ETV Bharat / state

ਲੋਕਾਂ ਦੀਆਂ ਜਾਨਾਂ ਬਚਾਉਣ ਲਈ 'ਫਾਇਰ ਬ੍ਰਿਗੇਡ ਵਿਭਾਗ' ਦਾ ਵੱਡਾ ਉਪਰਾਲਾ - ਫਾਇਰ ਬ੍ਰਿਗੇਡ ਵਿਭਾਗ

ਲੁਧਿਆਣਾ : ਹੁਣ ਲੁਧਿਆਣਾ ਫਾਇਰ ਬ੍ਰਿਗੇਡ ਵਿਭਾਗ ਲੋਕਾਂ ਦੀ ਬਚਾ ਸਕੇਗਾ ਕੀਮਤੀ ਜਾਨ। ਇਮਾਰਤ ਡਿੱਗਣ ਦੀ ਸੂਰਤ ਵਿੱਚ ਹੇਠਾਂ ਫਸੇ ਲੋਕਾਂ ਨੂੰ ਡਿਟੈਕਟ ਕਰੇਗੀ ਲਾਈਫ ਡਿਟੈਕਟਰ ਮਸ਼ੀਨ।

ਲੋਕਾਂ ਦੀਆਂ ਜਾਨਾਂ ਬਚਾਉਣ ਲਈ ਲੁਧਿਆਣਾ ਫਾਇਰ ਬ੍ਰਿਗੇਡ ਵਿਭਾਗ ਦਾ ਵੱਡਾ ਉਪਰਾਲਾ

author img

By

Published : Jun 12, 2021, 9:15 PM IST

ਲੁਧਿਆਣਾ : ਹੁਣ ਲੁਧਿਆਣਾ ਫਾਇਰ ਬ੍ਰਿਗੇਡ ਵਿਭਾਗ ਲੋਕਾਂ ਦੀ ਬਚਾ ਸਕੇਗਾ ਕੀਮਤੀ ਜਾਨ। ਇਮਾਰਤ ਡਿੱਗਣ ਦੀ ਸੂਰਤ ਵਿੱਚ ਹੇਠਾਂ ਫਸੇ ਲੋਕਾਂ ਨੂੰ ਡਿਟੈਕਟ ਕਰੇਗਾ ਲਾਈਫ ਡਿਟੈਕਟਰ ਮਸ਼ੀਨ ਇਹ ਮਸ਼ੀਨ ਸਮਾਰਟ ਸਿਟੀ ਪ੍ਰੋਜੈਕਟ ਦੇ ਅਧੀਨ ਤਿਆਰ ਕਰਵਾਈ ਗਈ ਹੈ।

ਲਾਈਫ ਡਿਟੈਕਟਰ ਮਸ਼ੀਨਾਂ ਰਾਹੀਂ ਬਚਾਈਆਂ ਜਾਣਗੀਆਂ ਲੋਕਾਂ ਦੀਆਂ ਜਾਨਾਂ

ਲੁਧਿਆਣਾ ਵਿੱਚ ਅਕਸਰ ਹੀ ਅੱਗ ਲੱਗਣ ਕਰਕੇ ਇਮਾਰਤਾਂ ਡਿੱਗਣ ਦੇ ਹਾਦਸੇ ਹੁੰਦੇ ਰਹਿੰਦੇ ਨੇ ਬੀਤੇ ਦਿਨੀਂ ਇਕ ਇਮਾਰਤ ਦਾ ਲੈਂਟਰ ਡਿੱਗਣ ਕਰਕੇ ਵੱਡਾ ਹਾਦਸਾ ਵਾਪਰ ਗਿਆ ਸੀ। ਜਿਸ ਵਿੱਚ ਕਈ ਮਜ਼ਦੂਰਾਂ ਦੀ ਜਾਨ ਚਲੀ ਗਈ ਸੀ ਇਸੇ ਤਰ੍ਹਾਂ ਕੁਝ ਸਾਲ ਪਹਿਲਾਂ ਸੂਫ਼ੀਆ ਚੌਕ ਦੇ ਵਿੱਚ ਇਮਾਰਤ ਡਿੱਗਣ ਕਰਕੇ 9 ਫਾਇਰ ਬ੍ਰਿਗੇਡ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਹੋਰ ਵੀ ਹੇਠਾਂ ਦਬ ਗਏ ਸਨ।

