ਲੁਧਿਆਣਾ: ਸ਼ਹਿਰ ਦੇ ਫ਼ੋਕਲ ਪੁਆਇੰਟ ਨੇੜੇ ਪ੍ਰਕਾਸ਼ ਕੈਮੀਕਲ ਫੈਕਟਰੀ 'ਚ ਅਚਾਨਕ ਭਿਆਨਕ ਅੱਗ ਲੱਗ ਗਈ। ਮੌਕੇ 'ਤੇ ਅੱਗ ਬੁਝਾਊ ਅਮਲੇ ਦੀਆਂ 13 ਗੱਡੀਆਂ ਪਹੁੰਚੀਆਂ ਅਤੇ ਲਗਾਤਾਰ ਜੰਗੀ ਪੱਥਰ 'ਤੇ ਮਸ਼ਕੱਤ ਕਰਨ ਦੇ ਬਾਵਜੂਦ ਵੀ ਹੁਣ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਕੈਮੀਕਲ ਦੀ ਫੈਕਟਰੀ ਹੋਣ ਕਾਰਨ ਅੱਗ ਨਾਲ ਬਲਾਸਟ ਹੋ ਰਹੇ ਹਨ ਅਤੇ ਅੱਗ ਫੈਲਦੀ ਜਾ ਰਹੀ ਹੈ ਜਿਸ ਨੂੰ ਦੇਖਦਿਆਂ ਪੁਲਿਸ ਵੱਲੋਂ ਆਲੇ-ਦੁਆਲੇ ਦੀ ਥਾਂ ਖਾਲੀ ਕਰਵਾ ਲਈ ਗਈ ਹੈ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹਿਦਾਇਤ ਕੀਤੀ ਜਾ ਰਹੀ ਹੈ ਕਿ ਉਹ ਘਟਣਾ ਸਥਾਨ ਤੋਂ ਦੂਰ ਰਹਿਣ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਅਤੇ ਬਿਜਲੀ ਦੀ ਸਪਲਾਈ ਵੀ ਬੰਦ ਕਰਵਾ ਦਿੱਤੀ ਗਈ ਹੈ।
ਉਧਰ, ਅੱਗ ਬੁਝਾਊ ਅਮਲੇ ਦੇ ਅਫ਼ਸਰ ਨੇ ਦੱਸਿਆ ਹੈ ਕਿ ਅੱਗ 'ਤੇ ਕਾਬੂ ਪਾਉਣ ਲਈ ਵਿਸ਼ੇਸ਼ ਸਾਧਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਕਿਉਂਕਿ ਕੈਮੀਕਲ ਹੋਣ ਕਾਰਨ ਅੱਗ 'ਤੇ ਕਾਬੂ ਪਾਉਣ 'ਚ ਕਾਫੀ ਮੁਸ਼ਕਿਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅੱਗ ਬੁਝਾਊ ਅਮਲੇ ਦੀਆਂ ਸਾਰਿਆਂ ਹੀ ਗੱਡੀਆਂ ਪੂਰੀ ਮਸਕੱਤ ਕਰ ਹਨ। ਉਨ੍ਹਾਂ ਕਿਹਾ ਕਿ ਦੂਜੇ ਸ਼ਹਿਰਾਂ ਚੋਂ ਵੀ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਮਗਵਾਇਆਂ ਜਾ ਰਹਿਆਂ ਹਨ।