ਲੁਧਿਆਣਾ: ਲੁਧਿਆਣਾ ਦੀ ਸਮਾਜ ਸੇਵੀ ਸੰਸਥਾ ਮਨੁੱਖਤਾ ਦੀ ਸੇਵਾ ਸੁਸਾਇਟੀ Manukhta Di Sewa Sociaty Ludhiana ਹੁਣ ਸਮਾਜ ਵਲੋਂ ਨਕਾਰੇ ਗਏ ਲੋਕਾਂ ਲਈ ਹੁਣ ਸੁਪਨਿਆਂ ਦਾ ਘਰ ਬਣਾਉਣ Manukhta Di Sewa Sociaty dream house in Ludhiana ਜਾ ਰਹੀ ਹੈ 6 ਮੰਜ਼ਿਲਾ ਇਸ ਘਰ ਚ ਕਿ ਕਮਰੇ ਹੋਣਗੇ।
ਜਿੱਥੇ ਸਮਾਜ ਵਲੋਂ ਨਕਾਰੇ ਗਏ ਅਤੇ ਉਹ ਲੋਕ ਜਿੰਨਾ ਨੂੰ ਉਨ੍ਹਾਂ ਦੇ ਪਰਿਵਾਰ ਨਹੀਂ ਅਪਣਾਉਂਦੇ ਜਾਂ ਗੰਭੀਰ ਬਿਮਾਰੀਆਂ ਨਾਲ ਪੀੜਿਤ ਹੁੰਦੇ ਹਨ, ਉਨ੍ਹਾਂ ਨੂੰ ਆਪਣੀ ਇੱਕ ਛੱਤ ਮਿਲ ਸਕੇਗੀ। ਮਨੁੱਖਤਾ ਦੀ ਸੇਵਾ ਸੁਸਾਇਟੀ ਲੁਧਿਆਣਾ ਵਿਖੇ ਸੈਂਕੜੇ ਅਜਿਹੇ ਲੋਕ ਹਨ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ। ਇਕ ਦਹਾਕੇ ਪਹਿਲਾਂ ਇਕ ਛੋਟੇ ਜਿਹੇ ਕਮਰੇ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਜੋ ਕਿ ਅੱਜ ਕਾਫੀ ਵੱਡਾ ਰੂਪ ਧਾਰ ਚੁੱਕੀਂ ਹੈ। Manukhta Di Sewa Sociaty to build dream house
ਸੰਸਥਾ ਦੇ ਮੁਖੀ ਗੁਰਪ੍ਰੀਤ ਸਿੰਘ ਅਪਣੇ ਮੈਂਬਰਾਂ ਨਾਲ ਪੰਜਾਬ ਭਰ ਚੋਂ ਉਨ੍ਹਾਂ ਲੋਕਾਂ ਨੂੰ ਰੇਸਕਿਉ ਕਰਦੇ ਨੇ ਜਿੰਨਾ ਨੂੰ ਜਾਂ ਤਾਂ ਵਕਤ ਦੀ ਮਾਰ ਪੇ ਜਾਂਦੀ ਹੈ ਜਾਂ ਫਿਰ ਉਨ੍ਹਾ ਨੂੰ ਸਮਾਜ ਤੇ ਉਨ੍ਹਾ ਦਾ ਆਪਣਾ ਹੀ ਪਰਿਵਾਰ ਨਹੀਂ ਅਪਨਾਉਂਦੇ ਇਸ ਸੁਸਾਇਟੀ ਵਿੱਚ ਅਜਿਹੇ ਲੋਕਾਂ ਦੀ ਦਰਜਨਾਂ ਕਹਾਣੀਆਂ ਹਨ, ਅਜਿਹੇ ਲੋਕ ਜੋਕਿ ਗੰਭੀਰ ਬਿਮਾਰੀਆਂ ਨਾਲ ਪੀੜਤ ਹੋ ਜਾਂਦੇ ਹਨ, ਉਨ੍ਹਾਂ ਨੂੰ ਵੀ ਇਸ ਸੰਸਥਾ ਵਲੋਂ ਮੁਫ਼ਤ ਇਲਾਜ ਦਿੱਤਾ ਜਾਂਦਾ ਹੈ।
ਇਹ ਸੰਸਥਾ ਕਿਸੇ ਤੋਂ ਵੀ ਕੋਈ ਕੈਸ਼ ਦੀ ਸੇਵਾ ਨਹੀਂ ਲੈਂਦੀ। ਪੰਜਾਬੀ ਗਾਇਕ ਕਲਾਕਾਰ ਵੀ ਇਸ ਸੰਸਥਾ ਨੂੰ ਅਪਣਾ ਸਹਿਯੋਗ ਦਿੰਦੇ ਨੇ ਹਾਲ ਹੀ ਦੇ ਵਿੱਚ ਸੁਪਨਿਆਂ ਦੇ ਘਰ ਲਈ ਰੱਖੇ ਨੀਂਹ ਪੱਥਰ ਸਮਾਗਮ ਚ ਪੰਜਾਬੀ ਗਾਇਕ ਜਸਬੀਰ ਜੱਸੀ, ਅਦਾਕਾਰ ਕਰਮਜੀਤ ਅਨਮੋਲ ਅਤੇ ਦੇਵ ਖਰੋੜ ਵੀ ਪੁੱਜੇ ਜਿੰਨਾ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਹਰ ਇਨਸਾਨ ਦੀ ਇੱਛਾ ਹੁੰਦੀ ਹੈ ਕੇ ਓਹ ਆਪਣੇ ਸੁਪਨਿਆਂ ਦਾ ਇੱਕ ਘਰ ਜਰੂਰ ਬਣਾਵੇ।