ਲੋਕਾਂ ਦੀਆਂ ਜਾਨਾਂ ਬਚਾਉਣ ਲਈ ਲੁਧਿਆਣਾ ਫਾਇਰ ਬ੍ਰਿਗੇਡ ਵਿਭਾਗ ਦਾ ਵੱਡਾ ਉਪਰਾਲਾ

ਅਜਿਹੇ ਹਾਲਾਤਾਂ ਨਾਲ ਨਿਪਟਣ ਲਈ ਸਮਾਰਟ ਸਿਟੀ ਲੁਧਿਆਣਾ ਪ੍ਰਾਜੈਕਟ ਦੇ ਤਹਿਤ ਹੁਣ ਫਾਇਰ ਬ੍ਰਿਗੇਡ ਵਿਭਾਗ ਨੂੰ ਲਾਈਫ ਡਿਟੈਕਟਰ ਮਸ਼ੀਨਾਂ ਦਿੱਤੀਆਂ ਗਈਆਂ ਹਨ ਕੁਲ ਤਿੰਨ ਮਸ਼ੀਨਾਂ ਹਨ। ਜਿਨ੍ਹਾਂ ਦੀ ਕੀਮਤ ਲਗਪਗ 50 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਮਸ਼ੀਨ ਵਿੱਚ ਛੇ ਸੈਂਸਰ ਹਨ ਜੋ ਦੱਸ ਦੇਣਗੇ ਕਿ ਕੋਈ ਵਿਅਕਤੀ ਕਿੱਥੇ ਫਸਿਆ ਹੋਇਆ ਹੈ ਇੱਥੋਂ ਤੱਕ ਕਿ ਇਸ ਨਾਲ ਮਾਈਕ ਵੀ ਅਟੈਚ ਹੈ ਜਿਸ ਨਾਲ ਉਸ ਵਿਅਕਤੀ ਨਾਲ ਗੱਲਬਾਤ ਵੀ ਕੀਤੀ ਜਾ ਸਕਦੀ ਹੈ।

ਸੈਂਸਰ ਰਾਹੀਂ ਲੱਗੇਗਾ ਫਸੇ ਹੋਏ ਲੋਕਾਂ ਦਾ ਪਤਾ

ਮੁੱਖ ਫਾਇਰ ਬ੍ਰਿਗੇਡ ਅਫ਼ਸਰ ਜਸਵਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਸਮਾਰਟ ਸਿਟੀ ਪ੍ਰੋਜੈਕਟ ਰਾਹੀਂ ਉਨ੍ਹਾਂ ਕੋਲ ਤਿੰਨ ਲਾਈਫ ਡਿਟੈਕਟਰ ਮਸ਼ੀਨਾਂ ਹਨ। ਜਿਸ ਵਿੱਚ ਸੈੱਟ ਆਈ ਨੇ ਇੱਕ ਵਿੱਚ ਛੇ ਸੈਂਸਰ ਨੇ ਜੋ ਛੋਟੀ ਤੋਂ ਛੋਟੀ ਮਨੁੱਖੀ ਹਲਚਲ ਨੂੰ ਵੀ ਰਿਕਾਰਡ ਕਰਕੇ ਮੋਨੀਟਰ ਤੱਕ ਭੇਜ ਦੇਣਗੇ ਅਤੇ ਮੋਨੀਟਰ ਬਾਹਰ ਫਾਇਰ ਬ੍ਰਿਗੇਡ ਅਧਿਕਾਰੀਆਂ ਤੱਕ ਉਸ ਦੀ ਜਾਣਕਾਰੀ ਦੇਵੇਗਾ। ਇਸ ਨਾਲ ਜੇਕਰ ਇਮਾਰਤ ਡਿੱਗਣ ਜਾਂ ਫਿਰ ਕਿਸੇ ਦੇ ਖੂਹ ਚ ਡਿੱਗਣ ਦੀ ਸੂਰਤ ਵਿੱਚ ਕੋਈ ਹੇਠਾਂ ਫਸਿਆ ਹੋਵੇਗਾ ਤਾਂ ਉਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲ ਸਕੇਗੀ।

