ETV Bharat / state

ਈਟੀਵੀ ਭਾਰਤ ਦੀ ਖਬਰ ਦਾ ਅਸਰ, ਗਾਇਕ ਕੇ ਦੀਪ ਦੀ ਮਦਦ ਲਈ ਪਹੁੰਚੇ ਹੰਸ ਰਾਜ ਹੰਸ

ਈਟੀਵੀ ਭਾਰਤ ਵੱਲੋਂ ਗਾਇਕ ਕੇ ਦੀਪ ਦੇ ਮਾੜੇ ਹਾਲਾਤਾਂ ਦੀ ਖ਼ਬਰ ਪ੍ਰਮੁੱਖਤਾ ਨਾਲ ਨਸ਼ਰ ਕੀਤੀ ਗਈ ਸੀ, ਜਿਸ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰ ਹੰਸ ਰਾਜ ਹੰਸ ਉਨ੍ਹਾਂ ਦੀ ਮਦਦ ਲਈ ਉਨ੍ਹਾਂ ਦੇ ਘਰ ਪਹੁੰਚੇ। ਇਸ ਦੌਰਾਨ ਹੰਸ ਰਾਜ ਹੰਸ ਨੇ ਪਰਿਵਾਰ ਦੀ ਮਦਦ ਲਈ 51 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ।

ਹੰਸ ਰਾਜ ਹੰਸ
member of parliament Hans Raj Hans
author img

By

Published : Jun 7, 2020, 4:14 PM IST

ਲੁਧਿਆਣਾ: ਈਟੀਵੀ ਭਾਰਤ ਵੱਲੋਂ ਲਗਾਤਾਰ ਆਰਥਿਕ ਮੰਦੀ 'ਚੋਂ ਲੰਘ ਰਹੇ ਗਾਇਕਾਂ, ਲੋਕਾਂ ਅਤੇ ਕਲਾਕਾਰਾਂ ਦੀ ਖ਼ਬਰਾਂ ਨਸ਼ਰ ਕੀਤੀਆਂ ਜਾ ਰਹੀਆਂ ਹਨ, ਜਿਸ ਦਾ ਅਸਰ ਵੀ ਵਿਖਾਈ ਦੇ ਰਿਹਾ ਹੈ। ਲਗਾਤਾਰ ਸਮਾਜ ਸੇਵੀ ਸੰਸਥਾਵਾਂ ਤੇ ਸਿਆਸੀ ਲੀਡਰ ਇਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਪਹੁੰਚ ਰਹੇ ਹਨ।

member of parliament Hans Raj Hans

ਇਸੇ ਤਹਿਤ ਈਟੀਵੀ ਭਾਰਤ ਵੱਲੋਂ ਗਾਇਕ ਕੇ ਦੀਪ ਦੇ ਹਾਲਾਤਾਂ ਦੀ ਖ਼ਬਰ ਪ੍ਰਮੁੱਖਤਾ ਨਾਲ ਨਸ਼ਰ ਕੀਤੀ ਗਈ ਸੀ, ਜਿਸ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰ ਅਤੇ ਪੰਜਾਬੀ ਗਾਇਕ ਹੰਸ ਰਾਜ ਹੰਸ ਉਨ੍ਹਾਂ ਦੀ ਮਦਦ ਲਈ ਉਨ੍ਹਾਂ ਦੇ ਘਰ ਪਹੁੰਚੇ, ਹਾਲ ਜਾਣਿਆ ਅਤੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਦੌਰਾਨ ਹੰਸ ਰਾਜ ਹੰਸ ਨੇ ਪਰਿਵਾਰ ਦੀ ਮਦਦ ਲਈ 51 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ।

ਹੰਸ ਰਾਜ ਹੰਸ
member of parliament Hans Raj Hans

ਇਸ ਦੇ ਨਾਲ ਹੀ ਸਰਬੱਤ ਦਾ ਭਲਾ ਟਰੱਸਟ ਵੱਲੋਂ ਵੀ ਕੇ ਦੀਪ ਦੀ ਮਦਦ ਲਈ ਮਹੀਨਾਵਾਰ 10 ਹਜ਼ਾਰ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਗਿਆ, ਇਸ ਦੌਰਾਨ ਹੰਸ ਰਾਜ ਹੰਸ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਅਪੀਲ ਵੀ ਕੀਤੀ ਕਿ ਪੁਰਾਣੇ ਕਲਾਕਾਰ ਇਨ੍ਹੀਂ ਦਿਨੀਂ ਬੁਰੇ ਦੌਰ 'ਚ ਲੰਘ ਰਹੇ ਹਨ, ਲੋੜ ਹੈ, ਉਨ੍ਹਾਂ ਦੀ ਸਾਰ ਲੈਣ ਦੀ, ਉਨ੍ਹਾਂ ਦੀ ਮਦਦ ਕਰਨ ਦੀ, ਕਿਉਂਕਿ ਉਹ ਆਰਥਿਕ ਪੱਖ ਤੋਂ ਬਹੁਤੇ ਮਜ਼ਬੂਤ ਨਹੀਂ ਹਨ।

ਉਧਰ ਦੂਜੇ ਪਾਸੇ ਕੇ ਦੀਪ ਦੀ ਧੀ ਨੇ ਵਿਸ਼ੇਸ਼ ਤੌਰ 'ਤੇ ਸਰਬੱਤ ਦਾ ਭਲਾ ਟਰੱਸਟ ਅਤੇ ਹੰਸ ਰਾਜ ਹੰਸ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਦੁੱਖ ਦੀ ਘੜੀ 'ਚ ਉਹ ਉਨ੍ਹਾਂ ਦਾ ਸਾਥ ਦੇਣ ਪਹੁੰਚੇ ਹਨ, ਉਹ ਦੱਸ ਨਹੀਂ ਸਕਦੇ ਕਿ ਉਹ ਦਿਲੋਂ ਕਿੰਨੇ ਖੁਸ਼ ਹਨ।

ਇਹ ਵੀ ਪੜੋ: 27 ਕੀਟਨਾਸ਼ਕਾਂ 'ਤੇ ਪਾਬੰਦੀ ਲਗਾਉਣ ਦੀ ਤਿਆਰੀ 'ਚ ਕੇਂਦਰ ਸਰਕਾਰ, ਵੇਖੋ ਖ਼ਾਸ ਰਿਪੋਰਟ

ਸੋ ਈਟੀਵੀ ਭਾਰਤ ਦੀ ਹਮੇਸ਼ਾ ਇਹ ਪਹਿਲ ਰਹੀ ਹੈ ਕਿ ਆਰਥਿਕ ਤੌਰ 'ਤੇ ਕਮਜ਼ੋਰ, ਬੇਬੱਸ ਅਤੇ ਬੁਰੇ ਦੌਰ ਤੋਂ ਲੰਘ ਰਹੇ ਲੋਕਾਂ ਅਤੇ ਕਲਾਕਾਰਾਂ ਦਾ ਦਰਦ ਸਰਕਾਰ ਤੱਕ ਪਹੁੰਚਾਇਆ ਜਾਵੇ ਤਾਂ ਜੋ ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਹੋ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.