ਲੁਧਿਆਣਾ: ਇੱਕ ਪਾਸੇ ਖੇਤੀ ਨੂੰ ਹੁਣ ਲਾਹੇਵੰਦ ਧੰਦਾ ਨਹੀਂ ਦੱਸਿਆ ਜਾ ਰਿਹਾ, ਪਰ ਜੋ ਕਿਸਾਨ ਰਵਾਇਤੀ ਫਸਲੀ ਚੱਕਰ ਨੂੰ ਛੱਡ ਦੂਸਰੀਆਂ ਫਸਲਾਂ ਦੀ ਕਾਸ਼ਤ ਕਰਦੇ ਹਨ ਉਹ ਵਧੀਆ ਮੁਨਾਫਾ ਵੀ ਕਮਾ ਰਹੇ ਹਨ। ਅਜਿਹਾ ਹੀ ਵੇਖਣ ਨੂੰ ਮਿਲ ਰਿਹਾ ਹੈ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿੱਚ, ਜਿੱਥੇ ਕਿ ਮੱਕੀ ਦੀ ਇਸ ਵਾਰ ਭਰਭੂਰ ਆਮਦ ਹੋ ਰਹੀ ਹੈ ।
ਖੰਨਾ ਮੰਡੀ ਦੇ ਆੜ੍ਹਤੀਆਂ ਅਨੁਸਾਰ ਮੰਡੀ ਵਿਚ ਸੁੱਕੀ ਫਸਲ ਦਾ ਵਧੀਆ ਭਾਅ ਮਿਲ ਰਿਹਾ ਹੈ। ਉਨ੍ਹਾਂ ਕਿਹਾ ਜੋ ਕਿਸਾਨ ਮੰਡੀ ਤੇ ਵਿੱਚ ਗਿੱਲੀ ਫਸਲ ਲੈ ਕੇ ਆਉਂਦਾ ਹੈ ਉਸ ਨੂੰ ਉਸਦੀ ਫਸਲ ਦਾ ਭਾਅ ਘੱਟ ਮਿਲਦਾ ਹੈ ਪਰ ਜੋ ਕਿਸਾਨ ਮੰਡੀ ਤੇ ਵਿੱਚ ਸੁੱਕੀ ਫਸਲ ਲੈ ਕੇ ਆਉਂਦਾ ਹੈ ਉਸ ਨੂੰ ਵਧੀਆ ਭਾਅ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਮੱਕੀ ਦਾ ਭਾਅ ਵਧੀਆ ਮਿਲ ਰਿਹਾ ਹੈ ਜੋ ਕਿ 1775 ਰੁਪਏ ਤੋਂ ਉੱਪਰ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ ਮੱਕੀ ਦੀ ਆਮਦ ਵੀ ਵੱਧ ਹੋ ਰਹੀ ਹੈ।
ਆੜ੍ਹਤੀਆਂ ਨੇ ਦੱਸਿਆ ਕਿ ਇਸ ਵਾਰ ਬੀਜ ਵਧੀਆ ਹੋਣ ਕਾਰਨ ਮੱਕੀ ਦੀ ਪੈਦਾਵਾਰ ਵੀ ਵਧੀਆ ਹੋਈ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਹੈ ਅਤੇ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਭਾਅ ਵੀ ਵੱਧ ਮਿਲ ਰਹੇ ਹਨ। ਉਨ੍ਹਾਂ ਨਾਲ ਹੀ ਦੱਸਿਆ ਕਿ ਮੀਂਹ ਤੋਂ ਬਚਾਵ ਲਈ ਵੀ ਆੜ੍ਹਤੀਆ ਵਲੋਂ ਮੰਡੀ ਵਿੱਚ ਪੂਰੇ ਇੰਤਜ਼ਾਮ ਕੀਤੇ ਗਏ ਹਨ ਤਾਂ ਕਿ ਮੰਡੀ ਦੇ ਵਿੱਚ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ: ਨਵਾਂਸ਼ਹਿਰ: ਸਰਕਾਰ ਦੇ ਲਾਰੇ ਤੋਂ ਅੱਕੇ ਕਿਸਾਨ ਵਾਹੀ ਝੋਨੇ ਦੀ ਫਸਲ