ETV Bharat / state

ਐਨਆਰਆਈ ਦੀ ਕੋਠੀ ਦਾ ਸੁਲਝਿਆ ਮਾਮਲਾ, ਵਿਧਾਇਕਾ ਮਾਣੂਕੇ ਨੇ ਪੁਲਿਸ ਦੀ ਹਾਜ਼ਰੀ ਵਿੱਚ ਮਾਲਕ ਨੂੰ ਸੌਂਪੀਆਂ ਚਾਬੀਆਂ - ਪੁਲਿਸ ਦੀ ਕਾਰਵਾਈ

ਜਗਰਾਓਂ ਦੀ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨਾਲ ਸਬੰਧਿਤ ਕੋਠੀ ਦਾ ਮਾਮਲਾ ਸੁਲਝ ਗਿਆ ਹੈ। ਵਿਧਾਇਕ ਵੱਲੋਂ ਪੁਲਿਸ ਦੀ ਹਾਜ਼ਰੀ ਵਿੱਚ ਐਨਆਰਆਈ ਨੂੰ ਕੋਠੀ ਦੀਆਂ ਚਾਬੀਆਂ ਸੌਂਪ ਦਿੱਤੀਆਂ ਗਈਆਂ ਹਨ।

MLA Sarvjeet Kaur Manuke handed over the keys of Kothi to NRI
ਵਿਧਾਇਕ ਮਾਣੂਕੇ ਨੇ ਪੁਲਿਸ ਦੀ ਹਾਜ਼ਰੀ ਵਿੱਚ ਮਾਲਕ ਨੂੰ ਸੌਂਪੀਆਂ ਚਾਬੀਆਂ
author img

By

Published : Jun 22, 2023, 12:44 PM IST

ਜਗਰਾਓਂ ਦੀ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨਾਲ ਸਬੰਧਿਤ ਕੋਠੀ ਦਾ ਮਾਮਲਾ ਸੁਲਝ ਗਿਆ

ਲੁਧਿਆਣਾ: ਜਗਰਾਓਂ ਦੀ ਵਿਧਾਇਕ ਸਰਵਜੀਤ ਕੌਰ ਮਾਣੂਕੇ ਦੇ ਮੁੱਖ ਦਫਤਰ ਨਾਲ ਸਬੰਧਿਤ ਕੋਠੀ ਦਾ ਮਸਲਾ ਅਖਿਰਕਰ ਕਿਸਾਨ ਜਥੇਬੰਦੀਆਂ ਅਤੇ ਪੁਲਿਸ ਦੇ ਸਹਿਯੋਗ ਨਾਲ ਹੱਲ ਹੁੰਦਾ ਵਿਖਾਈ ਦੇ ਰਿਹਾ ਹੈ। ਐਨਆਰਆਈ ਅਮਰਜੀਤ ਕੌਰ ਅਤੇ ਉਸ ਦੀ ਨੂੰਹ ਕੁਲਦੀਪ ਕੌਰ ਨੂੰ ਕੋਠੀ ਦੀਆਂ ਚਾਬੀਆਂ ਪੁਲਿਸ ਅਤੇ ਕਿਸਾਨ ਜਥੇਬੰਦੀਆਂ ਦੀ ਮੌਜੂਦਗੀ ਦੇ ਵਿੱਚ ਸੌਂਪ ਦਿੱਤੀਆਂ ਗਈਆਂ ਹਨ, ਜਿਸ ਨੂੰ ਲੈਕੇ ਕੁਲਦੀਪ ਕੌਰ ਨੇ ਮੀਡੀਆ, ਸੁਖਪਾਲ ਖਹਿਰਾ ਅਤੇ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕੀਤਾ ਹੈ, ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਵਿਧਾਇਕ ਸਣੇ ਜਿਨ੍ਹਾਂ ਵੱਲੋਂ ਉਨ੍ਹਾਂ ਦੀ ਕੋਠੀ ਉਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਨ੍ਹਾਂ ਉਤੇ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ, ਇਸ ਕਰਕੇ ਉਨ੍ਹਾਂ ਉਤੇ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਉਨ੍ਹਾਂ ਸੀਐਮ ਭਗਵੰਤ ਮਾਨ ਤੋਂ ਇਨਸਾਫ਼ ਮਿਲਣ ਦੀ ਉਮੀਦ ਦੀ ਗੱਲ ਆਖੀ ਹੈ।

