ਲੁਧਿਆਣਾ: ਪੰਜਾਬ ਦੀਆਂ ਮਿੰਨੀ ਓਲੰਪਿਕ ਵਜੋਂ ਮਸ਼ਹੂਰ 83ਵੀਆਂ ਕਿਲਾ ਰਾਏਪੁਰ ਖੇਡਾਂ 4 ਸਾਲਾਂ ਦੇ ਵਕਫ਼ੇ ਬਾਅਦ ਅੱਜ ਲੁਧਿਆਣਾ ਦੇ ਪਿੰਡ ਕਿਲਾ ਰਾਏਪੁਰ ਵਿਖੇ ਸ਼ੁਰੂ ਹੋਈਆਂ। ਹਾਲਾਂਕਿ ਪਹਿਲਾਂ ਬਲਦਾਂ ਦੀ ਦੌੜ ਹੁੰਦੀ ਸੀ, ਜੋ ਹੁਣ ਪਾਬੰਦੀਸ਼ੁਦਾ ਹੈ।
3 ਫਰਵਰੀ ਤੋਂ 5 ਫਰਵਰੀ ਤੱਕ ਚੱਲਣ ਵਾਲੀਆਂ ਇਨ੍ਹਾਂ ਪੇਂਡੂ ਖੇਡਾਂ ਵਿਚ 3 ਹਜ਼ਾਰ ਦੇ ਕਰੀਬ ਪ੍ਰਤੀਭਾਗੀ ਹਿੱਸਾ ਲੈ ਰਹੇ ਹਨ। ਜਿਨ੍ਹਾਂ ਵਿਚ ਲੜਕੀਆਂ ਅਤੇ ਲੜਕਿਆਂ ਦੀਆਂ ਟੀਮਾਂ ਸ਼ਾਮਿਲ ਹਨ। 5 ਫਰਵਰੀ ਨੂੰ ਇਨਾਮ ਵੰਡ ਸਮਾਗਮ ਕਰਵਾਏ ਜਾਣਗੇ। ਉਮੀਦ ਜੱਤਾਈ ਜਾ ਰਹੀ ਹੈ ਕੇ ਆਖਰੀ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਜੇਤੂ ਖਿਡਾਰੀਆਂ ਨੂੰ ਇਨਾਮ ਵੰਡ ਸਕਦੇ ਹਨ।
2 ਲੱਖ ਦੇ ਕਰੀਬ ਆਉਣ ਦੀ ਸੰਭਾਵਨਾ: ਅੱਜ ਗਿੱਧੇ ਅਤੇ ਭੰਗੜੇ ਦੇ ਨਾਲ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਹੋਈ। 3 ਦਿਨ ਤੱਕ ਚੱਲਣ ਵਾਲੇ ਖੇਡਾਂ ਦੇ ਇਸ ਮਹਾਂ ਕੁੰਭ ਵਿਚ 100, 200, 400 ਅਤੇ 1500 ਮੀਟਰ ਦੌੜਾਂ, ਹਾਕੀ ਲੜਕੇ ਅਤੇ ਲੜਕੀਆਂ, ਗਤਕੇ ਦੇ ਮੁਕਾਬਲੇ, ਰੱਸਾ ਕੱਸੀ, ਟਰਾਲੀ ਬੈਕ ਮੁਕਾਬਲੇ, ਗਿੱਧੇ ਅਤੇ ਭੰਗੜੇ ਦੇ ਮੁਕਾਬਲੇ, ਬਜ਼ੁਰਗਾਂ ਦੀਆਂ ਦੌੜਾਂ, ਭਰ ਚੁੱਕਣ ਦੇ ਮੁਕਾਬਲੇ, ਬਾਜ਼ੀਗਰ ਦੇ ਮੁਕਾਬਲੇ ਅਤੇ ਹੋਰ ਕਈ ਪੇਂਡੂ ਖੇਡਾਂ ਵੀ ਹੁੰਦੀਆਂ ਹਨ। ਪ੍ਰਬੰਧਕਾਂ ਨੂੰ ਉਮੀਦ ਹੈ ਕਿ ਇਸ ਸਾਲ 2 ਲੱਖ ਦੇ ਕਰੀਬ ਦਰਸ਼ਕ ਇਨ੍ਹਾਂ ਖੇਡਾਂ ਨੂੰ ਵੇਖਣ ਆਉਣਗੇ।
3 ਕਿਸਮ ਦੀਆਂ ਖੇਡਾਂ: ਡਾ.ਸੁਖਦਰਸ਼ਨ ਸਿੰਘ ਚਾਹਲ ਨੇ ਦੱਸਿਆ ਕਿ ਇਹ ਖੇਡਾਂ 4 ਸਾਲਾਂ ਦੇ ਵਕਫ਼ੇ ਤੋਂ ਬਾਅਦ ਕਰਵਾਈਆਂ ਜਾ ਰਹੀਆਂ ਹਨ। ਇਹ ਖੇਡਾਂ ਪੰਜਾਬ ਦੇ ਖੇਡ ਸੱਭਿਆਚਾਰ ਅਤੇ ਉਨ੍ਹਾਂ ਦੇ ਖੂਨ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਨੂੰ ਰੂਪਮਾਨ ਕਰਦੀਆਂ ਹਨ। ਇਸ ਵਿੱਚ ਮੁੱਖ ਤੌਰ 'ਤੇ 3 ਕਿਸਮ ਦੀਆਂ ਖੇਡਾਂ ਹਨ। ਪਹਿਲੀ ਓਲੰਪਿਕ ਖੇਡਾਂ, ਦੂਜੀ ਗੱਤਕਾ ਅਤੇ ਤੀਜੀ ਪੰਜਾਬ ਦੀਆਂ ਪੇਂਡੂ ਖੇਡਾਂ ਹਨ। ਭਾਵੇਂ ਕਿ ਕੁਝ ਕਾਰਨਾਂ ਕਰਕੇ ਇਹ ਖੇਡਾਂ 4 ਸਾਲਾਂ ਬਾਅਦ ਕਰਵਾਈਆਂ ਜਾ ਰਹੀਆਂ ਹਨ ਪਰ ਲੋਕਾਂ ਵਿੱਚ ਇਸ ਪ੍ਰਤੀ ਭਾਰੀ ਉਤਸ਼ਾਹ ਹੈ। ਤਿੰਨ ਦਿਨ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਬਹੁਤ ਸਾਰੀਆਂ ਖੇਡਾਂ ਕਰਵਾਈਆਂ ਜਾਣਗੀਆਂ। ਜਦੋਂ ਕਿ ਬਲਦਾਂ ਦੀ ਦੌੜ 'ਤੇ ਅਜੇ ਵੀ ਪਾਬੰਦੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਜਲੀਕੱਟੂ ਵਾਂਗ ਇੱਥੇ ਵੀ ਬਲਦ ਦੌੜ ਦੀ ਇਜਾਜ਼ਤ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ:- Milk prices increased in Punjab: ਦੁੱਧ ਦੀਆਂ ਕੀਮਤਾਂ 'ਚ ਆਇਆ ਉਬਾਲ