ਲੁਧਿਆਣਾ: ਸਾਂਸਦ ਰਵਨੀਤ ਬਿੱਟੂ ਅਤੇ ਕੁਲਬੀਰ ਜ਼ੀਰਾ ਨੂੰ ਚੋਣ ਕਮਿਸ਼ਨ ਵੱਲੋਂ ਨੋਟਿਸ ਦਿੱਤੇ ਜਾਣ 'ਤੇ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਵੱਲੋਂ ਜੋ ਨੋਟਿਸ ਦੋਵਾਂ ਆਗੂਆਂ ਨੂੰ ਜਾਰੀ ਕੀਤਾ ਗਿਆ ਉਸ ਦੀ ਕੋਈ ਵਿਸ਼ੇਸ਼ ਮਹੱਤਤਾ ਨਹੀਂ ਹੈ।
ਮਹੇਸ਼ਇੰਦਰ ਗਰੇਵਾਲ ਨੇ ਲੁਧਿਆਣਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਲਬੀਰ ਜ਼ੀਰਾ ਨੇ ਸਿੱਧੇ ਤੌਰ 'ਤੇ ਮਨਪ੍ਰੀਤ ਇਆਲੀ ਨੂੰ ਲਲਕਾਰਿਆ ਅਤੇ ਉਸ ਨੂੰ ਧਮਕੀ ਦਿੱਤੀ ਕਿ ਉਹ ਉਸ ਨੂੰ ਵੇਖ ਲੈਣਗੇ।
ਇਹ ਵੀ ਪੜ੍ਹੋ: ਗੁਰੂ ਰਵਿਦਾਸ ਮੰਦਿਰ ਦੀ ਮੁੜ ਉਸਾਰੀ ਨੂੰ ਸੁਪਰੀਮ ਕੋਰਟ ਦੀ ਮਨਜ਼ੂਰੀ
ਗਰੇਵਾਲ ਨੇ ਕਿਹਾ ਚੋਣ ਕਮਿਸ਼ਨ ਵੱਲੋਂ ਮਹਿਜ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਇਹ ਪੁੱਛਿਆ ਗਿਆ ਕਿ ਇਹ ਵੀਡੀਓ ਉਨ੍ਹਾਂ ਨੇ ਬਣਾਈ ਹੈ ਜਾਂ ਨਹੀਂ। ਮਨਪ੍ਰੀਤ ਇਆਲੀ ਨੂੰ ਵੀ ਜਾਰੀ ਹੋਏ ਨੋਟਿਸ ਉੱਤੇ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਗ਼ਲਤੀ ਨਾਲ ਲਾਈਵ ਹੋ ਕੇ ਵੋਟਰਾਂ ਨੂੰ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਜਾਰੀ ਹੋਇਆ ਨੋਟਿਸ ਵਾਪਿਸ ਰੱਦ ਹੋ ਜਾਵੇਗਾ।