ਲੁਧਿਆਣਾ: ਸ਼ਹਿਰ ਲੁਧਿਆਣਾ ਵਿਚਲੇ ਬੁੱਢੇ ਦਰਿਆ ਦੀ ਸਫਾਈ ਨੂੰ ਲੈ ਕੇ ਵਿਧਾਨ ਸਭਾ ਦੀ ਕਮੇਟੀ ਵੱਲੋਂ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਸਣੇ ਲੁਧਿਆਣਾ ਦੇ ਵਿਧਾਇਕਾਂ ਨੇ ਹਿੱਸਾ ਲਿਆ ਅਤੇ ਨਗਰ ਨਿਗਮ ਦੀਆਂ ਟੀਮਾਂ ਵੀ ਇਸ ਮੌਕੇ 'ਤੇ ਪਹੁੰਚੀਆਂ। ਬੁੱਢੇ ਦਰਿਆ ਦੀ ਸਫਾਈ ਨੂੰ ਲੈ ਕੇ ਕਮੇਟੀ ਵੱਲੋਂ ਜਿਥੇ ਚਰਚਾ ਕੀਤੀ ਗਈ, ਉੱਥੇ ਹੀ ਇਹ ਤੈਅ ਕੀਤਾ ਗਿਆ ਕਿ ਬੁੱਢੇ ਦਰਿਆ ਦੀ ਸਫਾਈ ਨੂੰ ਲੈ ਕੇ ਹਫਤੇ ਵਿੱਚ ਘੱਟੋ-ਘੱਟ ਇਕ ਦਿਨ ਜ਼ਰੂਰ ਮੀਟਿੰਗ ਕੀਤੀ ਜਾਵੇ। ਇਸ ਦੌਰਾਨ 'ਆਪ' ਵਿਧਾਇਕਾਂ ਵੱਲੋਂ ਇੰਡਸਟਰੀ ਵਾਲਿਆਂ ਵਲੋਂ ਇਸ ਬੁੱਢੇ ਦਰਿਆ 'ਚ ਸੁੱਟੇ ਜਾਂਦੇ ਕੈਮੀਕਲ ਵਾਲੇ ਪਾਣੀ ਦਾ ਮੁਦਾ ਵੀ ਚੁੱਕਿਆ ਗਿਆ। ਜਿਸ 'ਚ ਕਮੇਟੀ ਨੇ ਇਹ ਤੈਅ ਕੀਤਾ ਕਿ ਜਿਹੜੀ ਇੰਡਸਟਰੀ ਕੈਮੀਕਲ ਵਾਲਾ ਪਾਣੀ ਬੁੱਢੇ ਦਰਿਆ ਵਿੱਚ ਪਾਵੇਗੀ ਉਸ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇਗੀ। Budha river in Ludhiana
ਬੁੱਢੇ ਦਰਿਆ ਦੀ ਸਫਾਈ ਦਾ ਕੰਮ ਜ਼ਲਦ ਹੋਵੇਗਾ ਮੁਕੰਮਲ: ਇਸ ਮੌਕੇ 'ਤੇ ਬੋਲਦੇ ਹੋਏ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਹ ਇਸ ਗੱਲ ਨੂੰ ਮੰਨਦੇ ਹਨ ਕਿ ਇਹ ਦਰਿਆ ਦੀ ਸਫਾਈ ਲਈ ਜੋ ਉਪਰਾਲੇ ਹੋਣੇ ਚਾਹੀਦੇ ਸਨ ਉਹ ਨਹੀਂ ਹੋਏ ਪਰ ਉਹਨਾਂ ਦੀ ਸਰਕਾਰ ਇਸ ਨੂੰ ਲੈ ਕੇ ਸੰਜੀਦਾ ਹੈ ਅਤੇ ਬੁੱਢੇ ਦਰਿਆ ਦੀ ਸਫਾਈ ਦਾ ਕੰਮ ਜ਼ਲਦ ਮੁਕੰਮਲ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਇੰਡਸਟਰੀ ਵਾਲੇ ਕੈਮੀਕਲ ਵਾਲਾ ਪਾਣੀ ਅਤੇ ਡਾਇਰੀਆ ਵਾਲੇ ਵੇਸਟ ਦਰਿਆ ਵਿੱਚ ਸੁੱਟਦੇ ਹਨ ਜਿਸ ਦੇ ਨਾਲ ਪਾਣੀ ਦੂਸ਼ਿਤ ਹੁੰਦਾ ਹੈ ।
