ਲੁਧਿਆਣਾ: ਉੱਤਰ ਭਾਰਤ ਦੇ ਵਿੱਚ ਭਾਵੇਂ ਮਾਨਸੂਨ ਨੇ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ ਪਰ ਇਸ ਵਾਰ ਮਾਨਸੂਨ ਕਾਫੀ ਕਮਜ਼ੋਰ ਰਿਹਾ ਹੈ, ਜਿਸ ਕਾਰਨ ਮੀਂਹ ਘੱਟ ਪੈ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜੂਨ ਮਹੀਨੇ ਵਿੱਚ ਆਮ ਤੌਰ ’ਤੇ 84 ਐੱਮਐੱਮ ਦੇ ਕਰੀਬ ਮੀਂਹ ਪੈਂਦਾ ਹੈ ਅਤੇ ਹੁਣ ਤੱਕ 60 ਐੱਮਐੱਮ ਬਾਰਿਸ਼ ਹੋਈ ਹੈ ਜੋ ਕਿ ਆਮ ਨਾਲੋਂ ਘੱਟ ਹੈ।
ਜੁਲਾਈ, ਅਗਸਤ ਮਹੀਨੇ ’ਚ ਚੰਗਾ ਮੀਂਹ ਪੈਣ ਦੀ ਉਮੀਦ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਕਿਹਾ ਹਾਲਾਂਕਿ ਮਾਨਸੂਨ ਜੂਨ ਮਹੀਨੇ ਵਿੱਚ ਕਮਜ਼ੋਰ ਰਿਹਾ ਹੈ, ਆਈਐਮਡੀ ਵੱਲੋਂ ਕਿਹਾ ਗਿਆ ਹੈ ਕਿ ਇਸ ਸਾਲ ਆਮ ਵਾਂਗ ਮੀਂਹ ਪਵੇਗਾ। ਇਸ ਕਰਕੇ ਜੁਲਾਈ, ਅਗਸਤ ਦੇ ਵਿਚ ਚੰਗਾ ਮੀਂਹ ਪੈਣ ਦੀ ਉਮੀਦ ਹੈ, ਜਿਸ ਨਾਲ ਕਿਸਾਨਾਂ ਨੂੰ ਵੀ ਕਾਫ਼ੀ ਫ਼ਾਇਦਾ ਮਿਲੇਗਾ।
ਅਗਲੇ ਮਹੀਨੇ ਹੋ ਸਕਦਾ ਹੈ ਮਾਨਸੂਨ ਐਕਟਿਵ
ਪ੍ਰੀ ਮਾਨਸੂਨ ਮੀਂਹ ਨੂੰ ਲੈ ਕੇ ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਇਸ ਸਾਲ ਮਾਨਸੂਨ ਆਪਣੇ ਸਮੇਂ ਤੋਂ ਲਗਭਗ ਦੋ ਹਫਤੇ ਪਹਿਲਾਂ ਹੀ ਉੱਤਰ ਭਾਰਤ ’ਚ ਦਾਖ਼ਲ ਹੋ ਗਿਆ ਹੈ, ਜਿਸ ਕਰਕੇ ਪ੍ਰੀ ਮਾਨਸੂਨ ਮੀਂਹ ਲਈ ਸਮਾਂ ਹੀ ਨਹੀਂ ਬਚਿਆ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਵੈਸਟਰਨ ਡਿਸਟਰਬੈਂਸ ਦੇ ਕਾਰਨ ਮਾਨਸੂਨ ਦੀ ਆਮਦ ਦੌਰਾਨ ਮੀਂਹ ਜਰੂਰ ਪਿਆ ਪਰ ਉਹ ਵੀ ਜਿਆਦਾਤਰ ਸਰਹੱਦੀ ਇਲਾਕੀਆਂ ’ਚ। ਡਾ. ਪ੍ਰਭਜੋਤ ਕੌਰ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਅਗਲੇ ਮਹੀਨੇ ਮਾਨਸੂਨ ਐਕਟਿਵ ਹੋਵੇਗਾ ਅਤੇ ਮੀਂਹ ਪਵੇਗਾ।
ਇਹ ਵੀ ਪੜੋ: Contract Farming ਕਰਕੇ ਕਿਸਾਨਾਂ ਨੂੰ ਹੋ ਰਿਹਾ ਲੱਖਾਂ ਦਾ ਨੁਕਸਾਨ