ਲੁਧਿਆਣਾ: ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਚਰਨ ਛੋਹ ਪ੍ਰਾਪਤ ਪਿੰਡ ਲੰਮਾ ਦੇ ਗੁਰੂਦੁਆਰਾ ਦਮਦਮਾ ਸਾਹਿਬ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 20 ਤੌ 21 ਦਿਨ ਬਿਤਾਏ ਸੀ। ਉਥੇ ਹੁਣ ਉਸਾਰੀ ਮੌਕੇ ਸੋਨੇ ਅਤੇ ਚਾਂਦੀ ਦੇ ਇਤਿਹਾਸਕ ਸਿੱਕੇ ਮਿਲੇ ਹਨ ਜਿਹਨਾ ਨੂੰ ਦੇਖ ਸੰਗਤਾ ਵਿਚ ਕਾਫੀ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।ਜਿਸਦੇ ਚਲਦੇ ਉਥੇ ਪਹੁੰਚੇ ਸ੍ਰੋਮਣੀ ਕਮੇਟੀ ਮੈਬਰ ਗੁਰਚਰਨ ਸਿੰਘ ਗਰੇਵਾਲ ਅਤੇ ਪਿੰਡ ਦੀ ਪੰਚਾਇਤ ਵਲੌ ਇਹ ਫੈਸਲਾ ਲਿਆ ਗਿਆ ਹੈ ਕਿ ਇਹ ਇਤਿਹਾਸਕ ਸਿੱਕੇ ਇਥੇ ਗੁਰਦੁਆਰਾ ਸਾਹਿਬ ਵਿਖੇ ਹੀ ਸੰਗਤਾ ਦੇ ਦਰਸ਼ਨ ਦੀਦਾਰ ਵਾਸਤੇ ਸੁਸ਼ੋਭਿਤ ਕੀਤਾ ਜਾਣਗੇ।
ਹਾਲਾਂਕਿ ਸਿੱਕਿਆਂ ਅਤੇ ਸਿੱਖ ਇਤਿਹਾਸ ਦੇ ਵਿਚਾਲੇ ਕੋਈ ਸਬੰਧ ਹੋਣ ਦਾ ਦਾਅਵਾ ਨਹੀਂ ਕੀਤਾ ਗਿਆ ਸੀ। ਪ੍ਰਬੰਧਕਾਂ ਨੇ ਸਿੱਕਿਆਂ ਉੱਤੇ ਅਧਿਐਨ ਕਰਨ ਲਈ ਭਾਰਤੀ ਪੁਰਾਤਤਵ ਸਰਵੇਖਣ ਜਾਂ ਰਾਜ ਪੁਰਾਤਤਵ ਵਿਭਾਗ ਦਾ ਸਵਾਗਤ ਕੀਤਾ ਹੈ।
ਇਸ ਮੌਕੇ ਗਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਮੈਬਰ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਜਗਰਾਉਂ ਦੇ ਪਿੰਡ ਲੰਮੇ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਉਸਾਰੀ ਮੌਕੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਸਦਕਾ ਸੋਨੇ ਅਤੇ ਚਾਂਦੀ ਦੇ ਇਤਿਹਾਸਕ ਸਿੱਕਿਆਂ ਦਾ ਖਜਾਨਾ ਮਿਲਿਆ ਹੈ ਜਿਸ ਵਿਚ ਇਕ ਸੋਨੇ ਅਤੇ ਬਾਕੀ ਚਾਂਦੀ ਦੇ ਸਿੱਕੇ ਹਨ ਜੋ ਕਿ ਅੰਗਰੇਜੀ ਹਕੂਮਤ ਦੇ ਸਮੇ ਦੇ ਹੋ ਸਕਦੇ ਹਨ ਅਤੇ ਇਹਨਾਂ ਸਿਕਿਆ ਨੂੰ ਫਿਲਹਾਲ ਸੰਗਤਾ ਜੇ ਦਰਸ਼ਨ ਦੀਦਾਰ ਵਾਸਤੇ ਇਸੇ ਗੁਰੂਦੁਆਰਾ ਦਮਦਮਾ ਸਾਹਿਬ ਵਿਖੇ ਰਖਿਆ ਜਾਵੇਗਾ।
SGPC ਦੇ ਮੈਂਬਰਾਂ ਦਾ ਕਹਿਣਾ ਹੈ ਕਿ, "ਮਜ਼ਦੂਰਾਂ ਨੇ ਮਿੱਟੀ ਪੁੱਟਣ ਸਮੇਂ 100 ਤੋਂ ਵੱਧ ਸਿੱਕਿਆਂ ਵਾਲਾ ਮਿੱਟੀ ਦਾ ਇਕ ਭਾਂਡਾ ਦੇਖਿਆ ਸੀ। ਇਕ ਸੋਨੇ ਦਾ ਸਿੱਕਾ ਸੀ। ਭਾਂਡੇ ਵਿੱਚ ਅਤੇ ਬਾਕੀ ਸਿੱਕੇ ਚਾਂਦੀ ਦੇ ਸਨ। ਹਾਲਾਂਕਿ ਕੋਈ ਵੀ ਸਿੱਕਾ ਸਿਧਾ ਸਿੱਖਾਂ ਦੇ ਇਤਿਹਾਸ ਨਾਲ ਜੁੜਿਆ ਹੋਇਆ ਨਹੀਂ ਹੈ। ਲਗਭਗ ਸਾਰੇ ਸਿੱਕੇ ਮਹਾਰਾਣੀ ਏਲਿਜ਼ਾਬੈਥ ਦੀਆਂ ਤਸਵੀਰਾਂ ਨਾਲ ਉਕੇਰੇ ਹੋਏ ਹਨ।"
ਲੱਮਾ ਜੱਟਪੁਰਾ ਪਿੰਡ ਦਾ ਇਤਿਹਾਸ: ਇਹ ਪਿੰਡ ਸਿੱਖਾਂ ਵਿੱਚ ਖਾਸ ਇਤਿਹਾਸਕ ਮਹਤਵ ਰੱਖਦਾ ਹੈ। ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 21 ਦਿਨਾਂ ਤੱਕ ਰਹੇ ਸਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿੰਡ ਵਿੱਚ ਸਥਿਤ ਇਕ ਘਰ ਵਿੱਚ ਰਾਤ ਨੂੰ ਆਰਾਮ ਕੀਤਾ ਸੀ, ਜਿੱਥੇ ਹੁਣ ਗੁਰਦੁਆਰਾ ਦਮਦਮਾ ਸਾਹਿਬ, ਜੱਟਪੁਰਾ ਬਣਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਨਿਜੀ ਸੇਵਕਾਂ ਨੇ ਰਾਏ ਕੱਲਾ ਅਤੇ ਨੂਰਾ ਮਾਹੀ ਨੇ ਲੰਮੇ ਜੱਟਪੁਰਾ ਪਿੰਡ ਵਿੱਚ ਹੀ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਦੀ ਖ਼ਬਰ ਦਿੱਤੀ ਸੀ।
ਇਹ ਵੀ ਪੜ੍ਹੋ: ਪਾਕਿਸਤਾਨ ਨਾਲ ਦਹਿਸ਼ਤਗਰਦੀ ਲਿੰਕ ਨੂੰ ਲੈ ਕੇ NIA ਵੱਲੋਂ ਪੰਜਾਬ ’ਚ ਛਾਪੇਮਾਰੀ !