ਮਾਛੀਵਾੜਾ : ਡਾਕਟਰ ਕਰ ਰਹੇ ਹਨ ਬਹਾਰ ਸ਼ਹਿਰ ਵਿੱਚ ਸਫ਼ਾਈ ਕਰਨ ਦੇ ਦਾਅਵੇ ਪਰ ਸਰਕਾਰੀ ਹਸਪਤਾਲ ਵਿੱਚ ਪਈ ਗੰਦਗੀ ਅਤੇ ਖੜ੍ਹੇ ਪਾਣੀ ਦੀਆਂ ਤਸਵੀਰਾਂ ਕੁਝ ਹੋਰ ਹੀ ਦਿਖਾ ਰਹੀਆਂ ਹਨ ।
ਡੇਂਗੂ ਅਤੇ ਸੈੱਲ ਘਟਣ ਦੀ ਬਿਮਾਰੀ ਨੇ ਲੋਕਾਂ ਦੇ ਜਨ ਜੀਵਨ ਤੇ ਠੱਪ ਲਾਈ ਪਈ ਹੈ। ਆਮ ਬਿਮਾਰ ਹੋਣ ਤੇ ਵੀ ਲੋਕੀਂ ਹਸਪਤਾਲਾਂ ਵੱਲ ਰੁੱਖ ਕਰ ਰਹੇ ਹਨ। ਉਹ ਡਰ ਰਹੇ ਹਨ ਕਿ ਕਿਤੇ ਸੈੱਲ ਨਾ ਘੱਟ ਗਏ ਹੋਣ।ਸਹੀ ਜਾਣਕਾਰੀ ਨਾ ਹੋਣ ਤੇ ਲੋਕੀ ਆਮ ਬੁਖਾਰ ਨੂੰ ਵੀ ਕੁਝ ਹੋਰ ਹੀ ਸਮਝਣ ਲੱਗ ਜਾਂਦੇ ਹਨ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮਾਛੀਵਾੜਾ ਸਾਹਿਬ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜਸਵੀਰ ਕੌਰ ਨੇ ਦੱਸਿਆ ਕਿ ਪਹਿਲਾਂ ਸਾਡੇ ਕੋਲ ਦੋ ਕੇਸ ਆਏ ਸਨ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ ।ਇਸ ਵਕਤ ਇਸ ਤਰ੍ਹਾਂ ਦਾ ਕੋਈ ਵੀ ਕੇਸ ਨਹੀਂ ਹੈ ।ਸਫ਼ਾਈ ਨੂੰ ਲੈ ਕੇ ਸ਼ਹਿਰ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਸਫ਼ਾਈ ਰੱਖਣ ਦੇ ਬਾਰੇ ਦੱਸਿਆ ਜਾ ਰਿਹਾ ਹੈ ਤਾਂ ਕਿ ਡੇਂਗੂ ਦਾ ਮੱਛਰ ਪੈਦਾ ਨਾ ਹੋ ਸਕੇ ।ਇਸ ਕਰਕੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਆਲਾ ਦੁਆਲਾ ਅਤੇ ਘਰਾਂ ਦੀ ਸਫ਼ਾਈ ਰੱਖਣ ।
ਭਾਵੇਂ ਡਾਕਟਰ ਸਫਾਈ ਦੀਆਂ ਗੱਲਾਂ ਕਰ ਰਹੇ ਹਨ ਪਰ ਸਰਕਾਰੀ ਹਸਪਤਾਲ ਵਿੱਚ ਗੱਡੀਆਂ ਦੇ ਕੋਲ ਖੜ੍ਹਾ ਪਾਣੀ ਕੁਝ ਹੋਰ ਹੀ ਦਿਖਾ ਰਿਹਾ ਸੀ ।
ਸਾਨੂੰ ਕੁਝ ਜਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ
- ਆਮ ਬੁਖਾਰ ਹੋਣ ਤੇ ਵੀ ਡਾਕਟਰ ਦੀ ਸਲਾਹ ਲਈ ਜਾਣੀ ਚਾਹੀਦੀ ਹੈ ।
- ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਅਤੇ ਘਰਾਂ ਦੇ ਬਾਹਰ ਅਤੇ ਕੂਲਰਾਂ ਵਿੱਚ ਪਾਣੀ ਖੜਨ ਨਹੀਂ ਦੇਣਾ ਚਾਹੀਦਾ ਹੈ।
- ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਇਸ ਕਰਕੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਖਾਣ ਪੀਣ ਵੱਲ ਵਿਸ਼ੇਸ਼ ਧਿਆਨ ਰੱਖਣ ।