ਪਰ ਗੁਰਪ੍ਰੀਤ ਉਨ੍ਹਾਂ ਲੋਕਾਂ ਲਈ ਸੁਪਨਿਆਂ ਦਾ ਘਰ ਬਣਾ ਰਿਹਾ ਹੈ ਜਿਨ੍ਹਾਂ ਲੋਕਾਂ ਦਾ ਕੋਈ ਨਹੀਂ ਹੁੰਦਾ। ਸੁਪਨਿਆਂ ਦੇ ਘਰ ਦੇ ਵਿੱਚ ਹਿੱਸਾ ਪਾਉਣ ਲਈ ਲੋਕ ਵੱਡੀ ਤਦਾਦ ਵਿੱਚ ਪਹੁੰਚ ਰਹੇ ਨੇ ਅਤੇ ਆਪਣੀ ਸੇਵਾ ਨਿਭਾਅ ਰਹੇ ਨੇ ਇਕ ਵਿਅਕਤੀ ਵੱਲੋਂ ਮਨੁੱਖੀ ਸੇਵਾ ਦਾਨ ਕੀਤੀ ਗਈ ਉਸ ਵੱਲੋਂ ਬੀਤੇ 10 ਸਾਲ ਤੋਂ ਇਕੱਤਰ ਕੀਤੇ ਜਾ ਰਹੇ ਸਿੱਕੇ ਸੁਪਨਿਆਂ ਦੇ ਘਰ ਬਣਾਉਣ ਲਈ ਦਾਨ ਕੀਤੇ ਗਏ ਹਨ।
ਪੰਜਾਬੀ ਗਾਇਕ ਅਤੇ ਕਲਾਕਾਰਾਂ ਨੇ ਵੀ ਲੋਕਾਂ ਨੂੰ ਸੁਪਨਿਆਂ ਦੇ ਘਰ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਦੀ ਅਪੀਲ ਕੀਤੀ ਹੈ। ਮਹੀਨੇ ਦੇ ਵਿੱਚ ਹੈ ਇਸ ਸੰਸਥਾ ਵੱਲੋਂ ਦੋ ਵਾਰ ਕੈਂਪ ਵੀ ਲਗਾਇਆ ਜਾਂਦਾ ਹੈ। ਜਿੱਥੇ ਸੈਂਕੜਿਆਂ ਦੀ ਤਦਾਦ ਵਿੱਚ ਲੋਕ ਆਪਣੀ ਬਿਮਾਰੀਆਂ ਦਾ ਮੁਫ਼ਤ ਇਲਾਜ ਕਰਵਾਉਣ ਲਈ ਆਉਂਦੇ ਹਨ। ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਅੰਦਰ ਹਰ ਕਿਸਮ ਦੇ ਸਮਾਜ ਤੋਂ ਨਕਾਰੇ ਗਏ ਲੋਕ ਮਿਲ ਜਾਂਦੇ ਹਨ, ਜਿਨ੍ਹਾਂ ਨੂੰ ਇੱਕ ਨਵੀਂ ਜ਼ਿੰਦਗੀ ਮਿਲੀ ਹੈ।
ਇਸ ਦੌਰਾਨ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਲੋਕਾਂ ਦੀ ਸੇਵਾ ਨਾਲ ਲੋਕਾਂ ਲਈ ਹੀ ਇਮਾਰਤ ਦੀ ਸੇਵਾ ਸ਼ੁਰੂ ਕੀਤੀ ਹੈ, ਜਿਸ ਉੱਤੇ ਲੱਖਾਂ ਦਾ ਖਰਚਾ ਆਉਂਦਾ ਹੈ, ਪਰ ਅਸੀਂ ਕਿਸੇ ਤੋਂ ਕੋਈ ਵੀ ਕੈਸ਼ ਸੇਵਾ ਨਹੀਂ ਸਗੋਂ ਲੋਕਾਂ ਨੂੰ ਇਸ ਸਬੰਧੀ ਸਮੱਗਰੀ ਦੀ ਸੇਵਾ ਕਰਨ ਦੀ ਅਪੀਲ ਕੀਤੀ ਹੈ ਅਤੇ ਲੋਕ ਵੱਧ ਚੜ੍ਹ ਕੇ ਇਸ ਵਿਚ ਹਿੱਸਾ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਸਾਨੂੰ ਵੱਧ ਥਾਂ ਮਿਲ ਸਕੇਗੀ ਅਤੇ ਇਥੇ ਹੋਰ ਲੋਕਾਂ ਨੂੰ ਲਿਆਂਦਾ ਜਾ ਸਕੇਗਾ।
ਇਹ ਵੀ ਪੜੋ:- Guru Nanak Jayanti 2022: ਸਿਆਸੀ ਆਗੂਆਂ ਨੇ ਗੁਰੂ ਪੁਰਬ ਮੌਕੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