ਲੁਧਿਆਣਾ: ਰਾਏਕੋਟ ਦੇ ਪਿੰਡ ਭੈਣੀ ਬੜਿੰਗਾ ਵਿਖੇ ਇੱਕ 37 ਸਾਲਾਂ ਨੌਜਵਾਨ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਅਜੈਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਧਰਮਿੰਦਰ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਸੀ ਉਸਦੇ ਦੇ ਤਿੰਨ ਮੁੰਡੇ ਹਨ, ਜਿਨ੍ਹਾਂ ਚੋ ਵੱਡਾ ਮੁੰਡਾ ਜਤਿੰਦਰ ਸਿੰਘ ਪੱਕੇ ਤੌਰ 'ਤੇ ਕੈਨੇਡਾ ਰਹਿੰਦਾ ਹੈ ਅਤੇ ਉਸ ਦਾ ਵਿਚਕਾਰਲਾ ਮੁੰਡਾ ਧਰਮਿੰਦਰ ਸਿੰਘ ਅਤੇ ਸਭ ਤੋਂ ਛੋਟਾ ਲੜਕਾ ਲਖਵਿੰਦਰ ਸਿੰਘ ਉਸ ਕੋਲ ਪਿੰਡ ਰਹਿੰਦੇ ਹਨ।
ਪੁਲਿਸ ਨੇ ਦੱਸਿਆ ਕਿ ਇਸਦੇ ਵਿਚਕਾਰਲੇ ਮੁੰਡੇ ਦਾ 2009 ਵਿੱਚ ਵਿਆਹ ਹੋਇਆ ਸੀ ਪਰ 6 ਮਹੀਨੇ ਬਾਅਦ ਹੀ ਉਸਦਾ ਤਲਾਕ ਹੋ ਗਿਆ ਜਿਸ ਕਾਰਨ ਧਰਮਿੰਦਰ ਟੈਂਸ਼ਨ ਲੈ ਗਿਆ ਅਤੇ ਦਿਮਾਗੀ ਤੌਰ 'ਤੇ ਪਰੇਸ਼ਾਨ ਰਹਿਣ ਲੱਗਾ। ਜਿਸ ਕਾਰਨ ਉਸਦੀ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿਚ ਮਾਨਸਿਕ ਰੋਗ ਦੀ ਦਵਾਈ ਚਲਦੀ ਸੀ। ਪਰ ਬੀਤੀ ਕੱਲ੍ਹ 8 ਵਜੇ ਦੇ ਕਰੀਬ ਰੋਜ਼ਾਨਾ ਦੀ ਤਰ੍ਹਾਂ ਡੰਗਰਾਂ ਕੋਲ ਜਾ ਕੇ ਮੰਜੇ ’ਤੇ ਲੇਟ ਗਿਆ ਪਰ ਜਦੋ ਉਸਨੂੰ ਉਠਾਇਆ ਗਿਆ ਤਾਂ ਉਹ ਨਾ ਉਠਿਆ। ਇਸ ਦੌਰਾਨ ਧਰਮਿੰਦਰ ਦੇ ਮੂੰਹੋ ਝੱਗ ਨਿਕਲਣ ਲੱਗੀ ਪਈ ਅਤੇ ਉਸਦੀ ਮੌਤ ਹੋ ਗਈ।
ਇਸ ਮੌਕੇ ਥਾਣਾ ਮੁਖੀ ਅਜੈਬ ਸਿੰਘ ਨੇ ਦੱਸਿਆ ਕਿ ਇਸ ਸੰਬੰਧ ਵਿਚ ਰਾਏਕੋਟ ਸਦਰ ਪੁਲਿਸ ਨੇ ਕਾਰਵਾਈ ਕਰਦਿਆਂ ਮ੍ਰਿਤਕ ਦੇ ਪਿਤਾ ਸੁਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਫਿਲਹਾਲ ਮ੍ਰਿਤਕ ਦੀ ਲਾਸ਼ ਦਾ ਸਿਵਲ ਹਸਪਤਾਲ ਸੁਧਾਰ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ।
ਇਹ ਵੀ ਪੜੋ: ਪੰਜਾਬ 'ਚ ਕੰਮ ਕਰਨ ਤੋਂ ਪ੍ਰਸ਼ਾਂਤ ਕਿਸ਼ੋਰ ਦੀ ਕੈਪਟਨ ਨੂੰ ਸਿੱਧੀ ਨਾਂਹ !