਾ ਨੇ ਇਸਦੀ ਪੁਸ਼ਟੀ ਵੀ ਕੀਤੀ ਹੈ। ਉਨ੍ਹਾਂ ਵਲੋਂ ਥਾਣਾ ਘੁਮਾਰ ਮੰਡੀ ਨੂੰ ਸਿਰਫ ਸੂਚਿਤ ਕੀਤਾ ਗਿਆ ਹੈ। ਰਵਨੀਤ ਬਿੱਟੂ ਦੇ ਪੀਏ ਨੇ ਕਿਹਾ ਹੈ ਕਿ ਇਸਦੀ ਲਿਖਤੀ ਸ਼ਿਕਾਇਤ ਲੁਧਿਆਣਾ ਦੀ ਡਵੀਜ਼ਨ ਨੰਬਰ-8 ਵਿੱਚ ਦਿੱਤੀ ਗਈ ਹੈ। ਉਨ੍ਹਾਂ ਕਿਹਾ ਹੈ ਕਿ ਹੁਣ ਇਸ ਸਬੰਧੀ ਲਿਖਤੀ ਸ਼ਿਕਾਇਤ ਥਾਣੇ ਵਿੱਚ ਦੇ ਕੇ ਫੋਨ ਕਰਨ ਵਾਲਿਆਂ ਉੱਤੇ ਕਾਰਵਾਈ ਮੰਗੀ ਗਈ ਹੈ।
ਜ਼ਿਕਰਯੋਗ ਹੈ ਕਿ ਰਵਨੀਤ ਸਿੰਘ ਬਿੱਟੂ ਲੁਧਿਆਣਾ 'ਚ ਮੌਜੂਦ ਨਹੀਂ ਹਨ ਪਰ ਜਿਸ ਨੰਬਰ ਤੋਂ ਉਸਨੂੰ ਧਮਕੀਆਂ ਮਿਲੀਆਂ ਹਨ, ਉਹ ਜ਼ਰੂਰ ਉਸਨੇ ਆਪਣੇ ਦੋਸਤ ਨੂੰ ਭੇਜ ਕੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਰਵਨੀਤ ਬਿੱਟੂ ਵੱਲੋਂ ਅੰਮ੍ਰਿਤਪਾਲ 'ਤੇ ਦਿੱਤੇ ਬਿਆਨ ਨੂੰ ਲੈ ਕੇ ਗਰਮ ਖਿਆਲੀ ਰਵਨੀਤ ਬਿੱਟੂ ਨੂੰ ਲਿਓਨ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Husband Wifes conflict: ਵਿਅਕਤੀ ਨੇ ਧੋਖੇ ਨਾਲ ਕਰਵਾਇਆ ਤਿੰਨ ਥਾਂ ਵਿਆਹ; ਥਾਣੇ ਪਹੁੰਚੀਆਂ ਪਤਨੀਆਂ, ਜਾਣੋ ਕੀ ਬਣਿਆ ਮਾਹੌਲ
ਪਹਿਲਾਂ ਵੀ ਆਈ ਸੀ ਧਮਕੀ : ਇਹ ਵੀ ਯਾਦ ਰਹੇ ਕਿ ਰਵਨੀਤ ਬਿੱਟੂ ਨੂੰ ਪਹਿਲਾਂ ਵੀ ਇਹੋ ਜਿਹੀ ਧਮਕੀ ਆ ਚੁੱਕੀ ਹੈ। ਲੰਘੇ ਸਾਲ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਵਿਦੇਸ਼ਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਰਵਨੀਤ ਬਿੱਟੂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਹਨ। ਇਨ੍ਹਾਂ ਦੀ 1995 ਵਿੱਚ ਖਾਲਿਸਤਾਨੀ ਅੱਤਵਾਦੀਆਂ ਵਲੋਂ ਹੱਤਿਆ ਕੀਤੀ ਗਈ ਸੀ। ਉਦੋਂ ਵੀ ਬਿੱਟੂ ਦੇ ਸਹਿਯੋਗੀ ਹਰਜਿੰਦਰ ਢੀਂਡਸਾ ਨੇ ਹੀ ਇਸਦੀ ਪੁਸ਼ਟੀ ਕੀਤੀ ਸੀ। ਉਸ ਵੇਲੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਕਿਹਾ ਸੀ ਕਿ ਬਹੁਤ ਸਾਰੇ ਗਲਤ ਕਿਸਮ ਦੇ ਲੋਕ ਇਹੋ ਜਿਹਿਆਂ ਫੇਕ ਕਾਲਾਂ ਕਰਦੇ ਹਨ ਪਰ ਫਿਰ ਵੀ ਜਾਂਚ ਹੋਵੇਗੀ।
ਅੰਮ੍ਰਿਤਪਾਲ ਤੇ ਬਿੱਟੂ ਦੇ ਤਿੱਖੇ ਬਿਆਨ : ਜ਼ਿਕਰਯੋਗ ਹੈ ਕਿ ਰਵਨੀਤ ਬਿੱਟੂ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦਾ ਲਗਾਤਾਰ ਵਿਰੋਧ ਕਰਦੇ ਰਹੇ ਹਨ। ਰਾਜੋਆਣਾ ਪਟਿਆਲਾ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ। ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਬਣਨ ਤੋਂ ਬਾਅਦ ਵੀ ਬਿੱਟੂ ਦੇ ਅੰਮ੍ਰਿਤਪਾਲ ਉੱਤੇ ਬਿਆਨ ਆਉਂਦੇ ਰਹੇ ਹਨ। ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਵਲੋਂ ਵੀ ਕਈ ਵਾਰ ਬਿੱਟੂ ਨੂੰ ਤਿੱਖੇ ਬਿਆਨਾਂ ਨਾਲ ਘੇਰਿਆ ਗਿਆ ਹੈ। ਰਵਨੀਤ ਬਿੱਟੂ ਵੱਲੋਂ ਬੀਤੇ ਦਿਨੀਂ ਇਕ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਉਨ੍ਹਾਂ ਅੰਮ੍ਰਿਤਪਾਲ ਨੂੰ ਲੈ ਕੇ ਅਜਨਾਲਾ ਦੇ ਵਿੱਚ ਹੋਈ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਵੀ ਕੀਤੀ ਸੀ।