ਅਸ਼ੋਕ ਕੁਮਾਰ ਖ਼ਿਲਾਫ਼ ਜਾਅਲੀ ਦਸਤਾਵੇਜ਼ ਬਣਾਉਣ ਉਤੇ ਮਾਮਲਾ ਦਰਜ : ਇਸ ਤੋਂ ਪਹਿਲਾਂ ਕੋਠੀ ਉਤੇ ਕਬਜ਼ੇ ਨੂੰ ਲੈਕੇ ਅਸ਼ੋਕ ਕੁਮਾਰ ਉਤੇ ਗਲਤ ਦਸਤਾਵੇਜ਼ ਬਣਾਉਣ ਨੂੰ ਲੈਕੇ ਪੁਲਿਸ ਵਲੋਂ ਉਸ ਤੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਐਨਆਰਆਈ ਅਮਰਜੀਤ ਕੌਰ ਦੇ ਹੱਕ ਵਿਚ ਖੜ੍ਹੇ ਹੋ ਕੇ ਸ਼ਹਿਰ ਵਿੱਚ ਮਾਰਚ ਕੱਢਣ ਦਾ ਫੈਸਲਾ ਵੀ ਲਿਆ ਸੀ, ਜਿਸ ਸਬੰਧੀ ਉਨ੍ਹਾਂ ਨੇ ਐਸਐਸਪੀ ਜਗਰਾਓਂ ਨਾਲ ਮੁਲਾਕਾਤ ਵੀ ਕੀਤੀ ਸੀ। ਇਸ ਮਗਰੋਂ ਕਿਸਾਨ ਜਥੇਬੰਦੀਆਂ ਦੀ ਹਿਮਾਇਤ ਅਤੇ ਪੁਲਿਸ ਵੱਲੋਂ ਪਰਿਵਾਰ ਨਾਲ ਸਮਝੌਤੇ ਤੋਂ ਬਾਅਦ ਐਨਆਰਆਈ ਪਰਿਵਾਰ ਨੂੰ ਚਾਬੀਆਂ ਸੌਂਪ ਦਿੱਤੀਆਂ ਹਨ, ਜਿਸ ਨੂੰ ਲੈਕੇ ਕੁਲਦੀਪ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਚਾਬੀਆਂ ਮਿਲ ਗਈਆਂ ਹਨ, ਜਿਸ ਵਿੱਚ ਸੁਖਪਾਲ ਖਹਿਰਾ, ਸੋਸ਼ਲ ਮੀਡੀਆ ਅਤੇ ਕਿਸਾਨਾਂ ਦਾ ਅਹਿਮ ਰੋਲ ਰਿਹਾ ਹੈ।

ਦੋਵਾਂ ਧਿਰਾਂ ਵਿਚਕਾਰ ਫੈਸਲਾ : ਇਸ ਮਾਮਲੇ ਤੇ ਐਸਐਸਪੀ ਜਗਰਾਓਂ ਨੇ ਕਿਹਾ ਕਿ ਦੋਵਾਂ ਧਿਰਾਂ ਵਿਚਾਲੇ ਆਪਸ ਵਿਚ ਫੈਸਲਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਰਮ ਸਿੰਘ ਨੂੰ ਵੀ ਪਤਾ ਲੱਗ ਚੁੱਕਾ ਹੈ ਕੇ ਉਸ ਨੂੰ, ਜਿਸ ਕੋਠੀ ਦੀ ਰਜਿਸਟਰੀ ਕਰਵਾਈ ਗਈ ਸੀ ਉਸ ਦੇ ਦਸਤਾਵੇਜ਼ ਅਸ਼ੋਕ ਕੁਮਾਰ ਨੇ ਜਿਆਲੀ ਬਣਾਏ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਜਾਰੀ ਹੈ, ਪਰ ਐਨਆਰਆਈ ਪਰਿਵਾਰ ਨੂੰ ਕੋਠੀ ਉਤੇ ਕਬਜ਼ਾ ਦਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮਝੌਤਾ ਨਾ ਹੁੰਦਾ ਤਾਂ ਮਾਮਲਾ ਕਾਫੀ ਲੰਮਾਂ ਚਲਾ ਜਾਣਾ ਸੀ। ਮਸਲਾ ਫਿਲਹਾਲ ਹੱਲ ਕਰਵਾਇਆ ਹੈ।

ਇਹ ਸੀ ਮਾਮਲਾ : ਜ਼ਿਕਰਯੋਗ ਹੈ ਕਿ ਐਨਆਰਆਈ ਅਮਰਜੀਤ ਕੌਰ ਦੀ ਕੋਠੀ ਦੀ ਗੈਰਕਾਨੂੰਨੀ ਢੰਗ ਨਾਲ ਮੁਲਜ਼ਮ ਅਸ਼ੋਕ ਕੁਮਾਰ ਨੇ ਕਰਮ ਸਿੰਘ ਨੂੰ 13 ਲੱਖ ਰੁਪਏ ਵਿੱਚ ਰਜਿਸਟਰੀ ਕਰਵਾਈ ਸੀ। ਅੱਗੇ ਇਹ ਕੋਠੀ ਕਰਮ ਸਿੰਘ ਨੇ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੂੰ ਕਿਰਾਏ ਉਤੇ ਦੇ ਦਿੱਤੀ ਸੀ, ਜਿੱਥੇ ਉਨ੍ਹਾਂ ਪਾਰਟੀ ਦਾ ਜਗਰਾਓਂ ਦਾ ਮੁੱਖ ਦਫਤਰ ਬਣਾ ਲਿਆ ਸੀ, ਇਸ ਪੂਰੇ ਵਿਵਾਦ ਨੂੰ ਲੈਕੇ ਕਾਫ਼ੀ ਸਿਆਸਤ ਵੀ ਹੋਈ ਸੀ, ਮਾਮਲਾ ਪੰਜਾਬ ਵਿਧਾਨ ਸਭਾ ਤੱਕ ਪੁੱਜ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.