ਗੋਹੇ ਦੀਆਂ ਪਾਥੀਆਂ ਬਣਾ ਵੇਚਣ ਡੇਅਰੀ ਮਾਲਕ: ਰਾਜ ਸਭਾ ਮੈਂਬਰ ਸੀਚੇਵਾਲ ਨੇ ਕਿਹਾ ਕਿ ਇੰਡਸਟਰੀ ਨੂੰ ਕੈਮੀਕਲ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਡੇਅਰੀ ਮਾਲਕਾਂ ਨੂੰ ਵੀ ਗੋਬਰ ਦੇ ਉਪਯੋਗ ਬਾਰੇ ਕਿਹਾ ਕਿ ਜੇਕਰ ਉਹ ਇਸ ਦੀਆਂ ਪਾਥੀਆਂ ਬਣਾ ਕੇ ਵੇਚਣ ਤਾਂ ਇਸ ਤੋਂ ਮੁਨਾਫਾ ਕਮਾ ਸਕਦੇ ਹਨ ਪਰ ਜੇਕਰ ਇਹੀ ਗੋਬਰ ਪਾਣੀ ਵਿੱਚ ਪੈਂਦਾ ਹੈ ਤਾਂ ਜ਼ਹਿਰ ਬਣ ਜਾਂਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਪਾਣੀ ਜ਼ਿੰਦਗੀ ਲਈ ਜਰੂਰੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਪੀਣ ਵਾਲੇ ਪਾਣੀ ਲਈ ਜੰਗਾਂ ਵੀ ਹੋ ਸਕਦੀਆਂ ਹਨ।
- Beed Accident: ਮਹਾਰਾਸ਼ਟਰ ਦੇ ਬੀਡ 'ਚ ਹਾਦਸਿਆਂ ਦਾ ਦੌਰ ਜਾਰੀ, ਦੋ ਘਟਨਾਵਾਂ 'ਚ 10 ਦੀ ਮੌਤ
- Political Reaction On Golden Temple Model Auction : ਹਰਿਮੰਦਰ ਸਾਹਿਬ ਦੇ ਮਾਡਲ ਦੀ ਨਿਲਾਮੀ 'ਤੇ ਸਿਆਸਤ, SAD ਪ੍ਰਧਾਨ ਦੀ ਪੋਸਟ 'ਤੇ ਮਨਜਿੰਦਰ ਸਿਰਸਾ ਦਾ ਵਾਰ, ਕਿਹਾ-ਵੋਟ ਬੈਂਕ ਲਈ ਧਾਰਮਿਕ ਆਸਥਾ ਦਾ ਹੋ ਰਿਹਾ ਸ਼ੋਸ਼ਣ
- Jalandhar Two Girls Marriage Case: ਜਲੰਧਰ ਦੀਆਂ ਦੋ ਕੁੜੀਆਂ ਨੇ ਕਰਵਾਇਆ ਗੁਰੂ ਘਰ 'ਚ ਵਿਆਹ, ਸੁਰੱਖਿਆ ਲਈ ਪਹੁੰਚੀਆਂ ਹਾਈਕੋਰਟ
ਦਰਿਆ 'ਚ ਕੈਮੀਕਲ ਪਾਣੀ ਸੁੱਟਣ 'ਤੇ ਹੋਵੇਗੀ ਕਾਰਵਾਈ: ਉੱਥੇ ਹੀ ਇਸ ਮੌਕੇ 'ਤੇ ਬੋਲਦੇ ਹੋਏ 'ਆਪ' ਵਿਧਾਇਕ ਹਰਦੀਪ ਸਿੰਘ ਮੁੰਡੀਆ ਨੇ ਕਿਹਾ ਕਿ ਕੈਮੀਕਲ ਇੰਡਸਟਰੀ ਵੱਲੋਂ ਕੈਮੀਕਲ ਵਾਲਾ ਦੂਸ਼ਿਤ ਪਾਣੀ ਬੁੱਢੇ ਦਰਿਆ ਵਿੱਚ ਪਾਇਆ ਜਾਂਦਾ ਹੈ, ਜਿਸ ਦੇ ਚੱਲਦਿਆਂ ਬੁੱਢਾ ਦਰਿਆ ਦੂਸ਼ਿਤ ਹੁੰਦਾ ਹੈ। ਉਹਨਾਂ ਨੇ ਕਿਹਾ ਹੁਣ ਬੁੱਢੇ ਦਰਿਆ ਵਿੱਚ ਗੰਦਾ ਪਾਣੀ ਪਾਉਣ ਵਾਲੀ ਇੰਡਸਟਰੀ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇਗੀ । ਉਹਨਾਂ ਨੇ ਕਿਹਾ ਕਿ ਇੰਡਸਟਰੀ ਨੂੰ ਦੂਸ਼ਿਤ ਪਾਣੀ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਬੁੱਢੇ ਦਰਿਆ ਨੂੰ ਗੰਦਲਾ ਹੋਣ ਤੋਂ ਬਚਾਇਆ ਜਾ ਸਕੇ ।