ਇੰਨਾ ਹੀ ਨਹੀਂ ਉਹ ਕਿੱਥੇ ਫਸਿਆ ਹੋਇਆ ਹੈ ਉਹ ਮਾਈਕ ਨਾਲ ਅਧਿਕਾਰੀਆਂ ਨਾਲ ਗੱਲਬਾਤ ਵੀ ਕਰ ਸਕੇਗਾ। ਅਫਸਰ ਜਸਵਿੰਦਰ ਸਿੰਘ ਨੇ ਸਾਡੀ ਟੀਮ ਅੱਗੇ ਇਸ ਦਾ ਪੂਰਾ ਡੈਮੋ ਦੇ ਕੇ ਦਿਖਾਇਆ ਕਿ ਕਿਵੇਂ ਸੈਂਸਰ ਦੇ ਕੋਲ ਹਲਚਲ ਕਰਨ ਨਾਲ ਮੋਨੀਟਰ ਤੱਕ ਇਸ ਦੀ ਜਾਣਕਾਰੀ ਸਿੱਧੀ ਮਿਲੇਗੀ। ਇਸ ਵਿੱਚ ਮਾਈਕ ਵੀ ਲੱਗਿਆ ਹੈ ਇਸ ਨਾਲ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣਗੀਆਂ ਜੋ ਕਿ ਬੇਹੱਦ ਜ਼ਰੂਰੀ ਸੀ।

ਜ਼ਿਕਰ ਏ ਖਾਸ ਹੈ ਕਿ ਕੁਝ ਦਿਨ ਪਹਿਲਾਂ ਲੁਧਿਆਣਾ ਵਿੱਚ ਲੈਂਟਰ ਡਿੱਗਣ ਕਰਕੇ ਕਈ ਮਜ਼ਦੂਰ ਹੇਠਾਂ ਦੱਬ ਗਏ ਸਨ। ਜਿਨ੍ਹਾਂ ਵਿੱਚੋਂ ਕਈਆਂ ਦੀ ਮੌਤ ਵੀ ਹੋ ਗਈ ਸੀ। ਇਸੇ ਤਰ੍ਹਾਂ ਸੂਫੀਆ ਚੌਕ ਵਿੱਚ ਤਾਂ ਇਮਾਰਤ ਢਹਿ ਢੇਰੀ ਹੋਣ ਨਾਲ ਕਈ ਫਾਇਰ ਬ੍ਰਿਗੇਡ ਦੇ ਅਧਿਕਾਰੀ ਵੀ ਸ਼ਹੀਦ ਹੋ ਗਏ ਸਨ। ਹੁਣ ਇਨ੍ਹਾਂ ਲਾਈਫ ਡਿਟੈਕਟਰ ਮਸ਼ੀਨਾਂ ਰਾਹੀਂ ਮਨੁੱਖੀ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇਗਾ।

ਇਹ ਵੀ ਪੜ੍ਹੋ:Special on Child Labor Liberation Day: ਮਜਬੂਰੀ ਨੇ ਕਰਵਾਈ ‘ਮਜ਼ਦੂਰੀ’

ETV Bharat Logo

Copyright © 2025 Ushodaya Enterprises Pvt. Ltd., All Rights Reserved.